ਮਾਂ ਨੂੰ ਸੀ ਡਰ, ਕਿਵੇਂ ਕਰੇਗੀ 16 ਸਾਲ ਦੀ ਈਸ਼ਾ ਵਿਧਵਾ ਦੀ ਭੂਮਿਕਾ
Monday, Aug 10, 2015 - 09:55 AM (IST)

ਭੋਪਾਲ- ਕਲਰਸ ਚੈਨਲ ''ਤੇ ਸੋਮਵਾਰ ਤੋਂ ਪ੍ਰਸਾਰਿਤ ਹੋਣ ਵਾਲੇ ਸੀਰੀਅਲ ''ਇਸ਼ਕ ਦਾ ਰੰਗ ਸਫੈਦ'' ਦੀ ਮੁੱਖ ਕਲਾਕਾਰ ਈਸ਼ਾ ਸਿੰਘ ਦੀ ਮਾਂ ਰੇਖਾ ਸਿੰਘ ਇਸ ਗੱਲ ਨੂੰ ਲੈ ਕੇ ਬਹੁਤ ਡਰੀ ਹੋਈ ਸੀ ਕਿ ਉਨ੍ਹਾਂ ਦੀ ''ਛੋਟੀ ਜਿਹੀ'' ਈਸ਼ਾ ਇਕ ਵਿਧਵਾ ਦੀ ਚੁਣੌਤੀਪੂਰਨ ਭੂਮਿਕਾ ਕਿਵੇਂ ਨਿਭਾਏਗੀ। ਈਸ਼ਾ ਦੀ ਮਾਂ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਪੰਕਜ ਸਿੰਘ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਉਨ੍ਹਾਂ ਦੀ ਚੁਲਬੁਲੀ ਈਸ਼ਾ ਵਿਧਵਾ ਵਰਗੇ ਗੰਭੀਰ ਕਿਰਦਾਰ ਨੂੰ ਨਹੀਂ ਨਿਭਾ ਸਕੇਗੀ, ਪਰ ਉਨ੍ਹਾਂ ਦੀ ਬੇਟੀ ਨੇ ਇਸ ਨੂੰ ਚੁਣੌਤੀ ਦੇ ਰੂਪ ''ਚ ਲਿਆ। ਉਸਨੇ ਆਪਣੇ ਕਿਰਦਾਰ ''ਚ ਜਾਨ ਪਾਉਣ ਲਈ ਬਨਾਰਸ ਦੀਆਂ ਗਲੀਆਂ ਤਕ ਦੀ ਖਾਕ ਛਾਣੀ।