‘ਭੂਲ ਭੁਲੱਈਆ 3’ ’ਚ ਤ੍ਰਿਪਤੀ ਡਿਮਰੀ ਨੇ ਕੀਤਾ ਕਿਆਰਾ ਅਡਵਾਨੀ ਨੂੰ ਰਿਪਲੇਸ, ‘ਭਾਬੀ 2’ ਨੂੰ ਦੇਖ ਖ਼ੁਸ ਹੋਏ ਲੋਕ

02/22/2024 5:18:47 PM

ਮੁੰਬਈ (ਬਿਊਰੋ)– ਪਿਛਲੀ ਫ਼ਿਲਮ ‘ਭੂਲ ਭੁਲੱਈਆ 2’ ਤੋਂ ਲੈ ਕੇ ਹੁਣ ਤੱਕ ਇਸ ਦੀ ਤੀਜੀ ਸੀਰੀਜ਼ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਹਾਲ ਹੀ ’ਚ ਇਸ ਦੀ ਸਟਾਰ ਕਾਸਟ ਦਾ ਖ਼ੁਲਾਸਾ ਹੋਇਆ ਕਿ ਫ਼ਿਲਮ ’ਚ ਵਿਦਿਆ ਬਾਲਨ ਇਕ ਵਾਰ ਫਿਰ ਮੰਜੁਲਿਕਾ ਦੇ ਕਿਰਦਾਰ ’ਚ ਨਜ਼ਰ ਆਵੇਗੀ। ਹੁਣ ਤਾਜ਼ਾ ਖ਼ਬਰਾਂ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੱਧ ਗਿਆ ਹੈ। ਕਾਰਤਿਕ ਆਰੀਅਨ ਨੇ ਸੋਸ਼ਲ ਮੀਡੀਆ ’ਤੇ ਪਹਿਲੀ ਬੁਝਾਉਣ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਤੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਨ੍ਹਾਂ ਦੀ ਫ਼ਿਲਮ ’ਚ ਆਉਣ ਵਾਲੀ ਇਹ ਮਿਸਟਰੀ ਗਰਲ ਕੌਣ ਹੈ। ਹਾਲਾਂਕਿ ਅੱਧੀ ਨਜ਼ਰ ’ਚ ਹੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਕੋਈ ਹੋਰ ਨਹੀਂ, ਸਗੋਂ ਤ੍ਰਿਪਤੀ ਡਿਮਰੀ ਸੀ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਗੋਆ ਤੋਂ ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

ਕਾਰਤਿਕ ਆਰੀਅਨ ਨੇ ਇਸ ਮਿਸਟਰੀ ਗਰਲ ਬਾਰੇ 3 ਪੋਸਟਾਂ ਕੀਤੀਆਂ ਹਨ। ਪਹਿਲੀ ਝਲਕ ’ਚ ਉਸ ਦੀ ਬਾਹ ਤੇ ਉਸ ਦਾ ਅੱਧਾ ਚਿਹਰਾ ਦਿਖਾਈ ਦੇ ਰਿਹਾ ਸੀ, ਦੂਜੀ ਪੋਸਟ ’ਚ ਉਸ ਦੀ ਅੱਖ ਦਿਖਾਈ ਦੇ ਰਹੀ ਸੀ। ਤੀਜੀ ਪੋਸਟ ’ਚ ਉਸ ਨੇ ਪੂਰਾ ਪੋਸਟਰ ਸ਼ੇਅਰ ਕੀਤਾ ਹੈ। ਹਾਲਾਂਕਿ ਪਹਿਲੀ ਨਜ਼ਰ ’ਚ ਹੀ ਲੋਕ ਸਮਝ ਗਏ ਕਿ ਇਹ ਤ੍ਰਿਪਤੀ ਹੈ। ਉਸ ਪੋਸਟ ’ਤੇ ਕਈ ਲੋਕਾਂ ਨੇ ਤ੍ਰਿਪਤੀ ਨੂੰ ਕਿਆਰਾ ਦੀ ਜਗ੍ਹਾ ਲੈਣ ’ਤੇ ਨਾਰਾਜ਼ਗੀ ਜਤਾਈ ਹੈ।

‘ਕਿਆਰਾ ਇਸ ਸੀਰੀਜ਼ ਲਈ ਸਭ ਤੋਂ ਵਧੀਆ ਸੀ’
ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ, ‘‘ਮੁਆਫ਼ ਕਰਨਾ ਕਿਆਰਾ, ਨਹੀਂ ਤਾਂ ਮੈਂ ਹੁਣ ਫ਼ਿਲਮ ਨਹੀਂ ਦੇਖਾਂਗਾ।’’ ਇਕ ਨੇ ਕਿਹਾ, ‘‘ਚੰਗਾ ਹੁੰਦਾ ਜੇਕਰ ਅਸੀਂ ਸ਼ਰਧਾ ਕਪੂਰ ਨੂੰ ਵੀ ਲੈ ਲੈਂਦੇ।’’ ਇਕ ਹੋਰ ਨੇ ਕਿਹਾ, ‘‘ਮੁਆਫ਼ ਕਰਨਾ ‘ਭੂਲ ਭੁਲੱਈਆ’ ਫ੍ਰੈਂਚਾਇਜ਼ੀ ਹੁਣ ਉਹ ਨਹੀਂ ਰਹਿ ਸਕਦੀ, ਜਿਵੇਂ ਕਿਆਰਾ ਨਾਲ ਹੁੰਦੀ ਸੀ।’’ ਕਈ ਲੋਕ ਕਹਿ ਰਹੇ ਹਨ ਕਿ ਕਿਆਰਾ ਇਸ ਸੀਰੀਜ਼ ਲਈ ਸਭ ਤੋਂ ਵਧੀਆ ਸੀ।

 
 
 
 
 
 
 
 
 
 
 
 
 
 
 
 

A post shared by KARTIK AARYAN (@kartikaaryan)

‘ਇਹ ‘ਭੂੱਲ ਭੁਲਾਈਆ 3’ ਨਹੀਂ ‘ਭਾਬੀ 3’ ਹੈ
ਕੁਝ ਲੋਕਾਂ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ, ‘‘ਇਹ ‘ਭੂਲ ਭੁਲੱਈਆ 3’ ਨਹੀਂ ‘ਭਾਬੀ 3’ ਹੈ। ਕਈਆਂ ਨੇ ਤਾਂ ਇਹ ਵੀ ਕਿਹਾ ਕਿ ਕਾਰਤਿਕ ਆਰੀਅਨ ਉਸ ਨਾਲ ਵਿਆਹ ਕਰਨ ਜਾ ਰਹੇ ਹਨ ਤੇ ਇਹ ਉਨ੍ਹਾਂ ਦੀ ਭਵਿੱਖਬਾਣੀ ਹੈ। ਕੁਝ ਲੋਕਾਂ ਨੇ ਖ਼ੁਸ਼ੀ ਜਤਾਈ ਹੈ ਕਿ ਇਸ ਨਵੀਂ ਜੋੜੀ ਨੂੰ ਪਰਦੇ ’ਤੇ ਇਕੱਠੇ ਦੇਖਣਾ ਮਜ਼ੇਦਾਰ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News