ਸੋਹਮ ਸ਼ਾਹ ਦੀ ‘ਕ੍ਰੇਜ਼ੀ’ ਦਾ ਟੀਜ਼ਰ ਹੋਇਆ ਰਿਲੀਜ਼!
Thursday, Feb 06, 2025 - 04:50 PM (IST)
![ਸੋਹਮ ਸ਼ਾਹ ਦੀ ‘ਕ੍ਰੇਜ਼ੀ’ ਦਾ ਟੀਜ਼ਰ ਹੋਇਆ ਰਿਲੀਜ਼!](https://static.jagbani.com/multimedia/2025_2image_16_48_348261421soham.jpg)
ਮੁੰਬਈ- ਸੋਹਮ ਸ਼ਾਹ ਜੋ ‘ਤੁੰਬਾਡ’ ਅਤੇ ਆਉਣ ਵਾਲੀ ‘ਤੁੰਬਾਡ-2’ ਵਰਗੀ ਫਿਲਮਾਂ ਲਈ ਜਾਣੋ ਜਾਂਦੇ ਹਨ, ਹੁਣ ਇਕ ਹੋਰ ਦਮਦਾਰ ਪ੍ਰਾਜੈਕਟ ‘ਕ੍ਰੇਜ਼ੀ’ ਲੈ ਕੇ ਆ ਰਹੇ ਹਨ।
ਇਹ ਵੀ ਪੜ੍ਹੋ- ਜਨਮ ਤੋਂ 2 ਸਾਲ ਬਾਅਦ ਮੁੰਡਾ ਬਣੇ ਚੰਕੀ ਪਾਂਡੇ! ਖੁਦ ਕੀਤਾ ਖੁਲ੍ਹਾਸਾ
ਇਹ ਫਿਲਮ ਇਮੋਸ਼ਨ ਨਾਲ ਭਰਪੂਰ ਥ੍ਰਿਲਰ ਹੈ, ਜਿਸ ਵਿਚ ਬਾਲੀਵੁੱਡ ਦੀ ਕਲਾਸਿਕ ਕਹਾਣੀ ਦੀ ਡੂੰਘਾਈ ਅਤੇ ਇੰਟਰਨੈਸ਼ਨਲ ਸਿਨੇਮਾ ਦੀ ਸਟਾਈਲਿਸ਼ ਅਪ੍ਰੋਚ ਦਾ ਅਨੋਖਾ ਮੇਲ ਦੇਖਣ ਨੂੰ ਮਿਲੇਗਾ। ‘ਕ੍ਰੇਜ਼ੀ’ ਦਾ ਮੱਚ-ਅਵੇਟਿਡ ਟੀਜ਼ਰ ਆਖ਼ਰਕਾਰ ਰਿਲੀਜ਼ ਹੋ ਗਿਆ ਹੈ ਤੇ ਫੈਨਜ਼ ਦੀ ਐਕਸਾਈਟਮੈਂਟ ਸਤਵੇਂ ਅਾਸਮਾਨ ’ਤੇ ਹੈ। ਮਿਸਟਰੀ ਨਾਲ ਭਰੇ ਪੋਸਟਰ ਅਤੇ ਬੀ.ਟੀ.ਐੱਸ. ਝਲਕੀਆਂ ਤੋਂ ਬਾਅਦ ਸੋਹਮ ਸ਼ਾਹ ਨੇ ਹੁਣ ਧਮਾਕੇਦਾਰ ਟੀਜ਼ਰ ਤੋਂ ਪਰਦਾ ਹਟਾ ਦਿੱਤਾ ਹੈ। ‘ਕ੍ਰੇਜ਼ੀ’ ਸਿਰਫ ਇਕ ਥ੍ਰਿਲਰ ਹੀ ਨਹੀਂ ਹੈ, ਸਗੋਂ ਇਸ ਵਿਚ ਇਮੋਸ਼ਨਸ ਦਾ ਵੀ ਜ਼ਬਰਦਸਤ ਤੜਕਾ ਹੈ। ਇਹ ਫਿਲਮ ਦਰਸ਼ਕਾਂ ਨੂੰ ਉਨ੍ਹਾਂ ਦੀਆਂ ਸੀਟਾਂ ’ਤੇ ਬੰਨ੍ਹੀ ਰੱਖਣ ਵਾਲੀ ਹੈ! 28 ਫਰਵਰੀ, 2025 ਨੂੰ ‘ਕ੍ਰੇਜ਼ੀ’ ਵੱਡੇ ਪਰਦੇ ’ਤੇ ਹਲਚਲ ਮਚਾਉਣ ਆ ਰਹੀ ਹੈ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e