ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਅੰਕਿਤਾ ਲੋਖੰਡੇ ਨਾਲ ਹੋਇਆ ਇਹ ਹਾਦਸਾ, ਵੀਡੀਓ ਵਾਇਰਲ

Friday, Dec 31, 2021 - 10:59 AM (IST)

ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਅੰਕਿਤਾ ਲੋਖੰਡੇ ਨਾਲ ਹੋਇਆ ਇਹ ਹਾਦਸਾ, ਵੀਡੀਓ ਵਾਇਰਲ

ਮੁੰਬਈ (ਬਿਊਰੋ) : ਮਸ਼ਹੂਰ ਟੀਵੀ ਅਦਾਕਾਰਾ ਅਤੇ 'ਪਵਿੱਤਰ ਰਿਸ਼ਤਾ' ਫੇਮ ਅੰਕਿਤਾ ਲੋਖੰਡੇ 12 ਦਸੰਬਰ ਨੂੰ ਆਪਣੇ ਪ੍ਰੇਮੀ ਵਿੱਕੀ ਜੈਨ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ। ਦੋਵਾਂ ਦੇ ਵਿਆਹ ਦੀ ਚਰਚਾ ਸੋਸ਼ਲ ਮੀਡੀਆ 'ਤੇ ਕਾਫ਼ੀ ਰਹੀ ਹੈ। ਉਨ੍ਹਾਂ ਦੇ ਵਿਆਹ 'ਚ ਟੀ. ਵੀ. ਜਗਤ ਤੋਂ ਲੈ ਕੇ ਬਾਲੀਵੁੱਡ ਤੱਕ ਦੀਆਂ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇੱਥੋਂ ਤੱਕ ਕਿ ਬਾਲੀਵੁੱਡ 'ਕੁਈਨ' ਯਾਨੀ ਕੰਗਨਾ ਰਣੌਤ ਨੇ ਵੀ ਅੰਕਿਤਾ ਦੇ ਵਿਆਹ 'ਚ ਪਹੁੰਚੀ ਸੀ। ਅੰਕਿਤਾ ਅਤੇ ਵਿੱਕੀ ਦੇ ਵਿਆਹ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਦੀ ਕਾਫ਼ੀ ਚਰਚਾ ਹੋਈ ਸੀ ਪਰ ਹੁਣ ਅੰਕਿਤਾ ਦਾ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪਰੇਸ਼ਾਨ ਹੋ ਗਏ ਹਨ।

ਦਰਅਸਲ, ਅੰਕਿਤਾ ਲੋਖੰਡੇ ਜੈਨ ਦਾ ਇਹ ਵੀਡੀਓ ਆਸ਼ਿਤਾ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤਾ ਹੈ। ਇਸ ਵੀਡੀਓ 'ਚ ਉਸ ਦੀ ਲੱਤ 'ਤੇ ਪਲਾਸਤਰ ਲੱਗਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਅੰਕਿਤਾ ਦੇ ਪ੍ਰਸ਼ੰਸਕ ਪਰੇਸ਼ਾਨ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਪੂਰਾ ਮਾਹੌਲ ਠੰਡਾ ਕਰ ਦਿੱਤਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅੰਕਿਤਾ ਦੀ ਲੱਤ ਟੁੱਟ ਗਈ ਹੈ ਪਰ ਇਸ ਦੇ ਬਾਵਜੂਦ ਵੀ ਉਹ ਉਤਸ਼ਾਹੀ ਅੰਦਾਜ਼ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅੰਕਿਤਾ ਫ਼ਿਲਮ 'ਰਾਜਾ ਹਿੰਦੁਸਤਾਨੀ' ਦੇ ਗੀਤ 'ਪਰਦੇਸੀ ਪਰਦੇਸੀ ਜਾਨਾ ਨਹੀਂ' 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

PunjabKesari

ਦੱਸ ਦਈਏ ਕਿ ਇਸ ਦੌਰਾਨ ਅੰਕਿਤਾ ਲੋਖੰਡੇ ਨੇ ਸ਼ਾਰਟ ਪ੍ਰਿੰਟਿਡ ਡਰੈੱਸ ਪਾਈ ਹੋਈ ਹੈ। ਇਸ ਦੇ ਨਾਲ ਹੀ ਅੰਕਿਤਾ ਸਪੋਰਟਰ ਦੀ ਮਦਦ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨਾਲ ਇੱਕ ਨੋਟ ਵੀ ਲਿਖਿਆ ਗਿਆ ਹੈ, 'ਲੱਤ ਟੁੱਟ ਗਈ ਪਰ ਹਿੰਮਤ ਨਹੀਂ ਹਾਰੀ, ਨਵੀਂ ਵਹੁਟੀ ਦੀ ਤਾਕਤ ਮੰਨ ਲਈ।'' ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ, 'ਆਪਣੀ ਭਾਵਨਾ ਨੂੰ ਪਿਆਰ ਕਰੋ ਸ਼੍ਰੀਮਤੀ ਜੈਨ… ਨਵੇਂ ਸਾਲ ਦੀ ਸ਼ੁਰੂਆਤ ਕਿੱਕ ਨਾਲ ਨਾ ਕਰੋ, ਇਸ 'ਚ ਕੁੱਦੋ।'' 

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਜ਼ਰੂਰ ਸਾਡੇ ਨਾਲ ਸਾਂਝੀ ਕਰੋ।


author

sunita

Content Editor

Related News