ਫਿਲਮ ''ਆਗਰਾ'' ਦੇ ਇੰਟੀਮੇਟ ਸੀਨ ਹੋਏ ਲੀਕ, ਅਦਾਕਾਰਾ ਨੇ ਜਤਾਇਆ ਦੁੱਖ

Thursday, Sep 12, 2024 - 02:30 PM (IST)

ਫਿਲਮ ''ਆਗਰਾ'' ਦੇ ਇੰਟੀਮੇਟ ਸੀਨ ਹੋਏ ਲੀਕ, ਅਦਾਕਾਰਾ ਨੇ ਜਤਾਇਆ ਦੁੱਖ

ਮੁੰਬਈ- ਅਨੁਸ਼ਕਾ ਸ਼ਰਮਾ ਦੀ ਚਚੇਰੀ ਭੈਣ ਨੇ ਬਾਲੀਵੁੱਡ 'ਚ ਐਂਟਰੀ ਕਰ ਲਈ ਹੈ। ਵਿਰਾਟ ਦੀ ਸਾਲੀ ਸਾਹਿਬਾ ਰੁਹਾਨੀ ਸ਼ਰਮਾ ਨੇ ਆਪਣੀ ਪਹਿਲੀ ਹਿੰਦੀ ਫਿਲਮ ਆਗਰਾ ਨਾਲ ਚਰਚਾਵਾਂ ਦਾ ਬਾਜ਼ਾਰ ਗਰਮ ਕਰ ਦਿੱਤਾ ਹੈ। ਫਿਲਮ ਦੇ ਇੰਟੀਮੇਟ ਸੀਨ ਆਨਲਾਈਨ ਲੀਕ ਹੋ ਗਏ ਹਨ। ਇਨ੍ਹਾਂ ਸੀਨ ਨੂੰ ਦੇਖ ਕੇ ਲੋਕ ਰੂਹਾਨੀ ਸ਼ਰਮਾ ਨੂੰ ਜੱਜ ਕਰ ਰਹੇ ਹਨ ਪਰ ਨਾਲ ਹੀ ਲੋਕ ਉਸ ਦੀ ਤਾਰੀਫ ਵੀ ਕਰ ਰਹੇ ਹਨ। ਜਦੋਂ ਮਾਮਲਾ ਵਧਦਾ ਦਿਖਿਆ ਤਾਂ ਅਦਾਕਾਰਾ ਨੇ ਵੀ ਆਲੋਚਕਾਂ ਨੂੰ ਜਵਾਬ ਦਿੱਤਾ। ਕਈ ਲੋਕ ਇਸ ਫਿਲਮ ਨੂੰ ਐਨੀਮਲ ਤੋਂ ਵੀ ਜ਼ਿਆਦਾ ਵਿਵਾਦਿਤ ਦੱਸ ਰਹੇ ਹਨ। ਹਾਲਾਂਕਿ, ਹੁਣ ਇਹ ਫਿਲਮ OTT ਪਲੇਟਫਾਰਮ 'ਤੇ ਆ ਗਈ ਹੈ ਅਤੇ ਇਸ ਦਾ ਕ੍ਰੇਜ਼ ਲਗਾਤਾਰ ਵਧ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ -ਮਾਂ ਨਾ ਬਣ ਪਾਉਣ ਕਾਰਨ ਅਦਾਕਾਰਾ ਦਾ ਝਲਕਿਆ ਦਰਦ, ਕਿਹਾ...

