ਸ਼ਿਲਪਾ ਸ਼ੈੱਟੀ ਦੀ ਫਿਲਮ ''ਨਿਕੰਮਾ'' ਦਾ ਟ੍ਰੇਲਰ ਰਿਲੀਜ਼ (ਵੀਡੀਓ)

05/17/2022 4:31:17 PM

ਬਾਲੀਵੁੱਡ ਡੈਸਕ- ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਅਗਲੀ ਫਿਲਮ 'ਨਿਕੰਮਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਫਿਲਮ ਨੂੰ ਲੈ ਕੇ ਚਰਚਾ ਸੀ। ਫਿਲਮ 'ਚ ਸ਼ਿਲਪਾ ਤੋਂ ਇਲਾਵਾ ਭਾਗਿਆਸ਼੍ਰੀ ਦਾ ਪੁੱਤਰ ਅਭਿਮਨਿਊ  ਦਾਸਾਨੀ ਅਤੇ ਅਦਾਕਾਰਾ ਸ਼ਰਲੀ ਸੇਤੀਆ ਵੀ ਮੁੱਖ ਰੋਲ 'ਚ ਹੈ। 


ਇਸ ਫਿਲਮ ਦਾ ਟ੍ਰੇਲਰ ਬਹੁਤ ਮਜ਼ੇਦਾਰ ਹੈ। ਟ੍ਰੇਲਰ 'ਚ ਸ਼ਿਲਪਾ ਸੁਪਰ ਵੂਮੈਨ ਦੇ ਲੁਕ 'ਚ ਨਜ਼ਰ ਆ ਰਹੀ ਹੈ, ਜੋ ਨਿਕੰਮੇ ਲੋਕਾਂ ਨੂੰ ਸੁਧਾਰਦੀ ਹੈ। ਉਧਰ ਫਿਲਮ 'ਚ ਅਭਿਮਨਿਊ ਇਕ ਨਿਕੰਮੇ ਲੜਕੇ ਦੇ ਰੋਲ 'ਚ ਹੈ, ਜੋ ਬਹੁਤ ਵੱਡਾ ਆਲਸੀ ਇਨਸਾਨ ਹੁੰਦਾ ਹੈ। ਅਜਿਹੇ 'ਚ ਇਕ ਦਿਨ ਅਚਾਨਕ ਉਸ ਦੀ ਜ਼ਿੰਦਗੀ 'ਚ ਸੁਪਰਵੂਮਨ ਬਣੀ ਸ਼ਿਲਪਾ ਸ਼ੈੱਟੀ ਦੀ ਐਂਟਰੀ ਹੁੰਦੀ ਹੈ, ਜੋ ਉਨ੍ਹਾਂ ਤੋਂ ਖੂਬ ਕੰਮ ਕਰਵਾਉਂਦੀ ਹੈ ਅਤੇ ਉਸ ਨੂੰ ਸੁਧਾਰ ਦਿੰਦੀ ਹੈ। ਫਿਲਮ ਇਸ ਸਾਲ 17 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ 'ਨਿਕੰਮਾ' 2017 'ਚ ਆਈ ਤੇਲਗੂ ਫਿਲਮ 'ਮਿਡਿਲ ਕਲਾਸ ਅੱਬਾਈ' ਦਾ ਹਿੰਦੀ ਰੀਮੇਕ ਹੈ।


Aarti dhillon

Content Editor

Related News