ਸਲਮਾਨ ਖ਼ਾਨ ਨੂੰ ''ਸਿਕੰਦਰ'' ਫ਼ਿਲਮ ''ਚ ਟੱਕਰ ਦੇਣਗੇ ਇਹ ਅਦਾਕਾਰ

Tuesday, May 28, 2024 - 01:09 PM (IST)

ਸਲਮਾਨ ਖ਼ਾਨ ਨੂੰ ''ਸਿਕੰਦਰ'' ਫ਼ਿਲਮ ''ਚ ਟੱਕਰ ਦੇਣਗੇ ਇਹ ਅਦਾਕਾਰ

ਮੁੰਬਈ (ਬਿਊਰੋ):  ਸਾਊਥ ਦੇ ਮਸ਼ਹੂਰ ਅਦਾਕਾਰ ਸਤਿਆਰਾਜ ਨੇ ਸਲਮਾਨ ਖਾਨ ਦੀ ਫ਼ਿਲਮ 'ਸਿਕੰਦਰ' 'ਚ ਐਂਟਰੀ ਕਰ ਲਈ ਹੈ। ਚਰਚਾ ਹੈ ਕਿ ਉਹ ਇਸ ਫ਼ਿਲਮ 'ਚ ਸਲਮਾਨ ਦੇ ਨਾਲ ਖਲਨਾਇਕ ਦੀ ਭੂਮਿਕਾ 'ਚ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ - ਸ਼ਾਹਿਦ-ਮੀਰਾ ਨੇ ਮੁੰਬਈ 'ਚ ਖਰੀਦਿਆ ਆਪਣੇ ਸੁਪਨਿਆਂ ਦਾ ਘਰ, ਅਪਾਰਟਮੈਂਟ ਦੀ ਕੀਮਤ ਸੁਣ ਉੱਡ ਜਾਣਗੇ ਤੁਹਾਡੇ ਹੋਸ਼

ਤੁਹਾਨੂੰ ਦੱਸ ਦੇਈਏ ਕਿ ਸਤਿਆਰਾਜ ਨੇ 'ਬਾਹੂਬਲੀ' ਫ਼ਿਲਮ 'ਚ ਕਟੱਪਾ ਦਾ ਕਿਰਦਾਰ ਨਿਭਾਇਆ ਸੀ। ਅਦਾਕਾਰ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ  ਦੱਸਿਆ ਕਿ ਫ਼ਿਲਮ 'ਚ ਉਨ੍ਹਾਂ ਨੂੰ ਕਾਸਟ ਕੀਤਾ ਗਿਆ ਹੈ ਅਤੇ ਉਹ ਸਲਮਾਨ ਦੀ ਇਸ ਫ਼ਿਲਮ 'ਚ ਖਲਨਾਇਕ ਦੀ ਭੂਮਿਕਾ 'ਚ ਨਜ਼ਰ ਆਉਣਗੇ। ਜਿਸ ਦਾ ਨਿਰਦੇਸ਼ਨ ਏ.ਆਰ. ਮੁਰੁਗਦਾਸ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦਿਵਿਆ ਅਗਰਵਾਲ ਨੇ ਤਲਾਕ ਦੀਆਂ ਖ਼ਬਰਾਂ 'ਤੇ ਤੋੜੀ ਚੁੱਪੀ, ਹੇਟਰਜ਼ ਨੂੰ ਦਿੱਤਾ ਇਹ ਜਵਾਬ

ਦੱਸ ਦੇਈਏ ਕਿ ਸਲਮਾਨ ਦੀ ਨਵੀਂ ਆਉਣ ਵਾਲੀ ਫ਼ਿਲਮ ਦਾ ਨਾਮ 'ਸਿਕੰਦਰ' ਹੈ ਅਤੇ ਉਹ ਇਸ ਫ਼ਿਲਮ 'ਚ ਲੀਡ ਰੋਲ ਕਰ ਰਹੇ ਹਨ। ਪਰ ਦੂਜੇ ਪਾਸੇ ਵਿਲਨ ਦੇ ਰੋਲ ਲਈ ਜਿਸ ਇਨਸਾਨ ਦੀ ਚੋਣ ਹੋਈ ਹੈ, ਉਸ ਦੀ ਆਪਣੀ ਅਲੱਗ ਹੀ ਪਹਿਚਾਣ ਹੈ। ਉਨ੍ਹਾਂ ਦਾ ਨਾਮ ਸਤਿਆਰਾਜ  ਹੈ, ਪਰ ਬਹੁਤ ਸਾਰੇ ਲੋਕ ਉਨ੍ਹਾਂ  ਨੂੰ ਬਾਹੂਬਲੀ  ਦੇ ਕਟੱਪਾ ਵਜੋਂ ਜਾਣਦੇ ਹਨ। ਅਦਾਕਾਰ ਦੀ ਇਹ ਫ਼ਿਲਮ ਈਦ 2025 ਨੂੰ ਰਿਲੀਜ਼ ਹੋਵੇਗੀ, ਕਿਉਂਕਿ ਸਲਮਾਨ ਖ਼ਾਨ ਦਾ ਈਦ ਦੇ ਤਿਉਹਾਰ ਨਾਲ ਖਾਸ ਨਾਤਾ ਹੈ। ਉਹ ਹਰ ਸਾਲ ਈਦ ਵਾਲੇ ਦਿਨ ਆਪਣੇ ਫੈਨਜ਼ ਲਈ ਫ਼ਿਲਮ ਦੇ ਰੂਪ ਵਿਚ ਤੋਹਫ਼ਾ ਲੈ ਕੇ ਆਉਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Anuradha

Content Editor

Related News