ਡਰਾਈਵਰ ਦੀ ਮੌਤ ਨਾਲ ਬੁਰੀ ਤਰ੍ਹਾਂ ਟੁੱਟੇ ਵਰੁਣ ਧਵਨ, ਪੁਰਾਣੀ ਵੀਡੀਓ ਸਾਂਝੀ ਕਰਕੇ ਆਖੀ ਇਹ ਗੱਲ

Thursday, Jan 20, 2022 - 08:48 AM (IST)

ਡਰਾਈਵਰ ਦੀ ਮੌਤ ਨਾਲ ਬੁਰੀ ਤਰ੍ਹਾਂ ਟੁੱਟੇ ਵਰੁਣ ਧਵਨ, ਪੁਰਾਣੀ ਵੀਡੀਓ ਸਾਂਝੀ ਕਰਕੇ ਆਖੀ ਇਹ ਗੱਲ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰ ਵਰੁਣ ਧਵਨ ਕਾਫ਼ੀ ਇੰਨ੍ਹੀਂ ਦਿਨੀਂ ਕਾਫ਼ੀ ਔਖੇ ਸਮੇਂ ਤੋਂ ਲੰਘ ਰਹੇ ਹਨ। ਉਨ੍ਹਾਂ ਦਾ ਬਹੁਤ ਕਰੀਬੀ ਡਰਾਈਵਰ ਮਨੋਜ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਹੈ। ਹਾਲ ਹੀ 'ਚ ਵਰੁਣ ਧਵਨ ਨੇ ਸੋਸ਼ਲ ਮੀਡੀਆ 'ਤੇ ਇਕ ਇਮੋਸ਼ਨਲ ਪੋਸਟ ਸਾਂਝੀ ਕੀਤੀ ਹੈ। ਵਰੁਣ ਨੇ ਦੱਸਿਆ ਕਿ ਉਨ੍ਹਾਂ ਦਾ ਡਰਾਈਵਰ ਪਿਛਲੇ 26 ਸਾਲਾਂ ਤੋਂ ਉਨ੍ਹਾਂ ਨਾਲ ਸੀ। ਵਰੁਣ ਧਵਨ ਅਜਿਹੇ ਔਖੇ ਸਮੇਂ 'ਚ ਆਪਣੇ ਪਰਿਵਾਰ ਨਾਲ ਅੱਗੇ ਵਧ ਕੇ ਮਨੋਜ ਦੇ ਪਰਿਵਾਰ ਦਾ ਹੌਸਲਾ ਵਧਾ ਰਿਹਾ ਹੈ। 

ਸਾਂਝਾ ਕੀਤਾ ਥ੍ਰੋਬੇਕ ਵੀਡੀਓ
ਸ਼ੇਅਰ ਕੀਤੀ ਹੋਈ ਵੀਡੀਓ 'ਚ ਵਰੁਣ ਧਵਨ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਮਨੋਜ ਨੂੰ ਮੀਡੀਆ ਨਾਲ ਰੂਬਰੂ ਕਰਵਾ ਰਹੇ ਹਨ ਅਤੇ ਉਨ੍ਹਾਂ ਦੀ ਤਾਰੀਫ਼ ਕਰਦੇ ਹੋਏ ਆਖ ਰਹੇ ਹਨ ਕਿ ਉਹ ਇਨਸਾਨ ਜੋ ਹਮੇਸ਼ਾ ਮੇਰੇ ਨਾਲ ਰਹਿੰਦਾ ਹੈ, ਉਹ ਹੈ ਮੇਰਾ ਡਰਾਈਵਰ ਮਨੋਜ। ਉਹ ਕਈ ਸਾਲਾ ਤੋਂ ਮੇਰੇ ਨਾਲ ਕੰਮ ਕਰ ਰਿਹਾ ਹੈ। ਵਰੁਣ ਨੇ ਅੱਗੇ ਕਿਹਾ, ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਮਨੋਜ ਨਾਲ ਮਿਲੋ, ਇਹ ਮੇਰੇ ਲਈ ਸਭ ਕੁਝ ਹੈ, ਮੇਰੀ ਪੂਰੀ ਜਰਨੀ 'ਚ ਮਨੋਜ ਮੇਰੇ ਨਾਲ ਰਿਹਾ ਹੈ। ਉਥੇ ਹੀ ਵਰੁਣ ਨੇ ਮਨੋਜ ਤੋਂ ਪੁੱਛਿਆ ਕਿ ਤੈਨੂੰ ਕਿਵੇਂ ਲੱਗਾ, ਮਨੋਜ ਨੇ ਹੱਸਦੇ ਹੋਏ ਕਿਹਾ ਬਹੁਤ ਅੱਛਾ।''

