ਗੀਤ ''ਕੁੜਤਾ ਪਜਾਮਾ'' ਹੋਇਆ ਰਿਲੀਜ਼, ਖ਼ਾਸ ਕੈਮਿਸਟਰੀ ''ਚ ਦਿਸੇ ਟੋਨੀ ਕੱਕੜ ਤੇ ਸ਼ਹਿਨਾਜ਼ ਗਿੱਲ (ਵੀਡੀਓ)
Friday, Jul 17, 2020 - 03:47 PM (IST)

ਜਲੰਧਰ (ਵੈੱਬ ਡੈਸਕ) — ਬਾਲੀਵੁੱਡ ਗਾਇਕ ਟੋਨੀ ਕੱਕੜ ਦਾ ਨਵਾਂ ਗੀਤ 'ਕੁੜਤਾ ਪਜਾਮਾ' ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕਿਆ ਹੈ। ਇਸ ਗੀਤ ਨੂੰ ਟੋਨੀ ਕੱਕੜ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਸ ਗੀਤ 'ਚ ਟੋਨੀ ਕੱਕੜ ਤੇ ਸ਼ਹਿਨਾਜ਼ ਗਿੱਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਸ਼ਕਾਂ ਨੂੰ ਟੋਨੀ ਕੱਕੜ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖ਼ੁਦ ਟੋਨੀ ਕੱਕੜ ਨੇ ਹੀ ਲਿਖੇ ਹਨ। ਇਸ ਗੀਤ ਨੂੰ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।
ਦੱਸ ਦਈਏ ਕਿ ਟੋਨੀ ਕੱਕੜ ਤੇ ਸ਼ਹਿਨਾਜ਼ ਦਾ ਇਹ ਗੀਤ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਸ਼ਹਿਨਾਜ਼ ਗਿੱਲ ਇਸ ਗੀਤ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਸਨ। ਉਨ੍ਹਾਂ ਨੇ ਇਸ ਗੀਤ ਦਾ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝਾ ਕੀਤਾ ਹੈ।
ਦੱਸ ਦਈਏ ਕਿ ਪੰਜਾਬ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਲੋਕਾਂ ਦੇ ਬੇਸ਼ੁਮਾਰ ਪਿਆਰ ਕਰਕੇ ਸ਼ਹਿਨਾਜ਼ ਨੂੰ ਇੰਸਟਾਗ੍ਰਾਮ 'ਤੇ 5 ਮਿਲੀਅਨ ਫਾਲੋਅਰਜ਼ ਮਿਲ ਚੁੱਕੇ ਹਨ, ਜਿਸ ਲਈ ਸ਼ਹਿਨਾਜ਼ ਗਿੱਲ ਬਹੁਤ ਖੁਸ਼ ਹੈ ਪਰ ਨਾਲ ਹੀ ਸ਼ਹਿਨਾਜ਼ ਨੇ ਪ੍ਰਸ਼ੰਸਕਾਂ ਨੂੰ ਆਪਣਾ ਪੈਸਾ ਤੋਹਫ਼ਿਆਂ 'ਤੇ ਨਾ ਖ਼ਰਚਣ ਦੀ ਅਪੀਲ ਵੀ ਕੀਤੀ ਹੈ। ਸ਼ਹਿਨਾਜ਼ ਨੇ ਇੰਸਟਾ ਸਟੋਰੀ 'ਤੇ ਪ੍ਰਸ਼ੰਸਕਾਂ ਨੂੰ ਇਕ ਵਿਸ਼ੇਸ਼ ਸੰਦੇਸ਼ ਦਿੱਤਾ ਹੈ। ਉਨ੍ਹਾਂ ਆਡੀਓ ਸੰਦੇਸ਼ 'ਚ ਕਿਹਾ “ਮੈਨੂੰ ਪਤਾ ਹੈ ਕਿ ਤੁਸੀਂ ਲੋਕ ਮੈਨੂੰ ਬਹੁਤ ਪਿਆਰ ਕਰਦੇ ਹੋ। ਮੇਰੇ ਲਈ ਖੂਸਬਰਤ ਤੋਹਫ਼ੇ ਭੇਜੇ ਜਾਂਦੇ ਹਨ। ਮੈਂ ਬਹੁਤ ਦੁਖੀ ਹਾਂ। ਤੁਸੀਂ ਗਿਫ਼ਟ ਭੇਜਣ 'ਚ ਪੈਸੇ ਬਰਬਾਦ ਨਾ ਕਰੋ।“