ਰੂਹਾਨੀ ਸ਼ਰਮਾ ਦੀ ਇਕ ਇੰਟੀਮੇਟ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਉਸ ਦਾ ਇਹ ਵੀਡੀਓ ਫਿਲਮ ਆਗਰਾ ਦਾ ਹੈ ਅਤੇ ਇਸ 'ਚ ਉਹ ਰੋਮਾਂਟਿਕ ਸੀਨ 'ਚ ਕਾਫੀ ਆਰਾਮ ਨਾਲ ਐਕਟਿੰਗ ਕਰਦੀ ਨਜ਼ਰ ਆ ਰਹੀ ਹੈ। ਪਰ ਉਸ ਦੇ ਇਸ ਵੀਡੀਓ ਕਾਰਨ ਲੋਕਾਂ ਨੇ ਉਸ ਨੂੰ ਜੱਜ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਵੀਡੀਓ ਨੂੰ ਦੇਖ ਕੇ ਕਈ ਲੋਕ ਹੈਰਾਨ ਹਨ। ਅਜਿਹੇ ਸੀਨ ਕਰਨ ਲਈ ਰੂਹਾਨੀ ਸ਼ਰਮਾ ਦੀ ਕਾਫੀ ਆਲੋਚਨਾ ਵੀ ਹੋਈ ਸੀ। ਪਰ ਇੱਕ ਪੋਸਟ ਰਾਹੀਂ ਰੂਹਾਨੀ ਸ਼ਰਮਾ ਨੇ ਆਪਣਾ ਦੁੱਖ ਪ੍ਰਗਟ ਕੀਤਾ ਕਿ ਮਹੀਨਿਆਂ ਦੀ ਮਿਹਨਤ, ਲਗਨ ਤੇ ਪੈਸ਼ਨ ਦਾ ਇਸ ਤਰ੍ਹਾਂ ਅਪਮਾਨ ਕੀਤਾ ਜਾ ਰਿਹਾ ਹੈ। ਇਸ ਕਿਸਮ ਦੀਆਂ ਆਰਟ ਫਿਲਮਾਂ ਬਣਾਉਣਾ ਇੱਕ ਮੁਸ਼ਕਲ ਕੰਮ ਹੈ ਅਤੇ ਅਣਗਿਣਤ ਚੁਣੌਤੀਆਂ ਇਸ ਦੇ ਨਾਲ-ਨਾਲ ਆਉਂਦੀਆਂ ਹੈ। ਉਨ੍ਹਾਂ ਨੇ ਪੋਸਟ 'ਚ ਕਿਹਾ ਕਿ ਇਸ ਫਿਲਮ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -ਹਾਲੀਵੁੱਡ ਸਟਾਰ ਵਿਲ ਸਮਿਥ ਨੇ ਰਣਵੀਰ-ਦੀਪਿਕਾ ਨੂੰ ਮਾਤਾ-ਪਿਤਾ ਬਣਨ 'ਤੇ ਭੇਜੀਆਂ ਸ਼ੁੱਭਕਾਮਨਾਵਾਂ

ਅਦਾਕਾਰਾ ਦੀ ਫਿਲਮ ਆਗਰਾ ਨੂੰ ਭਾਰਤ 'ਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ। ਜਿਸ ਕਾਰਨ ਫਿਲਮ ਨੂੰ OTT ਪਲੇਟਫਾਰਮ ਅਮੇਜ਼ਨ ਪ੍ਰਾਈਮ 'ਤੇ ਫ੍ਰੈਂਚ ਭਾਸ਼ਾ 'ਚ ਰਿਲੀਜ਼ ਕੀਤਾ ਗਿਆ। ਫਿਲਮ ਨੇ 2023 'ਚ ਮੈਲਬੋਰਨ ਫਿਲਮ ਫੈਸਟੀਵਲ 'ਚ ਸਰਵੋਤਮ ਇੰਡੀ ਫਿਲਮ ਦਾ ਪੁਰਸਕਾਰ ਵੀ ਜਿੱਤਿਆ ਸੀ। ਫਿਲਮ ਦਾ ਨਿਰਦੇਸ਼ਨ Kanu Behl ਨੇ ਕੀਤਾ ਹੈ। ਇਹ ਉਸ ਦੀ ਪਹਿਲੀ ਹਿੰਦੀ ਫ਼ਿਲਮ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਰੂਹਾਨੀ ਸ਼ਰਮਾ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਚਚੇਰੀ ਭੈਣ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News