ਟੀ. ਵੀ. ਅਦਾਕਾਰਾ ਜੇਬ ਕਤਰਨ ਦੇ ਦੋਸ਼ 'ਚ ਗ੍ਰਿਫਤਾਰ, ਬੈਗ 'ਚੋਂ ਬਰਾਮਦ ਹੋਈਆਂ ਨੋਟਾਂ ਦੀਆਂ ਗੱਡੀਆਂ
Monday, Mar 14, 2022 - 01:14 PM (IST)
ਮੁੰਬਈ (ਬਿਊਰੋ) : ਰੂਪਾ ਦੱਤਾ ਨੂੰ ਪੁਲਸ ਨੇ ਜੇਬ ਕਤਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਹੈ। ਰੂਪਾ ਦੱਤਾ ਨਾ ਸਿਰਫ਼ ਬੰਗਾਲੀ ਸਿਨੇਮਾ ਦਾ ਚੰਗਾ ਨਾਂ ਹੈ ਸਗੋਂ ਟੀ. ਵੀ. ਦੀ ਦੁਨੀਆ 'ਚ ਵੀ ਖ਼ਾਸ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ। ਅਜਿਹੇ 'ਚ ਇਸ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਮਾਮਲਾ ਕੋਲਕਾਤਾ ਅੰਤਰਰਾਸ਼ਟਰੀ ਪੁਸਤਕ ਮੇਲੇ ਨਾਲ ਸਬੰਧਿਤ ਹੈ, ਜਿੱਥੇ ਪੁਲਸ ਨੂੰ ਇਕ ਔਰਤ 'ਤੇ ਸ਼ੱਕ ਹੋਇਆ ਅਤੇ ਉਸ ਤੋਂ ਬਾਅਦ ਸਾਰੀ ਘਟਨਾ ਸਾਹਮਣੇ ਆਈ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’
ਖ਼ਬਰਾਂ ਮੁਤਾਬਕ, ਅਦਾਕਾਰਾ ਤੋਂ 75 ਹਜ਼ਾਰ ਰੁਪਏ ਮਿਲੇ ਹਨ, ਜਿਸ ਤੋਂ ਬਾਅਦ ਪੁੱਛਗਿੱਛ ਸ਼ੁਰੂ ਕੀਤੀ ਗਈ। ਪੁਲਸ ਨੂੰ ਬੈਗ 'ਚੋਂ ਕਈ ਪੈਸਿਆਂ ਦੀਆਂ ਗੱਡੀਆਂ ਮਿਲੀਆਂ। ਹਾਲਾਂਕਿ ਰੂਪਾ ਦੱਤਾ ਨੇ ਇਹ ਨਹੀਂ ਦੱਸਿਆ ਕਿ ਉਸ ਕੋਲ ਇੰਨੇ ਪੈਸੇ ਕਿੱਥੋਂ ਆਏ ਪਰ ਉਸ ਨੇ ਜੇਬ ਕੱਟਣ ਦੀ ਗੱਲ ਜ਼ਰੂਰ ਕਬੂਲੀ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਪੁਲਸ ਕੋਲ ਕਬੂਲ ਕੀਤਾ ਹੈ ਕਿ ਉਹ ਵੱਖ-ਵੱਖ ਭੀੜ-ਭੜੱਕੇ ਵਾਲੇ ਇਲਾਕਿਆਂ ਅਤੇ ਸਮਾਗਮਾਂ ‘ਚ ਜਾ ਕੇ ਪਰਸ ਚੋਰੀ ਕਰਦੀ ਸੀ ਅਤੇ ਇਸ ਮਕਸਦ ਲਈ ਉਹ ਕੋਲਕਾਤਾ ਅੰਤਰਰਾਸ਼ਟਰੀ ਪੁਸਤਕ ਮੇਲੇ ‘ਚ ਪਹੁੰਚੀ ਸੀ।
ਇਹ ਖ਼ਬਰ ਵੀ ਪੜ੍ਹੋ : ਕਾਜਲ ਅਗਰਵਾਲ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਬੇਬੀ ਬੰਪ ਨੂੰ ਫਲਾਂਟ ਕਰਦੀ ਆਈ ਨਜ਼ਰ
ਦੱਸ ਦਈਏ ਕਿ ਰੂਪਾ ਦੱਤਾ ਕੋਲੋਂ ਇਕ ਡਾਇਰੀ ਵੀ ਮਿਲੀ ਹੈ, ਜਿਸ 'ਚ ਉਸ ਨੇ ਸਾਰਾ ਹਿਸਾਬ-ਕਿਤਾਬ ਲਿਖਿਆ ਸੀ। ਇਸ ਦੇ ਨਾਲ ਹੀ ਪੁਲਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੂਪਾ ਦੱਤਾ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਇਲਾਵਾ ਕਿਸੇ ਹੋਰ ਕਾਰਨ ਕਰਕੇ ਸੁਰਖੀਆਂ 'ਚ ਹੈ। ਇਸ ਤੋਂ ਪਹਿਲਾਂ ਰੂਪਾ ਨੇ ਅਨੁਰਾਗ ਕਸ਼ਯਪ ‘ਤੇ ਵੀ ਕੁਝ ਗੰਭੀਰ ਦੋਸ਼ ਲਗਾਏ ਸਨ। ਰੂਪਾ ਨੇ ਅਨੁਰਾਗ ‘ਤੇ ਫੇਸਬੁੱਕ ‘ਤੇ ਅਸ਼ਲੀਲ ਸੰਦੇਸ਼ ਭੇਜਣ ਦਾ ਦੋਸ਼ ਲਗਾਇਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।