Year Ender 2023 : ਇਹ ਨੇ ਸਾਲ 2023 ਦੀਆਂ ਮਹਾ ਫਲਾਪ ਫ਼ਿਲਮਾਂ, ਇਕ ਨੇ ਤਾਂ ਡੁਬਾ ਦਿੱਤੇ 600 ਕਰੋੜ ਰੁਪਏ

Thursday, Dec 28, 2023 - 05:06 PM (IST)

Year Ender 2023 : ਇਹ ਨੇ ਸਾਲ 2023 ਦੀਆਂ ਮਹਾ ਫਲਾਪ ਫ਼ਿਲਮਾਂ, ਇਕ ਨੇ ਤਾਂ ਡੁਬਾ ਦਿੱਤੇ 600 ਕਰੋੜ ਰੁਪਏ

ਮੁੰਬਈ (ਬਿਊਰੋ)– ਪਿਛਲੇ ਕੁਝ ਸਾਲ ਬਾਲੀਵੁੱਡ ਲਈ ਸੰਕਟ ਭਰੇ ਰਹੇ। ਕੋਰੋਨਾ ਮਹਾਮਾਰੀ ਤੋਂ ਬਾਅਦ ਲੋਕਾਂ ਨੇ ਬਾਲੀਵੁੱਡ ਦੀਆਂ ਗੰਦੀਆਂ ਕਹਾਣੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਪਿਛਲੇ 2-3 ਸਾਲਾਂ ’ਚ ਇਸ ਤਿੱਖੇ ਰੋਹ ਕਾਰਨ ਲੋਕਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਹੈ ਪਰ 2023 ਦੀ ਸ਼ੁਰੂਆਤ ਬਾਲੀਵੁੱਡ ਲਈ ਚੰਗੀ ਰਹੀ। ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਨਾਲ ਸ਼ੁਰੂ ਹੋਏ ਇਸ ਸਾਲ ਬਾਲੀਵੁੱਡ ਦੀਆਂ ਬਿਹਤਰੀਨ ਫ਼ਿਲਮਾਂ ਨੇ ਖ਼ੂਬ ਕਮਾਈ ਕੀਤੀ ਪਰ 2023 ’ਚ ਕੁਝ ਅਜਿਹੀਆਂ ਫ਼ਿਲਮਾਂ ਵੀ ਰਿਲੀਜ਼ ਹੋਈਆਂ, ਜਿਨ੍ਹਾਂ ਤੋਂ ਬਾਕਸ ਆਫਿਸ ’ਤੇ ਕਾਫੀ ਉਮੀਦਾਂ ਸਨ ਪਰ ਇਹ ਫ਼ਿਲਮਾਂ ਬਾਕਸ ਆਫਿਸ ’ਤੇ ਅਸਫ਼ਲ ਰਹੀਆਂ। ਇੰਨਾ ਹੀ ਨਹੀਂ, ਇਨ੍ਹਾਂ 5 ਫ਼ਿਲਮਾਂ ਨੇ ਮੇਕਰਸ ਨੂੰ ਦੀਵਾਲੀਆ ਕਰ ਦਿੱਤਾ। 1 ਫ਼ਿਲਮ ਨੇ ਮੇਕਰਸ ਦੇ 600 ਕਰੋੜ ਰੁਪਏ ਬਰਬਾਦ ਕੀਤੇ। ਇਸ ਤੋਂ ਇਲਾਵਾ ਫ਼ਿਲਮ ਦੀ 200 ਕਰੋੜ ਰੁਪਏ ਦੀ ਮਾਰਕੀਟਿੰਗ ਵੀ ਧੂੜ ਚੱਟਦੀ ਨਜ਼ਰ ਆਈ ਸੀ। ਆਓ ਜਾਣਦੇ ਹਾਂ ਇਸ ਪੂਰੀ ਲਿਸਟ ਬਾਰੇ–

ਇਹ ਖ਼ਬਰ ਵੀ ਪੜ੍ਹੋ : ਰਣਬੀਰ ਕਪੂਰ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਕ੍ਰਿਸਮਸ ਮੌਕੇ ਕੀਤੀ ਸੀ ਇਹ ਹਰਕਤ

