ਨਾਮੀ TV ਅਦਾਕਾਰ ਨੇ ਕੀਤੀ ਖ਼ੁਦਕੁਸ਼ੀ, 35 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

Friday, Nov 08, 2024 - 12:07 PM (IST)

ਨਾਮੀ TV ਅਦਾਕਾਰ ਨੇ ਕੀਤੀ ਖ਼ੁਦਕੁਸ਼ੀ, 35 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

ਮੁੰਬਈ- ਮਸ਼ਹੂਰ ਟੀਵੀ ਅਦਾਕਾਰ ਨਿਤਿਨ ਚੌਹਾਨ ਅੱਜ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਨੇ ਕਿਸੇ ਕਾਰਨ ਖੁਦਕੁਸ਼ੀ ਕਰ ਲਈ ਹੈ। ਇਹ ਜਾਣਕਾਰੀ ਨਿਤਿਨ ਦੇ ਸਾਬਕਾ ਕੋ-ਸਟਾਰ ਨੇ ਇਕ ਪੋਸਟ ਰਾਹੀਂ ਦਿੱਤੀ ਹੈ। ਰਿਐਲਿਟੀ ਸ਼ੋਅ 'ਦਾਦਾਗਿਰੀ 2' ਦੇ ਜੇਤੂ ਮਸ਼ਹੂਰ ਟੀਵੀ ਐਕਟਰ ਨਿਤਿਨ ਚੌਹਾਨ ਦਾ ਵੀਰਵਾਰ ਨੂੰ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਹ ਸਿਰਫ਼ 35 ਸਾਲਾਂ ਦਾ ਸੀ। ਨਿਤਿਨ ਯੂਪੀ ਦੇ ਅਲੀਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਸ਼ੋਅ 'ਦਾਦਾਗਿਰੀ 2' ਤੋਂ ਇਲਾਵਾ, ਨਿਤਿਨ ਨੇ ਸਪਲਿਟਸਵਿਲਾ ਦਾ ਸੀਜ਼ਨ 5 ਵੀ ਜਿੱਤਿਆ।

ਇਨ੍ਹਾਂ ਟੀਵੀ ਸੀਰੀਅਲਾਂ ‘ਚ ਕੀਤਾ ਕੰਮ
ਅਦਾਕਾਰ ਨਿਤਿਨ ਯੂਪੀ ਦੇ ਅਲੀਗੜ੍ਹ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਨੇ ਰਿਐਲਿਟੀ ਸ਼ੋਅ ‘ਦਾਦਗਿਰੀ 2’ ਜਿੱਤ ਕੇ ਕਾਫੀ ਨਾਮਣਾ ਖੱਟਿਆ ਸੀ। ਇਸ ਤੋਂ ਇਲਾਵਾ ਉਸ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਵਿੱਚ ਆਪਣੀ ਇੱਕ ਖਾਸ ਥਾਂ ਬਣਾਈ ਸੀ। ਨਿਤਿਨ ਨੇ ‘ਜ਼ਿੰਦਗੀ ਡਾਟ ਕਾਮ’, ‘ਕ੍ਰਾਈਮ ਪੈਟਰੋਲ’ ਅਤੇ ‘ਫ੍ਰੈਂਡਜ਼’ ਵਰਗੇ ਟੀਵੀ ਸ਼ੋਅਜ਼ ‘ਚ ਵੀ ਕੰਮ ਕੀਤਾ ਸੀ ਅਤੇ ‘ਕ੍ਰਾਈਮ ਪੈਟਰੋਲ’ ਤੋਂ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ।

ਨਿਤਿਨ ਦੀ ਮੌਤ ਦੀ ਸੂਚਨਾ ਕਿਸਨੇ ਦਿੱਤੀ?
ਨਿਤਿਨ ਨੂੰ ਆਖਰੀ ਵਾਰ 2022 ਵਿੱਚ ਸਬ ਟੀਵੀ ਦੇ ‘ਤੇਰਾ ਯਾਰ ਹੂੰ ਮੈਂ’ ਸ਼ੋਅ ਵਿੱਚ ਦੇਖਿਆ ਗਿਆ ਸੀ। ਇਸ ਟੀਵੀ ਸੀਰੀਅਲ ਦੇ ਉਸ ਦੇ ਸਹਿ-ਕਲਾਕਾਰ ਸੁਦੀਪ ਸਾਹਿਰ ਅਤੇ ਸਯੰਤਾਨੀ ਘੋਸ਼ ਨੇ ਉਸ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ ਪਰ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਹੋਰ ਕੋਈ ਜਾਣਕਾਰੀ ਨਹੀਂ ਹੈ। ਉਸ ਦੀ ਇੱਕ ਸਾਬਕਾ ਸਹਿ-ਅਦਾਕਾਰਾ ਵਿਭੂਤੀ ਠਾਕੁਰ ਦੀ ਪੋਸਟ ਦੇ ਅਨੁਸਾਰ, ਨਿਤਿਨ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ।ਮੀਡੀਆ ਰਿਪੋਰਟਾਂ ਮੁਤਾਬਕ ਉਸ ਦੇ ਪਿਤਾ ਉਸ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਮੁੰਬਈ ਪਹੁੰਚ ਗਏ ਹਨ ਅਤੇ ਉਨ੍ਹਾਂ ਦੀ ਲਾਸ਼ ਨੂੰ ਵਾਪਸ ਅਲੀਗੜ੍ਹ ਲੈ ਕੇ ਜਾਣਗੇ। ਫਿਲਹਾਲ ਪੁਲਿਸ ਵੱਲੋਂ ਇਸ ਸਬੰਧੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News