‘ਦਿ ਕੇਰਲ ਸਟੋਰੀ’ ਨੇ ਬਾਕਸ ਆਫਿਸ ’ਤੇ ਗੱਡੇ ਕਮਾਈ ਦੇ ਝੰਡੇ, ਜਾਣੋ ਕਲੈਕਸ਼ਨ

Tuesday, May 16, 2023 - 02:33 PM (IST)

‘ਦਿ ਕੇਰਲ ਸਟੋਰੀ’ ਨੇ ਬਾਕਸ ਆਫਿਸ ’ਤੇ ਗੱਡੇ ਕਮਾਈ ਦੇ ਝੰਡੇ, ਜਾਣੋ ਕਲੈਕਸ਼ਨ

ਮੁੰਬਈ (ਬਿਊਰੋ)– ‘ਦਿ ਕੇਰਲ ਸਟੋਰੀ’ ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਆਏ ਦਿਨ ਇਹ ਫ਼ਿਲਮ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ।

5 ਮਈ ਨੂੰ ਰਿਲੀਜ਼ ਹੋਈ ਇਸ ਫ਼ਿਲਮ ਨੇ ਹੁਣ ਤਕ 147.04 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਤੇ ਅੱਜ ਦੀ ਕਲੈਕਸ਼ਨ ਮਿਲਾ ਕੇ ਫ਼ਿਲਮ 150 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਵੇਗੀ।

ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼

ਫ਼ਿਲਮ ਨੇ ਆਪਣੇ ਦੂਜੇ ਸ਼ੁੱਕਰਵਾਰ ਨੂੰ 12.35 ਕਰੋੜ, ਸ਼ਨੀਵਾਰ ਨੂੰ 19.50 ਕਰੋੜ, ਐਤਵਾਰ ਨੂੰ 23.75 ਕਰੋੜ ਤੇ ਸੋਮਵਾਰ ਨੂੰ 10.30 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ’ਚ ਕੋਈ ਵੱਡੀ ਫ਼ਿਲਮ ਵੀ ਰਿਲੀਜ਼ ਨਹੀਂ ਹੋ ਰਹੀ ਹੈ। 16 ਜੂਨ ਨੂੰ ਪ੍ਰਭਾਸ ਦੀ ‘ਆਦਿਪੁਰਸ਼’ ਰਿਲੀਜ਼ ਹੋ ਰਹੀ ਹੈ ਤੇ ਇਸ ਤੋਂ ਪਹਿਲਾਂ ਜੋ ਫ਼ਿਲਮਾਂ ਆ ਰਹੀਆਂ ਹਨ, ਉਨ੍ਹਾਂ ਨੂੰ ਲੈ ਕੇ ਇੰਨੀ ਚਰਚਾ ਨਹੀਂ ਹੋ ਰਹੀ।

PunjabKesari

ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ‘ਦਿ ਕੇਰਲ ਸਟੋਰੀ’ ਆਪਣੇ ਲਾਈਫਟਾਈਮ ਬਿਜ਼ਨੈੱਸ ਦੌਰਾਨ 250 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਸਕਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News