1. ਗਣਪਤ
ਨਿਰਦੇਸ਼ਕ ਵਿਕਾਸ ਬਹਿਲ ਦੀ ਫ਼ਿਲਮ ‘ਗਣਪਥ’ 200 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਬਣੀ ਸੀ। ਟਾਈਗਰ ਸ਼ਰਾਫ, ਕ੍ਰਿਤੀ ਸੈਨਨ ਤੇ ਅਮਿਤਾਭ ਬੱਚਨ ਸਟਾਰਰ ਫ਼ਿਲਮ ‘ਗਣਪਥ’ ਦਾ ਪਹਿਲੇ ਹੀ ਦਿਨ ਬਾਕਸ ਆਫਿਸ ’ਤੇ ਧੂੰਆਂ ਨਿਕਲ ਗਿਆ। 20 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਇਹ ਫ਼ਿਲਮ ਪਹਿਲੇ ਦਿਨ ਸਿਰਫ 8.75 ਕਰੋੜ ਰੁਪਏ ਦੀ ਕਮਾਈ ਕਰ ਸਕੀ।

PunjabKesari

200 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਬਣੀ ਇਸ ਫ਼ਿਲਮ ਦੀ ਮਾਰਕੀਟਿੰਗ ਵੀ ਜ਼ਬਰਦਸਤ ਸੀ। ਫ਼ਿਲਮ ਦੇ ਟਰੇਲਰ ਨੂੰ ਵੀ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਫ਼ਿਲਮ ’ਚ ਅਮਿਤਾਭ ਬੱਚਨ ਦੇ ਕਿਰਦਾਰ ਤੋਂ ਵੀ ਕੁਝ ਚੰਗਾ ਕੰਮ ਕਰਨ ਦੀ ਉਮੀਦ ਸੀ ਪਰ ਨਿਰਮਾਤਾਵਾਂ ਦੇ 200 ਕਰੋੜ ਰੁਪਏ ਬਰਬਾਦ ਹੋ ਗਏ। ਇੰਨਾ ਹੀ ਨਹੀਂ, ਇਸ ਫ਼ਿਲਮ ਦੀ ਕਮਾਈ ਸਿਰਫ 1 ਹਫ਼ਤੇ ’ਚ 20 ਕਰੋੜ ਰੁਪਏ ਦੇ ਕਰੀਬ ਰਹੀ ਹੈ। ਇਸ ਤੋਂ ਬਾਅਦ ਇਹ ਫ਼ਿਲਮ ਅਚਾਨਕ ਸਿਨੇਮਾਘਰਾਂ ਤੋਂ ਗਾਇਬ ਹੋ ਗਈ। ਫ਼ਿਲਮ ਦਾ ਨਿਰਮਾਣ ਜੈਕੀ ਭਗਨਾਨੀ ਨੇ ਕੀਤਾ ਸੀ ਪਰ ਨਾ ਤਾਂ ਇਸ ਫ਼ਿਲਮ ਦੀ ਮਾਰਕੀਟਿੰਗ ਕੰਮ ਕਰ ਸਕੀ ਤੇ ਨਾ ਹੀ ਫ਼ਿਲਮ ਦੀ ਕਹਾਣੀ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚ ਸਕੀ।

