ਰੈਪਰ ਲਿਲ ਉਜ਼ੀ ਦੇ ਮੱਥੇ 'ਚੋਂ ਫੈਨ ਨੇ ਕੱਢਿਆ 175 ਕਰੋੜ ਰੁਪਏ ਦਾ ਹੀਰਾ, ਵਹਿੰਦੇ ਖ਼ੂਨ 'ਚ ਵਾਇਰਲ ਹੋਈਆਂ ਤਸਵੀਰਾਂ

Wednesday, Sep 08, 2021 - 12:49 PM (IST)

ਰੈਪਰ ਲਿਲ ਉਜ਼ੀ ਦੇ ਮੱਥੇ 'ਚੋਂ ਫੈਨ ਨੇ ਕੱਢਿਆ 175 ਕਰੋੜ ਰੁਪਏ ਦਾ ਹੀਰਾ, ਵਹਿੰਦੇ ਖ਼ੂਨ 'ਚ ਵਾਇਰਲ ਹੋਈਆਂ ਤਸਵੀਰਾਂ

ਅਮਰੀਕਾ (ਬਿਊਰੋ) - ਅਮਰੀਕੀ ਰੈਪਰ ਲਿਲ ਉਜ਼ੀ ਵਰਟ ਨੇ ਹਾਲ ਹੀ ਵਿਚ ਖ਼ੁਲਾਸਾ ਕੀਤਾ ਸੀ ਕਿ ਉਸ ਦੇ ਮੱਥੇ 'ਤੇ ਲੱਗੇ ਹੀਰੇ ਨੂੰ ਉਸ ਦੇ ਫੈਨਜ਼ ਨੇ ਕੱਢ ਦਿੱਤਾ ਸੀ। ਲਿਲ ਉਜ਼ੀ ਦੇ ਮੱਥੇ 'ਤੇ ਇੰਪਲਾਂਟ ਕੀਤੇ ਗਏ ਹੀਰੇ ਦੀ ਕੀਮਤ 24 ਮਿਲੀਅਨ ਡਾਲਰ ਯਾਨੀਕਿ 175 ਕਰੋੜ ਰੁਪਏ ਹੈ। ਲਿਲ ਨੇ ਦੱਸਿਆ ਕਿ ਇਸ ਜੁਲਾਈ 'ਚ ਹੋਏ ਰੋਲਿੰਗ ਲਾਊਡ ਫੇਸਟ 'ਚ ਫੈਨਜ਼ 'ਚ ਜੰਪ ਕੀਤਾ, ਉਦੋ ਇਹ ਹਾਦਸਾ ਉਸ ਨਾਲ ਹੋਇਆ ਸੀ।

PunjabKesari

ਲਿਲ ਉਜ਼ੀ ਵਰਟ ਡਾਇਮੰਡ ਨੇ ਜੇ-ਜ਼ੈੱਡ ਦੇ 40/40 ਕਲੱਬ ਦੀ 18ਵੀਂ ਵਰ੍ਹੇਗੰਢ 'ਤੇ ਪਿਛਲੇ ਮਹੀਨੇ ਟੀ. ਐੱਮ. ਜ਼ੈੱਡ. ਨਾਲ ਗੱਲਬਾਤ ਕਰਦਿਆਂ ਕਿਹਾ, ''ਮੈਂ ਰੋਲਿੰਗ ਲਾਊਂਡ 'ਚ ਇੱਕ ਸ਼ੋਅ ਕਰ ਰਿਹਾ ਸੀ ਅਤੇ ਮੈਂ ਭੀੜ ਵਿਚ ਛਾਲ ਮਾਰ ਦਿੱਤੀ ਅਤੇ ਉਨ੍ਹਾਂ ਨੇ ਇਸ ਨੂੰ (ਡਾਇਮੰਡ) ਬਾਹਰ ਕੱਡ ਦਿੱਤਾ। ਹਾਲਾਂਕਿ ਰੈਪਰ ਦਾ ਕਹਿਣਾ ਹੈ, ''ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ, ਮੇਰੇ ਕੋਲ ਹਾਲੇ ਵੀ ਹੀਰਾ ਹੈ, ਇਸ ਲਈ ਮੈਨੂੰ ਚੰਗਾ ਲੱਗ ਰਿਹਾ ਹੈ। ਜਦੋਂ ਕਿ ਲਿਲ ਦੇ ਫੈਨਜ਼ ਨੂੰ ਲੱਗ ਰਿਹਾ ਹੈ ਕਿ  ਉਨ੍ਹਾਂ ਨੇ ਕੀਮਤੀ ਡਾਇਮੰਡ ਨੂੰ ਹਟਾ ਦਿੱਤਾ ਕਿਉਂਕਿ ਮੈਂ ਕਈ ਵਾਰ ਹੀਰੇ ਤੋਂ ਬਿਨਾਂ ਸਪਾਟ ਹੋਇਆ ਸੀ।''

PunjabKesari

ਦੱਸ ਦਈਏ ਕਿ ਰੈਪਰ ਲਿਲ ਉਜ਼ੀ ਦਾ ਅਸਲ ਨਾਂ ਸਿਮੇਰੇ ਬਿਸਿਲ ਵੁਡਸ ਹੈ। ਉਸ ਨੇ ਸਭ ਤੋਂ ਪਹਿਲਾਂ ਜਨਵਰੀ 'ਚ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਆਪਣੇ ਹੀਰੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ। ਲਿਲ ਉਜ਼ੀ ਨੇ ਸ਼ੇਅਰ ਕੀਤਾ ਕਿ ਉਸ ਨੇ ਸਾਲਾਂ ਤੋਂ ਪੈਸੇ ਦੀ ਬਚਤ ਕੀਤੀ ਸੀ ਤਾਂ ਜੋ ਉਹ ਆਪਣੇ ਮਨਪਸੰਦ ਡਿਜ਼ਾਈਨਰ ਇਲੀਅਟ ਅਲੀਅੰਟ ਤੋਂ ਗਹਿਣਿਆਂ ਦੇ ਟੁਕੜੇ ਖਰੀਦ ਸਕੇ।

PunjabKesari

ਲਿਲ ਉਜ਼ੀ ਨੇ ਆਪਣੇ ਟਵੀਟ 'ਚ ਲਿਖਿਆ, ''ਮੈਂ ਸਾਲਾਂ ਤੋਂ ਇਲੀਅਟ ਤੋਂ ਕੁਦਰਤੀ ਗੁਲਾਬੀ ਹੀਰੇ ਲਈ ਭੁਗਤਾਨ ਕਰ ਰਿਹਾ ਹਾਂ। ਇਸ ਇੱਕ ਪੱਥਰ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਮੈਂ 2017 ਤੋਂ ਇਸ ਲਈ ਭੁਗਤਾਨ ਕਰ ਰਿਹਾ ਹਾਂ। ਇਹ ਪਹਿਲੀ ਵਾਰ ਸੀ ਜਦੋਂ ਮੈਂ ਇੱਕ ਕੁਦਰਤੀ ਗੁਲਾਬੀ ਹੀਰਾ ਵੇਖਿਆ।'' ਉਜ਼ੀ ਨੇ ਪਹਿਲਾਂ ਆਪਣੇ ਮੱਥੇ ਤੋਂ ਖੂਨ ਵਹਿਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਪਰ ਜਲਦ ਹੀ ਇਸ ਨੂੰ  ਡਿਲੀਟ ਕਰ ਦਿੱਤੀਆਂ।

PunjabKesari


author

sunita

Content Editor

Related News