‘ਟਾਈਗਰ’ ਦੇ ਮੈਸੇਜ ਨੂੰ ਮਿਲੀ ਪ੍ਰਸ਼ੰਸਾ, ਮੈਨੂੰ ਟਾਈਗਰ ਫਰੈਂਚਾਇਜ਼ੀ ’ਤੇ ਮਾਣ ਹੈ : ਸਲਮਾਨ ਖ਼ਾਨ

Saturday, Sep 30, 2023 - 10:55 AM (IST)

‘ਟਾਈਗਰ’ ਦੇ ਮੈਸੇਜ ਨੂੰ ਮਿਲੀ ਪ੍ਰਸ਼ੰਸਾ, ਮੈਨੂੰ ਟਾਈਗਰ ਫਰੈਂਚਾਇਜ਼ੀ ’ਤੇ ਮਾਣ ਹੈ : ਸਲਮਾਨ ਖ਼ਾਨ

ਮੁੰਬਈ (ਬਿਊਰੋ)– ਸਲਮਾਨ ਖ਼ਾਨ ‘ਟਾਈਗਰ 3’ ਦੀ ਪਹਿਲੀ ਵੀਡੀਓ ‘ਐਸੇਟ : ਟਾਈਗਰ ਕਾ ਮੈਸੇਜ’ ਨੂੰ ਦੁਨੀਆ ਭਰ ਦੇ ਦਰਸ਼ਕਾਂ ਵਲੋਂ ਮਿਲ ਰਹੇ ਹੁੰਗਾਰੇ ਤੋਂ ਬੇਹੱਦ ਖ਼ੁਸ਼ ਹਨ। ਯਸ਼ਰਾਜ ਫ਼ਿਲਮਜ਼ ਨੇ ‘ਟਾਈਗਰ ਕਾ ਮੈਸੇਜ’ ਜਾਰੀ ਕੀਤਾ ਹੈ।

ਇਕ ਵੀਡੀਓ ਜੋ ‘ਟਾਈਗਰ 3’ ਦਾ ਟਰੇਲਰ ਇੰਟਰਨੈੱਟ ’ਤੇ ਤੁਰੰਤ ਬਲਾਕਬਸਟਰ ਬਣ ਗਿਆ। ਜਦੋਂ ਆਪਣੀਆਂ ਫ਼ਿਲਮਾਂ ਦੀ ਮਾਰਕੀਟਿੰਗ ਦੀ ਗੱਲ ਆਉਂਦੀ ਹੈ ਤਾਂ ਵਾਈ. ਆਰ. ਐੱਫ. ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਇਕ ਸਿਨੇਮੈਟਿਕ ਪ੍ਰੇਰਣਾਤਮਕ ਫ਼ਿਲਮ ਹੈ ‘ਚਿੜੀਆਂ ਦਾ ਚੰਬਾ’, 13 ਅਕਤੂਬਰ ਨੂੰ ਹੋਵੇਗੀ ਰਿਲੀਜ਼

‘ਟਾਈਗਰ 3’ ਦੀ ਸੰਭਾਵੀ ਸੰਪਤੀ 700 ਮਿਲੀਅਨ ਹੋ ਗਈ ਹੈ। ਇਸ ਨੇ ਕਈ ਦੇਸ਼ਾਂ ’ਚ ਇੰਟਰਨੈੱਟ ਤੋੜ ਦਿੱਤਾ। ਸਲਮਾਨ ਨੇ ਕਿਹਾ, ‘‘ਮੈਨੂੰ ਟਾਈਗਰ ਫਰੈਂਚਾਇਜ਼ੀ ’ਤੇ ਸੱਚਮੁੱਚ ਮਾਣ ਹੈ। ‘ਟਾਈਗਰ’ ਨੂੰ 10 ਸਾਲਾਂ ਤੋਂ ਵੱਧ ਸਮੇਂ ਤੋਂ ਦੁਨੀਆ ਭਰ ਦੇ ਦਰਸ਼ਕਾਂ ਤੋਂ ਪਿਆਰ ਤੇ ਸਮਰਥਨ ਵੀ ਮਿਲਿਆ ਹੈ।

‘ਟਾਈਗਰ 3’ ਇਸ ਸਾਲ ਵੱਡੀ ਦੀਵਾਲੀ ਦੀਆਂ ਵੱਡੀਆਂ ਛੁੱਟੀਆਂ ’ਚ ਰਿਲੀਜ਼ ਹੋਣ ਵਾਲੀ ਹੈ। ‘ਟਾਈਗਰ 3’ ਦਾ ਨਿਰਦੇਸ਼ਨ ਵਾਈ. ਆਰ. ਐੱਫ. ਦੇ ਘਰੇਲੂ ਫ਼ਿਲਮ ਨਿਰਮਾਤਾ ਮਨੀਸ਼ ਸ਼ਰਮਾ ਨੇ ਕੀਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News