2. ਸ਼ਹਿਜ਼ਾਦਾ
90 ਦੇ ਦਹਾਕੇ ਦੇ ਮਸ਼ਹੂਰ ਨਿਰਦੇਸ਼ਕ ਡੇਵਿਡ ਧਵਨ ਦੇ ਪੁੱਤਰ ਰੋਹਿਤ ਧਵਨ ਨੇ ਫ਼ਿਲਮ ‘ਸ਼ਹਿਜ਼ਾਦਾ’ ਬਣਾਈ ਹੈ। ਕਾਰਤਿਕ ਆਰੀਅਨ ਤੇ ਕ੍ਰਿਤੀ ਸੈਨਨ ਸਟਾਰਰ ਇਹ ਫ਼ਿਲਮ 50 ਕਰੋੜ ਰੁਪਏ ਤੋਂ ਵੱਧ ਦੇ ਬਜਟ ਨਾਲ ਬਣੀ ਸੀ ਪਰ ਜਿਵੇਂ ਹੀ ਇਹ ਫ਼ਿਲਮ ਰਿਲੀਜ਼ ਹੋਈ, ਇਹ ਬਾਕਸ ਆਫਿਸ ’ਤੇ ਅਸਫ਼ਲ ਰਹੀ। ਫ਼ਿਲਮ ਨੇ 32 ਕਰੋੜ ਦੀ ਕਮਾਈ ਕੀਤੀ ਸੀ। ‘ਸ਼ਹਿਜ਼ਾਦਾ’ ਬਾਕਸ ਆਫਿਸ ’ਤੇ ਆਪਣੀ ਲਾਗਤ ਨੂੰ ਵਾਪਸ ਨਹੀਂ ਕਰ ਸਕੀ ਤੇ ਨਿਰਮਾਤਾਵਾਂ ਨੂੰ ਦੀਵਾਲੀਆ ਕਰ ਦਿੱਤਾ।

PunjabKesari

3. ਮਿਸ਼ਨ ਰਾਣੀਗੰਜ
6 ਅਕਤੂਬਰ ਨੂੰ ਰਿਲੀਜ਼ ਹੋਈ ਫ਼ਿਲਮ ‘ਮਿਸ਼ਨ ਰਾਣੀਗੰਜ’ ਨੂੰ ‘IMDb’ ’ਤੇ 10 ’ਚੋਂ 7.4 ਰੇਟਿੰਗ ਮਿਲੀ ਹੈ। ਹਾਲ ਹੀ ’ਚ ਇਹ ਫ਼ਿਲਮ ਨੈੱਟਫਲਿਕਸ ’ਤੇ ਰਿਲੀਜ਼ ਹੋਈ ਹੈ। ਅਕਸ਼ੇ ਕੁਮਾਰ ਤੇ ਪਰਿਣੀਤੀ ਚੋਪੜਾ ਸਟਾਰਰ ਇਹ ਫ਼ਿਲਮ ਬਾਕਸ ਆਫਿਸ ’ਤੇ ਅਸਫ਼ਲ ਰਹੀ ਹੈ। 55 ਕਰੋੜ ਦੇ ਬਜਟ ਨਾਲ ਬਣੀ ਇਸ ਫ਼ਿਲਮ ਨੇ ਸਿਰਫ 34 ਕਰੋੜ ਰੁਪਏ ਕਮਾਏ ਹਨ। ਬਾਕਸ ਆਫਿਸ ’ਤੇ ਫਲਾਪ ਹੋਣ ਦੇ ਬਾਵਜੂਦ ਇਸ ਫ਼ਿਲਮ ਦੀ ਕਾਫੀ ਤਾਰੀਫ਼ ਹੋ ਰਹੀ ਹੈ।

PunjabKesari

4. ਤੇਜਸ
ਕੰਗਨਾ ਰਣੌਤ ਸਟਾਰਰ ਫ਼ਿਲਮ ‘ਤੇਜਸ’ 60 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਬਣੀ ਸੀ ਪਰ ਇਹ ਫ਼ਿਲਮ ਪਹਿਲੇ ਹੀ ਦਿਨ ਬਾਕਸ ਆਫਿਸ ’ਤੇ ਬੁਰੀ ਤਰ੍ਹਾਂ ਅਸਫ਼ਲ ਰਹੀ। ਫ਼ਿਲਮ ਭਾਰਤ ’ਚ ਸਿਰਫ਼ 6 ਕਰੋੜ ਰੁਪਏ ਕਮਾ ਸਕੀ ਹੈ। ਇਸ ਫ਼ਿਲਮ ਨੂੰ ਸਾਲ 2023 ਦੀਆਂ ਸੁਪਰ ਫਲਾਪ ਫ਼ਿਲਮਾਂ ’ਚ ਵੀ ਸ਼ਾਮਲ ਕੀਤਾ ਗਿਆ ਹੈ। ਕੰਗਨਾ ਰਣੌਤ ਦੀ ਇਸ ਫ਼ਿਲਮ ਦੀ ਕਾਫੀ ਮਾਰਕੀਟਿੰਗ ਹੋਈ ਸੀ। ਇੰਨਾ ਹੀ ਨਹੀਂ, ਕੰਗਨਾ ਨੇ ਇਸ ਫ਼ਿਲਮ ਨੂੰ ਲੈ ਕੇ ਕਾਫੀ ਪ੍ਰਚਾਰ ਵੀ ਕੀਤਾ ਪਰ ਕੋਈ ਵੀ ਕਰਿਸ਼ਮਾ ਇਸ ਫ਼ਿਲਮ ਨੂੰ ਮਹਾ ਫਲਾਪ ਹੋਣ ਤੋਂ ਨਹੀਂ ਬਚਾ ਸਕਿਆ।

