ਦਮਦਾਰ ਐਕਸ਼ਨ ਨਾਲ ਭਰਪੂਰ ਹੈ ‘ਅਕਾਲ’ ਫਿਲਮ ਦਾ ਟਰੇਲਰ, 10 ਅਪ੍ਰੈਲ ਨੂੰ ਹੋਵੇਗੀ ਰਿਲੀਜ਼

Saturday, Mar 22, 2025 - 06:09 PM (IST)

ਦਮਦਾਰ ਐਕਸ਼ਨ ਨਾਲ ਭਰਪੂਰ ਹੈ ‘ਅਕਾਲ’ ਫਿਲਮ ਦਾ ਟਰੇਲਰ, 10 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਜਲੰਧਰ (ਜ. ਬ.)- ਪੰਜਾਬੀ ਫਿਲਮ ‘ਅਕਾਲ’ 10 ਅਪ੍ਰੈਲ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ’ਚ ਗਿੱਪੀ ਗਰੇਵਾਲ, ਨਿਮਰਤ ਖੈਰਾ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ, ਨਿਕੀਤੀਨ ਧੀਰ ਤੇ ਹੋਰ ਕਈ ਸਿਤਾਰੇ ਮੁੱਖ ਭੂਮਿਕਾ ’ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਜੋ ਐਕਸ਼ਨ ਨਾਲ ਭਰਪੂਰ ਹੈ। ਇਸ ’ਚ ਵੱਖ-ਵੱਖ ਤਰ੍ਹਾਂ ਦੇ ਐਕਸ਼ਨ ਸੀਕੁਐਂਸ ਦੇਖਣ ਨੂੰ ਮਿਲ ਰਹੇ ਹਨ। ਤਾਰੀਫ ਕਰਨੀ ਬਣਦੀ ਹੈ ਐਕਸ਼ਨ ਡਾਇਰੈਕਟਰ ਦੀ ਜਿਨ੍ਹਾਂ ਨੇ ਇੰਨੀ ਵੱਡੀ ਸਟਾਰਕਾਸਟ ਨਾਲ ਵੱਡੇ ਪੱਧਰ ਦਾ ਐਕਸ਼ਨ ਕੋਰੀਓਗ੍ਰਾਫ ਕੀਤਾ ਹੈ।

ਇਸ ਦੇ ਨਾਲ ਹੀ ਟਰੇਲਰ ’ਚ ਹਰ ਮੁੱਖ ਕਿਰਦਾਰ ਵਲੋਂ ਦਮਦਾਰ ਡਾਇਲਾਗਸ ਵੀ ਸੁਣਨ ਨੂੰ ਮਿਲ ਰਹੇ ਹਨ ਤੇ ਨਾਲ ਹੀ ਉਨ੍ਹਾਂ ਦੇ ਕਿਰਦਾਰ ਬਾਰੇ ਕੁਝ ਦਿਲ ਖਿੱਚਵੇਂ ਸੀਨਜ਼ ਵੀ ਟਰੇਲਰ ’ਚ ਪਾਏ ਗਏ ਹਨ, ਜਿਨ੍ਹਾਂ ’ਚ ਸਭ ਦਾ ਧਿਆਨ ਖਿੱਚਦੇ ਹਨ ਸ਼ਿੰਦਾ ਗਰੇਵਾਲ ਦੇ ਸੀਨਜ਼। ਅਕਾਲ ਫ਼ਿਲਮ ਰਾਹੀਂ ਕਰਨ ਜੌਹਰ ਦਾ ਵੀ ਪਾਲੀਵੁੱਡ ’ਚ ਡੈਬਿਊ ਹੋ ਰਿਹਾ ਹੈ, ਜੋ ਇਸ ਫ਼ਿਲਮ ਨੂੰ ਪੈਨ ਇੰਡੀਆ ਹਿੰਦੀ ’ਚ ਰਿਲੀਜ਼ ਕਰ ਰਹੇ ਹਨ, ਜੀ ਹਾਂ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨਜ਼ ਵੱਲੋਂ ਅਕਾਲ ਫ਼ਿਲਮ ਨੂੰ ਵਰਲਡਵਾਈਡ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ, ਜਦਕਿ ਪੰਜਾਬੀ ਭਾਸ਼ਾ ’ਚ ਇਸ ਦਾ ਡਿਸਟ੍ਰੀਬਿਊਸ਼ਨ ਵ੍ਹਾਈਟ ਹਿੱਲ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ।

ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਗਿੱਪੀ ਗਰੇਵਾਲ ਦਾ ਹੈ। ਫ਼ਿਲਮ ਦੇ ਟਰੇਲਰ ’ਚ ਦਿਖਾਏ ਗਏ ਵੀ. ਐੱਫ. ਐਕਸ. ਸੀਨਜ਼ ਇਸ ਨੂੰ ਹੋਰ ਵੀ ਗਰੈਂਡ ਬਣਾ ਰਹੇ ਹਨ, ਜੋ ਕਿਤੇ ਵੀ ਹਲਕੇ ਨਜ਼ਰ ਨਹੀਂ ਆ ਰਹੇ ਹਨ। ਨਾਲ ਹੀ ਇਨ੍ਹਾਂ ਸੀਨਜ਼ ਨੂੰ ਸ਼ੰਕਰ ਅਹਿਸਾਨ ਲੋਏ ਦਾ ਮਿਊਜ਼ਿਕ ਦਮਦਾਰ ਅਪੀਲ ਦੇ ਰਿਹਾ ਹੈ।


author

cherry

Content Editor

Related News