ਇਸ ਅਦਾਕਾਰਾ ਨੂੰ ਹੋਈ ਸੀ ਟਾਪਲੈੱਸ ਫੋਟੋਸ਼ੂਟ ਪੇਸ਼ਕਸ਼, ਮਨਾ ਕਰਨ ''ਤੇ...
Tuesday, May 27, 2025 - 05:17 PM (IST)

ਐਂਟਰਟੇਨਮੈਂਟ ਡੈਸਕ- ਇੰਡਸਟਰੀ ਵਿੱਚ ਚੰਗੇ ਤੇ ਮਾੜੇ ਦੋਵੇਂ ਕਿਸਮ ਦੇ ਲੋਕ ਹੁੰਦੇ ਹਨ, ਪਰ ਕਾਸਟਿੰਗ ਕਾਊਚ ਇਕ ਕੜਵੀ ਸੱਚਾਈ ਹੈ। ਬਹੁਤ ਸਾਰੀਆਂ ਅਭਿਨੇਤਰੀਆਂ ਅਜਿਹੀ ਸਥਿਤੀ 'ਚੋਂ ਲੰਘੀਆਂ ਹਨ। ਫ਼ਰਕ ਸਿਰਫ਼ ਇਹ ਹੈ ਕਿ ਕੁਝ ਲੋਕ ਚੁੱਪ ਰਹਿੰਦੇ ਹਨ ਅਤੇ ਕੁਝ, ਸੱਚਾਈ ਬਿਆਨ ਕਰ ਦਿੰਦੇ ਹਨ। ਅਜਿਹੀ ਸਥਿਤੀ ਦਾ ਸਾਹਮਣਾ ਮਸ਼ਹੂਰ ਅਦਾਕਾਰਾ ਨਰਗਿਸ ਫਾਖਰੀ ਵੀ ਕਰ ਚੁੱਕੀ ਹੈ। ਇਸ ਸਬੰਧੀ ਇਕ ਇੰਟਰਵਿਊ ਵਿਚ ਨਰਗਿਸ ਨੇ ਦੱਸਿਆ ਸੀ ਕਿ ਉਸ ਨੂੰ ਇੰਡਸਟਰੀ ਵਿੱਚ ਸ਼ੁਰੂਆਤੀ ਦੌਰ 'ਚ ਕਈ ਅਣਚਾਹੀਆਂ ਅਤੇ ਅਸ਼ਲੀਲ ਮੰਗਾਂ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਡਾਇਰੈਕਟਰ ਨਾਲ ਸੌਣ ਅਤੇ ਨਿਊਡ ਫੋਟੋਸ਼ੂਟ ਦੀ ਪੇਸ਼ਕਸ਼ ਹੋਈ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਇਸ ਮਸ਼ਹੂਰ ਅਦਾਕਾਰਾ ਨਾਲ ਹੋਈ ਗੰਦੀ ਹਰਕਤ, ਆਡੀਸ਼ਨ ਦੇ ਬਹਾਨੇ ਨਸ਼ੀਲੀ ਦਵਾਈ ਪਿਲਾ ਕਰਨਾ ਚਾਹੁੰਦਾ ਸੀ...
ਨਰਗਿਸ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਠੁਕਰਾਉਣ ਦੇ ਕਾਰਨ ਉਸ ਦੇ ਹੱਥੋਂ ਕਈ ਫਿਲਮਾਂ ਨਿਕਲ ਗਈਆਂ। ਬਾਵਜੂਦ ਇਸਦੇ ਉਸ ਨੇ ਹੌਂਸਲਾ ਨਹੀਂ ਹਾਰਿਆ। ਉਸ ਨੇ ਅੱਗੇ ਇੰਟਰਵਿਊ ਵਿਚ ਕਿਹਾ ਕਿ ਮੈਂ ਕਦੇ ਵੀ ਪ੍ਰਸਿੱਧੀ ਲਈ ਆਪਣੀ ਇਜ਼ਤ ਜਾਂ ਅਸੂਲਾਂ ਦਾ ਸਮਝੌਤਾ ਨਹੀਂ ਕੀਤਾ। ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਪਲੇਬੋਏ ਮੈਗਜ਼ੀਨ ਵੱਲੋਂ ਨਿਊਡ ਫੋਟੋਸ਼ੂਟ ਦੀ ਪੇਸ਼ਕਸ਼ ਹੋਈ ਸੀ, ਜਿਸਨੂੰ ਉਸ ਨੇ ਇਨਕਾਰ ਕਰ ਦਿੱਤਾ।
ਇਨ੍ਹਾਂ ਤਜ਼ਰਬਿਆਂ ਦੇ ਬਾਵਜੂਦ ਨਰਗਿਸ ਨੇ ਆਪਣਾ ਰਸਤਾ ਆਪ ਬਣਾਇਆ ਅਤੇ 100 ਕਰੋੜ ਕਲੱਬ ਦੀਆਂ ਫਿਲਮਾਂ ਵਿੱਚ ਆਪਣੀ ਥਾਂ ਬਣਾਈ। ਉਸ ਦੀ ਮਿਹਨਤ, ਇਮਾਨਦਾਰੀ ਅਤੇ ਜੁਨੂਨ ਨੇ ਸਾਬਤ ਕਰ ਦਿੱਤਾ ਕਿ ਇਜ਼ਤ ਨਾਲ ਵੀ ਕਾਮਯਾਬੀ ਹਾਸਲ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਨਰਗਿਸ ਦੀ ਸਭ ਤੋਂ ਵੱਡੀ ਹਿੱਟ ਫਿਲਮ ਅਕਸ਼ੈ ਕੁਮਾਰ ਨਾਲ 'ਹਾਊਸਫੁੱਲ 3' ਸੀ, ਜਿਸਨੇ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਸੀਨੀਅਰ Actor ਨੇ ਭੇਜੇ 'ਗੰਦੇ' ਮੈਸੇਜ, ਸਕ੍ਰੀਨਸ਼ਾਟ ਵਾਇਰਲ ਹੋਣ 'ਤੇ ਮਚੀ ਹਲਚਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8