PunjabKesari

5. ਆਦਿਪੁਰਸ਼
ਲੋਕਾਂ ਨੂੰ ਨਿਰਦੇਸ਼ਕ ਓਮ ਰਾਓਤ ਦੀ ਫ਼ਿਲਮ ‘ਆਦਿਪੁਰਸ਼’ ਤੋਂ ਬਹੁਤ ਉਮੀਦਾਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਫ਼ਿਲਮ ਦਾ ਬਜਟ ਵੀ 600 ਕਰੋੜ ਰੁਪਏ ਤੋਂ ਜ਼ਿਆਦਾ ਰੱਖਿਆ ਗਿਆ ਹੈ। ਇਸ ਤੋਂ ਬਾਅਦ ਜਦੋਂ ਇਹ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਈ ਤਾਂ ਇਹ ਵਿਵਾਦਾਂ ’ਚ ਘਿਰ ਗਈ। ਦਰਸ਼ਕਾਂ ਨੇ ਪਹਿਲੇ ਦਿਨ ਹੀ ਫ਼ਿਲਮ ਨੂੰ ਦੇਖਣ ਤੋਂ ਬਾਅਦ ਇਸ ਦੀ ਕਾਫੀ ਆਲੋਚਨਾ ਕੀਤੀ। ਇਸ ਤੋਂ ਬਾਅਦ ਇਹ ਫ਼ਿਲਮ ਬਾਕਸ ਆਫਿਸ ’ਤੇ ਅਸਫ਼ਲ ਰਹੀ।

PunjabKesari

600 ਕਰੋੜ ਰੁਪਏ ਦੇ ਵੱਡੇ ਬਜਟ ਨਾਲ ਬਣੀ ਇਸ ਫ਼ਿਲਮ ਦੇ ਮੇਕਰਸ ਨੂੰ 300 ਕਰੋੜ ਰੁਪਏ ਤੋਂ ਜ਼ਿਆਦਾ ਦਾ ਘਾਟਾ ਸਹਿਣਾ ਪਿਆ। ‘ਆਦਿਪੁਰਸ਼’ ਨੇ ਦੁਨੀਆ ਭਰ ’ਚ ਕੁਲ 300 ਕਰੋੜ ਰੁਪਏ ਕਮਾਏ ਹਨ। ਇਸ ਨਾਲ ਮੇਕਰਸ ਨੂੰ ਕਰੀਬ 200 ਕਰੋੜ ਰੁਪਏ ਦਾ ਵੱਡਾ ਝਟਕਾ ਲੱਗਾ ਹੈ। ਇਸ ਫ਼ਿਲਮ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਫ਼ਿਲਮ ਦੀ ਕਹਾਣੀ ਨੂੰ ਲੈ ਕੇ ਲੋਕਾਂ ਨੇ ਮੇਕਰਸ ਦੇ ਖ਼ਿਲਾਫ਼ ਕਈ ਬਿਆਨ ਦਿੱਤੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡੇ ਮੁਤਾਬਕ ਸਾਲ 2023 ਦੀ ਮਹਾ ਫਲਾਪ ਫ਼ਿਲਮ ਕਿਹੜੀ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News