ਵੈਲੇਨਟਾਈਨ ਡੇਅ ''ਤੇ ਕਰਨ ਨੇ ਬਿਪਾਸ਼ਾ ਨੂੰ ਦਿੱਤਾ ਸਰਪ੍ਰਾਈਜ਼, ਰਾਜ ਕੁੰਦਰਾ ਨੇ ਸ਼ਿਲਪਾ ਲਈ ਲਿਖੀ ਰੋਮਾਂਟਿਕ ਪੋਸਟ

Wednesday, Feb 14, 2024 - 02:18 PM (IST)

ਵੈਲੇਨਟਾਈਨ ਡੇਅ ''ਤੇ ਕਰਨ ਨੇ ਬਿਪਾਸ਼ਾ ਨੂੰ ਦਿੱਤਾ ਸਰਪ੍ਰਾਈਜ਼, ਰਾਜ ਕੁੰਦਰਾ ਨੇ ਸ਼ਿਲਪਾ ਲਈ ਲਿਖੀ ਰੋਮਾਂਟਿਕ ਪੋਸਟ

ਨਵੀਂ ਦਿੱਲੀ : ਵੈਲੇਨਟਾਈਨ ਵੀਕ ਚੱਲ ਰਿਹਾ ਹੈ ਅਤੇ ਅੱਜ ਇਸ ਦਾ ਖ਼ਾਸ ਦਿਨ ਵੈਲੇਨਟਾਈਨ ਡੇਅ ਹੈ। ਅਜਿਹੇ 'ਚ ਕਈ ਜੋੜੇ ਇਸ ਪਿਆਰ ਦਾ ਦਿਨ ਮਨਾ ਰਹੇ ਹਨ। ਵੈਲੇਨਟਾਈਨ ਡੇਅ 'ਤੇ ਕਈ ਲੋਕ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਹਨ। ਅਜਿਹੇ 'ਚ ਸੈਲੇਬਸ ਵੀ ਪਿੱਛੇ ਨਹੀਂ ਰਹਿਣ ਵਾਲੇ ਹਨ। ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਖ਼ਾਸ ਸੰਦੇਸ਼ ਲਿਖ ਕੇ ਵੈਲੇਨਟਾਈਨ ਡੇਅ 'ਤੇ ਆਪਣੇ ਖ਼ਾਸ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਭਿਨੇਤਰੀ ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਇਕ-ਦੂਜੇ ਨਾਲ ਰੋਮਾਂਟਿਕ ਪੋਸਟਾਂ ਸ਼ੇਅਰ ਕੀਤੀਆਂ ਹਨ।

ਕਰਨ ਗਰੋਵਰ ਨੇ ਬਿਪਾਸ਼ਾ ਨੂੰ ਦਿੱਤਾ ਸਰਪ੍ਰਾਈਜ਼
ਵੈਲੇਨਟਾਈਨ ਡੇਅ ਦੇ ਖ਼ਾਸ ਦਿਨ 'ਤੇ ਅਦਾਕਾਰ ਕਰਨ ਸਿੰਘ ਗਰੋਵਰ ਨੇ ਆਪਣੀ ਪਤਨੀ ਤੇ ਅਦਾਕਾਰਾ ਬਿਪਾਸ਼ਾ ਬਾਸੂ ਨੂੰ ਖ਼ਾਸ ਅੰਦਾਜ਼ 'ਚ ਵਿਸ਼ ਕੀਤਾ। ਕਰਨ ਨੇ ਇੱਕ ਸ਼ਾਂਤ ਵੈਲੇਨਟਾਈਨ ਡੇਅ ਸੈਲਿਬ੍ਰੇਟ ਦਾ ਆਪਸ਼ਨ ਚੁਣਿਆ। ਕਰਨ ਨੇ ਚੁੱਪਚਾਪ ਗੁਬਾਰਿਆਂ ਦੇ ਝੁੰਡ ਨਾਲ ਬਿਪਾਸ਼ਾ ਨੂੰ ਸਰਪ੍ਰਾਈਜ਼ ਕਰ ਦਿੱਤਾ। ਅਦਾਕਾਰਾ ਨੇ ਇਸ ਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ 'ਚ ਲਿਖਿਆ ਹੈ, ''ਮੇਰੇ ਮੰਕੀ ਨੇ ਮੈਨੂੰ ਵੈਲੇਨਟਾਈਨ ਡੇਅ ਦੇ ਰਿਚੁਅਲ ਨਾਲ ਸਰਪ੍ਰਾਈਜ਼ ਕਰ ਦਿੱਤਾ, ਜਦੋਂ ਕਿ ਬੱਚਾ ਚਹਚਹਾ ਰਿਹਾ ਹੈ। ਇੱਕ ਬਹੁਤ ਹੀ ਸ਼ਾਂਤ ਸੈਲੀਬ੍ਰੇਸ਼ਨ। ਮੈਂ ਤੁਹਾਨੂੰ ਪਿਆਰ ਕਰਦੀ ਹਾਂ।''

ਇਸ ਤੋਂ ਪਹਿਲਾਂ ਦੋਹਾਂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਵੀ ਪਾ ਕੇ ਇਕ-ਦੂਜੇ ਨੂੰ ਵੈਲੇਨਟਾਈਨ ਡੇਅ ਦੀ ਸ਼ੁਭਕਾਮਨਾਵਾਂ ਦਿੱਤੀਆਂ ਸਨ। ਆਪਣੀ ਪੋਸਟ 'ਚ ਤਸਵੀਰ ਸ਼ੇਅਰ ਕਰਦੇ ਹੋਏ ਬਿਪਾਸ਼ਾ ਨੇ ਲਿਖਿਆ, 'ਮਾਈ ਫਾਰਐਵਰ ਵੈਲੇਨਟਾਈਨ। ਸਾਰਿਆਂ ਨੂੰ ਵੈਲੇਨਟਾਈਨ ਡੇਅ ਦੀਆਂ ਮੁਬਾਰਕਾਂ। ਜਦਕਿ ਕਰਨ ਸਿੰਘ ਗਰੋਵਰ ਨੇ ਲਿਖਿਆ, 'ਹਮੇਸ਼ਾ ਲਈ ਮੇਰਾ ਵੈਲੇਨਟਾਈਨ... ਹੈਪੀ ਵੈਲੇਨਟਾਈਨ ਡੇਅ ਮੇਰੇ ਪਿਆਰ। ਮੇਰੇ ਨਾਲ ਹੋਣ ਲਈ ਧੰਨਵਾਦ'।

ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਨੂੰ ਕੀਤਾ ਵਿਸ਼
ਰਾਜ ਕੁੰਦਰਾ ਨੇ ਵੈਲੇਨਟਾਈਨ ਡੇਅ 'ਤੇ ਸ਼ਿਲਪਾ ਸ਼ੈੱਟੀ ਨਾਲ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਮਾਈ ਕਵੀਨ, ਮਾਈ ਲਵ, ਮਾਈ ਸੋਲ ਮੇਟ... ਹੈਪੀ ਵੈਲੇਨਟਾਈਨ ਡੇਅ ਸ਼ਿਲਪਾ ਸ਼ੈੱਟੀ, ਆਈ ਲਵ ਯੂ।'' ਇਸ 'ਤੇ ਸ਼ਿਲਪਾ ਨੇ ਕਮੈਂਟ 'ਚ ਲਿਖਿਆ, 'ਲਵ ਯੂ ਕੁਕੀ'।

 


author

sunita

Content Editor

Related News