ਬਾਕਸ ਆਫਿਸ ’ਤੇ ਧੁੰਮਾਂ ਪਾ ਰਹੀ ਅਮਿਤਾਭ, ਅਨੁਪਮ ਤੇ ਬੋਮਨ ਈਰਾਨੀ ਦੀ ਫ਼ਿਲਮ ‘ਊਂਚਾਈ’, ਜਾਣੋ ਕਲੈਕਸ਼ਨ

11/16/2022 10:57:00 AM

ਮੁੰਬਈ (ਬਿਊਰੋ)– ਜਿਥੇ ਅੱਜਕਲ ਬਾਕਸ ਆਫਿਸ ’ਤੇ ਬਾਲੀਵੁੱਡ ਫ਼ਿਲਮਾਂ ਫਲਾਪ ’ਤੇ ਫਲਾਪ ਹੋ ਰਹੀਆਂ ਹਨ, ਉਥੇ ਇਕ ਅਜਿਹੀ ਬਾਲੀਵੁੱਡ ਫ਼ਿਲਮ ਹੈ, ਜਿਸ ਦੇ ਕਮਾਈ ਦੇ ਮਾਮਲੇ ’ਚ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।

ਇਸ ਫ਼ਿਲਮ ਦਾ ਨਾਂ ਹੈ ‘ਊਂਚਾਈ’, ਜੋ ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ। ਫ਼ਿਲਮ ’ਚ ਅਮਿਤਾਭ ਬੱਚਨ, ਅਨੁਪਮ ਖੇਰ ਤੇ ਬੋਮਨ ਈਰਾਨੀ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਗਾਇਕ ਨਛੱਤਰ ਗਿੱਲ ਨੂੰ ਵੱਡਾ ਸਦਮਾ, ਪਤਨੀ ਦਾ ਹੋਇਆ ਦਿਹਾਂਤ

ਫ਼ਿਲਮ ਨੇ ਸ਼ੁੱਕਰਵਾਰ ਨੂੰ 1.81 ਕਰੋੜ, ਸ਼ਨੀਵਾਰ ਨੂੰ 3.64 ਕਰੋੜ, ਐਤਵਾਰ ਨੂੰ 4.71 ਕਰੋੜ, ਸੋਮਵਾਰ ਨੂੰ 1.88 ਕਰੋੜ ਤੇ ਮੰਗਲਵਾਰ ਨੂੰ 1.76 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਫ਼ਿਲਮ ਦੀ ਭਾਰਤ ’ਚ ਕੁਲ ਕਮਾਈ 13.80 ਕਰੋੜ ਰੁਪਏ ਹੋ ਗਈ ਹੈ।

ਦੱਸ ਦੇਈਏ ਕਿ ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ, ਜਦੋਂ ਕੋਈ ਫ਼ਿਲਮ ਆਪਣੀ ਰਿਲੀਜ਼ ਡੇਟ ਦੀ ਕਲੈਕਸ਼ਨ ਤੋਂ ਵੱਧ ਕਲੈਕਸ਼ਨ ਸੋਮਵਾਰ ਵਾਲੇ ਦਿਨ ਕਰੇ ਪਰ ਅਜਿਹਾ ‘ਊਂਚਾਈ’ ਫ਼ਿਲਮ ਨੇ ਕਰ ਦਿਖਾਇਆ ਹੈ।

PunjabKesari

‘ਊਂਚਾਈ’ ਫ਼ਿਲਮ ਨੂੰ ਸੂਰਜ ਬੜਜਾਤੀਆ ਨੇ ਡਾਇਰੈਕਟ ਕੀਤਾ ਹੈ, ਜੋ ਪਿਛਲੇ ਕਈ ਸਾਲਾਂ ਤੋਂ ਦਰਸ਼ਕਾਂ ਨੂੰ ਆਪਣੀਆਂ ਪਰਿਵਾਰਕ ਫ਼ਿਲਮਾਂ ਨਾਲ ਐਂਟਰਟੇਨ ਕਰਦੇ ਆ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News