ਐਮਾਜ਼ਾਨ MX ਪਲੇਅਰ ’ਤੇ Hip-Hop ਇੰਡੀਆ ਸੀਜ਼ਨ-2 ਦਾ ਟ੍ਰੇਲਰ ਜਾਰੀ!
Tuesday, Mar 11, 2025 - 01:02 PM (IST)

ਮੁੰਬਈ- ਭਾਰਤ ਦਾ ਪਹਿਲਾ ਅਤੇ ਇਕਮਾਤਰ ਹਿਪ-ਹਾਪ ਡਾਂਸ ਰਿਐਲਿਟੀ ਸ਼ੋਅ ਦੂਜੇ ਸੀਜ਼ਨ ਨਾਲ ਐਮਾਜ਼ਾਨ ਦੀ ਮੁਫਤ ਵੀਡੀਓ ਸਟਰੀਮਿੰਗ ਸੇਵਾ, ਐਮਾਜ਼ਾਨ ਐੱਮ.ਐਕਸ. ਪਲੇਅਰ ’ਤੇ ਵਾਪਸੀ ਕਰ ਰਿਹਾ ਹੈ। ਸਟਰੀਮਿੰਗ ਸੇਵਾ ਨੇ ਟ੍ਰੇਲਰ ਦੀ ਘੁੰਡਚੁਕਾਈ ਕੀਤੀ, ਜਿਸ ਵਿਚ ਦਰਸ਼ਕਾਂ ਨੂੰ ਜ਼ਬਰਦਸਤ ਟੈਲੰਟ ਦੀ ਝਲਕ ਦੇਖਣ ਨੂੰ ਮਿਲੀ। ਇਸ ਸੀਜ਼ਨ ਨੂੰ ਮਸ਼ਹੂਰ ਕੋਰੀਓਗ੍ਰਾਫਰ-ਡਾਇਰੈਕਟਰ ਰੈਮੋ ਡਿਸੂਜ਼ਾ ਤੇ ਗਲੈਮਰਸ ਮਲਾਇਕਾ ਅਰੋੜਾ ਜੱਜ ਕਰਨਗੇ।
ਦੂਜਾ ਸੀਜ਼ਨ 14 ਮਾਰਚ ਤੋਂ ਸਿਰਫ ਐਮਾਜ਼ਾਨ ਐੱਮ.ਐਕਸ. ਪਲੇਅਰ ’ਤੇ ਫ੍ਰੀ ’ਚ ਸਟਰੀਮ ਹੋਵੇਗਾ। ਰੈਮੋ ਡਿਸੂਜ਼ਾ ਨੇ ਕਿਹਾ ਕਿ ਫਿਰ ਜੱਜ ਵਜੋਂ ਪਰਤ ਕੇ ਉਤਸ਼ਾਹਿਤ ਹਾਂ। ਭਾਰਤ ਦੇ ਚੰਗੇਰੇ ਟੈਲੰਟ ਨੂੰ ਆਪਣਾ ਗੇਮ ਹੋਰ ਵੀ ਉੱਚੇ ਪੱਧਰ ’ਤੇ ਲੈ ਜਾਂਦੇ ਹੋਏ ਦੇਖਣ ਲਈ ਤਿਆਰ ਹਾਂ। ਮਲਾਇਕਾ ਅਰੋੜਾ ਨੇ ਕਿਹਾ ਕਿ ਹਿਪ-ਹਾਪ ਲਗਾਤਾਰ ਵਿਕਸਿਤ ਹੋਣ ਵਾਲਾ ਡਾਂਸ ਫ਼ਾਰਮ ਹੈ ਤੇ ਇਹੀ ਇਸ ਸੀਜ਼ਨ ਦੀ ਪਛਾਣ ਵੀ ਹੈ। ਇਸ ਵਾਰ ਦਾ ਟੈਲੰਟ ਬਿਲਕੁਲ ਜ਼ਬਰਦਸਤ ਹੈ ਅਤੇ ਦਰਸ਼ਕਾਂ ਨੂੰ ਪਹਿਲਾਂ ਕਦੇ ਨਾ ਦੇਖੀ ਗਈ ਐਡਰੇਨਾਲਿਨ ਰਸ਼ ਮਿਲਣ ਵਾਲੀ ਹੈ।