ਲਾਲ ਸਾੜ੍ਹੀ ਪਹਿਨ ਕੇ ਔਰਤ ਬਣੇ ਇਸ ਅਦਾਕਾਰ ਦਾ ਆਸਿਮ ਰਿਆਜ਼ ਨੇ ਉਡਾਇਆ ਮਜ਼ਾਕ, ਕਿਹਾ...

Tuesday, Nov 05, 2024 - 10:58 AM (IST)

ਲਾਲ ਸਾੜ੍ਹੀ ਪਹਿਨ ਕੇ ਔਰਤ ਬਣੇ ਇਸ ਅਦਾਕਾਰ ਦਾ ਆਸਿਮ ਰਿਆਜ਼ ਨੇ ਉਡਾਇਆ ਮਜ਼ਾਕ, ਕਿਹਾ...

ਮੁੰਬਈ- ਸਟੰਟ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 14' 'ਚ ਇਕੱਠੇ ਨਜ਼ਰ ਆਏ ਆਸਿਮ ਰਿਆਜ਼ ਅਤੇ ਅਭਿਸ਼ੇਕ ਕੁਮਾਰ ਅਕਸਰ ਸੋਸ਼ਲ ਮੀਡੀਆ 'ਤੇ ਇਕ-ਦੂਜੇ 'ਤੇ ਨਿਸ਼ਾਨਾ ਸਾਧਦੇ ਰਹਿੰਦੇ ਹਨ। ਹਾਲ ਹੀ 'ਚ ਅਭਿਸ਼ੇਕ ਨੂੰ ਸੌਰਭ ਸਚਦੇਵਾ ਦੇ ਐਕਟਿੰਗ ਸਕੂਲ 'ਦਿ ਐਕਟਰਜ਼ ਟਰੂਥ' 'ਚ ਐਕਟਿੰਗ ਵਰਕਸ਼ਾਪ ਲਈ ਲਾਲ ਸਾੜੀ ਪਹਿਨੀ ਔਰਤ ਦੇ ਗੈਟਅੱਪ 'ਚ ਦੇਖਿਆ ਗਿਆ। ਹੁਣ ਆਸਿਮ ਰਿਆਜ਼ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ -ਸਲਮਾਨ ਖ਼ਾਨ ਨੂੰ ਮੁੜ ਮਿਲੀ ਧਮਕੀ, ਰੱਖੀ ਇਹ ਸ਼ਰਤ

ਆਸਿਮ ਨੇ ਕੀਤਾ ਕੁਮੈਂਟ
ਆਸਿਮ ਨੇ ਕੁਮੈਂਟ ਕੀਤਾ, "ਆ ਗਿਆ ਅਪਨੀ ਔਕਾਤ ਪੇ, ਲੇਕਿਨ ਮੇਰੇ ਪਾਸ 10 ਕਾ ਖੁੱਲਾ ਨਹੀਂ ਹੈ।" ਹਾਲਾਂਕਿ, ਉਨ੍ਹਾਂ ਦੇ ਕੁਮੈਂਟ ਨੂੰ ਨੈੱਟੀਜ਼ਨਜ਼ ਨੂੰ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਇਸ ਕੁਮੈਂਟ ਲਈ ਆਸਿਮ ਦੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਆਸਿਮ ਨੂੰ ਦਿਮਾਗ ਦੇ ਡਾਕਟਰ ਕੋਲ ਜਾਣ ਦੀ ਸਲਾਹ ਵੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ -ਗਾਇਕਾ ਸ਼ਾਰਦਾ ਸਿਨਹਾ ਦੀ ਮੁੜ ਵਿਗੜੀ ਹਾਲਤ , ICU 'ਚ ਕੀਤਾ ਗਿਆ ਸਿਫ਼ਟ

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਟ੍ਰੋਲ ਕੀਤਾ
ਹਾਲਾਂਕਿ, ਵਧਦੇ ਵਿਵਾਦਾਂ ਦੇ ਵਿਚਕਾਰ ਅਭਿਸ਼ੇਕ ਕੁਮਾਰ ਨੇ ਅਜੇ ਤੱਕ ਆਸਿਮ ਦੇ ਕੁਮੈਂਟ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News