 
 
 
 
 
 
 
 
 
 
 
 
 
 
 

A post shared by VarunDhawan (@varundvn)

ਪਿਛਲੇ 26 ਸਾਲਾ ਤੋਂ ਇਕੱਠੇ ਸਨ ਦੋਵੇਂ
ਪੋਸਟ ਸਾਂਝੀ ਕਰਦੇ ਹੋਏ ਵਰੁਣ ਧਵਨ ਨੇ ਲਿਖਿਆ ਕਿ ਪਿਛਲੇ 26 ਸਾਲਾ ਤੋਂ ਮਨੋਜ ਮੇਰੇ ਨਾਲ ਸਨ। ਇਹ ਮੇਰੇ ਲਈ ਸਭ ਕੁਝ ਸਨ, ਮਨੋਜ ਦਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ, ਮੈਂ ਬਸ ਚਾਹੁੰਦਾ ਹਾਂ ਲੋਕ ਮਨੋਜ ਦੇ ਹਿਊਮਰ ਤੇ ਪੈਸ਼ਨ ਲਈ ਉਨ੍ਹਾਂ ਨੂੰ ਯਾਦ ਕਰਨ। ਮੈਂ ਹਮੇਸ਼ਾ ਇਸੇ ਚੀਜ਼ ਦਾ ਧੰਨਵਾਦੀ ਰਹਾਂਗਾ ਕਿ ਮਨੋਜ ਤੁਸੀਂ ਮੇਰੀ ਜ਼ਿੰਦਗੀ 'ਚ ਆਏ।

PunjabKesari

ਵਰੁਣ ਨੂੰ ਛੱਡਣ ਗਏ ਸਨ, ਅਚਾਨਕ ਪਿਆ ਦਿਲ ਦਾ ਦੌਰਾ
ਦੱਸ ਦਈਏ ਕਿ ਡਰਾਈਵਰ ਮਨੋਜ ਵਰੁਣ ਧਵਨ ਨੂੰ ਬਾਂਦਰਾ ਦੇ ਇਕ ਮਿਊਜ਼ਿਕ ਸਟੂਡੀਓ 'ਚ ਛੱਡਣ ਗਏ ਸਨ। ਉਥੇ ਹੀ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਲੱਗੀ। ਜਿਵੇਂ ਹੀ ਮਨੋਜ ਨੇ ਐਡ ਸ਼ੂਟਿੰਗ ਲਈ ਵਰੁਣ ਨੂੰ ਛੱਡਿਆ, ਉਸੇ ਦੌਰਾਨ ਅਚਾਨਕ ਮਨੋਜ ਦੇ ਸਿਨੇ 'ਚ ਜ਼ਬਰਦਸਤ ਦਰਦ ਉੱਠਿਆ, ਜਿਸ ਤੋਂ ਬਾਅਦ ਤੁਰੰਤ ਉਨ੍ਹਾਂ ਨੂੰ ਲੀਲਾਵਤੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਉਥੇ ਹੀ ਮਨੋਜ ਦੀ ਮੌਤ ਹੋ ਗਈ ਸੀ।

PunjabKesari

ਡਰਾਈਵਰ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਪਹੁੰਚੇ ਵਰੁਣ
ਅਦਾਕਾਰ ਵਰੁਣ ਧਵਨ ਆਪਣੇ ਮਰਹੂਮ ਡਰਾਈਵਰ ਦੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਪਹੁੰਚੇ ਸਨ। ਇਸ ਦੌਰਾਨ ਦੀਆਂ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਮਨੋਜ ਦੇ ਅੰਤਿਮ ਸੰਸਕਾਰ ਦੌਰਾਨ ਵਰੁਣ ਧਵਨ ਦੇ ਚਿਹਰੇ 'ਤੇ ਕਾਫੀ ਬੇਚੈਨੀ ਨਜ਼ਰ ਆਈ। 

PunjabKesari


ਨੋਟ – ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News