‘ਭੂਲ ਚੂਕ ਮਾਫ਼’ ਦਾ ਟ੍ਰੇਲਰ ਲਾਂਚ, ਮਈ ’ਚ ਹੋਵੇਗੀ ਰਿਲੀਜ਼
Friday, Apr 11, 2025 - 03:05 PM (IST)

ਮੁੰਬਈ- ਅਦਾਕਾਰ ਰਾਜਕੁਮਾਰ ਰਾਓ ਤੇ ਅਦਾਕਾਰਾ ਵਾਮਿਕਾ ਗੱਬੀ ਦੀ ਫਿਲਮ ‘ਭੁੂਲ ਚੂਕ ਮਾਫ’ ਦਾ ਟ੍ਰੇਲਰ ਜਾਰੀ ਹੋ ਚੁੱਕਿਆ ਹੈ। ਮੈਡਾਕ ਫਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਇਸ ਫਿਲਮ ਦਾ ਟ੍ਰੇਲਰ ਕਾਫ਼ੀ ਰੋਚਕ ਹੈ। ਟ੍ਰੇਲਰ ਵਿਚ ਰਾਜਕੁਮਾਰ ਰਾਓ ਵਾਮਿਕਾ ਗੱਬੀ ਨਾਲ ਵਿਆਹ ਦੀ ਗੁੱਥੀ ਨੂੰ ਸੁਲਝਾਉਂਦੇ ਨਜ਼ਰ ਆਏ ਹਨ।
ਰਾਜਕੁਮਾਰ ਰਾਓ ਅਤੇ ਵਾਮਿਕਾ ਗੱਬੀ ਅਭਿਨੀਤ ਆਉਣ ਵਾਲੀ ਰੋਮਾਂਟਿਕ ਕਾਮੇਡੀ 'ਭੂਲ ਚੁਕ ਮਾਫ਼' 9 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਪਹਿਲਾਂ ਅਪ੍ਰੈਲ ਵਿੱਚ ਰਿਲੀਜ਼ ਹੋਣ ਵਾਲੀ ਸੀ ਪਰ ਇਸਨੂੰ ਮਈ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਕਰਨ ਸ਼ਰਮਾ ਦੁਆਰਾ ਨਿਰਦੇਸ਼ਤ ਅਤੇ ਲਿਖੀ ਗਈ, 'ਭੂਲ ਚੁਕ ਮਾਫ਼' ਵਿਚ ਰਾਜਕੁਮਾਰ ਰਾਓ ਅਤੇ ਵਾਮਿਕਾ ਗੱਬੀ ਪਹਿਲੀ ਵਾਰ ਇਕੱਠੇ ਸਕਰੀਨ 'ਤੇ ਇਕੱਠੇ ਨਜ਼ਰ ਆਉਣਗੇ।