''ਅੰਗੂਰੀ ਭਾਭੀ'' ਦੇਵੇਗੀ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼, ਵੱਖਰੇ ਅੰਦਾਜ਼ ਨਾਲ ਕਰੇਗੀ ਵਾਪਸੀ

Saturday, May 28, 2016 - 09:25 AM (IST)

ਮੁੰਬਈ : ਟੀ.ਵੀ. ਸੀਰੀਅਲ ''ਭਾਭੀ ਜੀ ਘਰ ਪੇ ਹੈਂ'' ''ਚ ''ਅੰਗੂਰੀ ਭਾਭੀ'' ਦੇ ਨਾਂ ਨਾਲ ਮਸ਼ਹੂਰ ਹੋਈ ਸ਼ਿਲਪਾ ਸ਼ਿੰਦੇ ਛੇਤੀ ਹੀ ਅਭਿਨੈ ਦੀ ਦੁਨੀਆ ''ਚ ਵਾਪਸੀ ਕਰ ਰਹੀ ਹੈ। ਇਸ ਵਾਰ ਉਹ ਕੁਝ ਵੱਖਰੇ ਅੰਦਾਜ਼ ''ਚ ਹੀ ਨਜ਼ਰ ਆਵੇਗੀ। ਸੂਤਰਾਂ ਅਨੁਸਾਰ ਸ਼ਿਲਪਾ ਟੀ.ਵੀ. ਦੇ ਇਕ ਵੈੱਬ ਸੀਰੀਜ਼ ਦੇ ਇਕ ਐਪੀਸੋਡ ''ਚ ਨਜ਼ਰ ਆਵੇਗੀ, ਜੋ ਟੀ.ਵੀ. ਕਿਰਦਾਰਾਂ ਦੇ ਸਟਾਇਰੀਕਲ ਸਪੂਫ (ਵਿਅੰਗ) ''ਤੇ ਆਧਾਰਿਤ ਹੋਵੇਗਾ। ਅਧਿਕਾਰੀ ਬ੍ਰਦਰਸ ਦੇ ਪ੍ਰੋਡਕਸ਼ਨ ''ਚ ਬਣ ਰਹੀ ਇਹ ਸੀਰੀਜ਼ ਇਕ ਚੈਟ ਸ਼ੋਅ ਹੋਵੇਗਾ। ਸ਼ਿਲਪਾ ਨੇ ਆਪ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਵੈੱਬ ਸੀਰੀਜ਼ ''ਚ ਨਜ਼ਰ ਆਵੇਗੀ। 
ਜਾਣਕਾਰੀ ਅਨੁਸਾਰ ਇਸ ਸ਼ੋਅ ''ਚ ਸ਼ਿਲਪਾ ਦਾ ਦਰਸ਼ਕਾਂ ਨੂੰ ਅਸਲੀ ਰੂਪ ਦੇਖਣ ਨੂੰ ਮਿਲੇਗਾ। ਉਨ੍ਹਾਂ ਕਿਹਾ, ''''ਜੀ ਹਾਂ ਮੈਂ ਇਕ ਕਾਮੇਡੀ ਵੈੱਬ ਸੀਰੀਜ਼ ਦੀ ਸ਼ੂਟਿੰਗ ਕਰ ਰਹੀ ਹਾਂ ਪਰ ਇਸ ਦਾ ਸੀਰੀਅਲ ''ਭਾਭੀ ਜੀ...'' ਨਾਲ ਕੋਈ ਸੰਬੰਧ ਨਹੀਂ ਹੈ। ਮੈਂ ਆਪਣੇ ਕਿਰਦਾਰ ਬਾਰੇ ਦੱਸ ਨਹੀਂ ਸਕਦੀ ਕਿਉਂਕਿ ਇਹ ਮੇਰੇ ਪ੍ਰਸ਼ੰਸਕਾਂ ਲਈ ਇਕ ਸਰਪ੍ਰਾਈਜ਼ ਹੈ।''''


Related News