ਆਸ਼ਾ ਭੋਸਲੇ ਦੇ ਦਿਹਾਂਤ ਮਗਰੋਂ ਭਾਰਤ ਹੀ ਨਹੀਂ, ਪਾਕਿ ''ਚ ਵੀ ਛਾਇਆ ਸੋਗ ; ਕਈ ਕਲਾਕਾਰਾਂ ਨੇ ਜਤਾਇਆ ਦੁੱਖ

Monday, Apr 13, 2026 - 05:16 PM (IST)

ਆਸ਼ਾ ਭੋਸਲੇ ਦੇ ਦਿਹਾਂਤ ਮਗਰੋਂ ਭਾਰਤ ਹੀ ਨਹੀਂ, ਪਾਕਿ ''ਚ ਵੀ ਛਾਇਆ ਸੋਗ ; ਕਈ ਕਲਾਕਾਰਾਂ ਨੇ ਜਤਾਇਆ ਦੁੱਖ

ਇੰਟਰਨੈਸ਼ਨਲ ਡੈਸਕ- 92 ਸਾਲਾ ਮਹਾਨ ਗਾਇਕਾ ਆਸ਼ਾ ਭੌਂਸਲੇ ਦੇ ਐਤਵਾਰ ਨੂੰ ਹੋਏ ਦਿਹਾਂਤ ਤੋਂ ਬਾਅਦ ਭਾਰਤ ਹੀ ਨਹੀਂ, ਪਾਕਿਸਤਾਨ ਵਿੱਚ ਵੀ ਸੋਗ ਦੀ ਲਹਿਰ ਛਾਈ ਹੋਈ ਹੈ। ਪਾਕਿਸਤਾਨੀ ਅਦਾਕਾਰਾਂ ਅਤੇ ਗਾਇਕਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਹਨ।

ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ ਨੇ ਪੋਸਟ ਸਾਂਝੀ ਕਰਦਿਆਂ ਕਿਹਾ- ''ਅਲਵਿਦਾ ਕਵੀਨ ! ਤੁਹਾਡੀ ਆਵਾਜ਼ ਸਿਰਫ਼ ਭਾਰਤ ਦੀ ਨਹੀਂ ਸੀ, ਇਹ ਪੂਰੀ ਦੁਨੀਆ ਲਈ ਇੱਕ ਤੋਹਫ਼ਾ ਸੀ। ਪਾਕਿਸਤਾਨ ਵਿੱਚ ਵੀ ਅਸੀਂ ਤੁਹਾਨੂੰ ਉਨਾ ਹੀ ਪਿਆਰ ਕਰਦੇ ਸੀ ਜਿੰਨਾ ਭਾਰਤ 'ਚ।" 

ਇਸ ਮਗਰੋਂ ਪਾਕਿਸਤਾਨੀ ਗਾਇਕ ਤੇ ਅਦਾਕਾਰ ਅਲੀ ਜ਼ਫ਼ਰ ਨੇ ਆਸ਼ਾ ਨੂੰ ਇੱਕ ਬੇਮਿਸਾਲ ਕਲਾਕਾਰ ਦੱਸਦਿਆਂ ਕਿਹਾ, "ਆਸ਼ਾ ਭੋਸਲੇ ਜੀ ਦਾ ਕੰਮ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਅਜਿਹੀਆਂ ਆਵਾਜ਼ਾਂ ਸਮੇਂ ਦੇ ਨਾਲ ਫਿੱਕੀਆਂ ਨਹੀਂ ਪੈਂਦੀਆਂ, ਸਗੋਂ ਸਮੇਂ ਦਾ ਹਿੱਸਾ ਬਣ ਜਾਂਦੀਆਂ ਹਨ।"

ਇਹ ਵੀ ਪੜ੍ਹੋ- 20,000 ਰੁਪਏ ਤਨਖ਼ਾਹ, ਓਵਰਟਾਈਮ ਦਾ ਪੈਸਾ ਡਬਲ ! ਜਾਣੋ ਕੀ ਹਨ ਨੋਇਡਾ 'ਚ ਪ੍ਰਦਰਸ਼ਨਕਾਰੀਆਂ ਦੀਆਂ ਮੰਗਾਂ

ਪਾਕਿ ਅਦਾਕਾਰਾ ਰੀਮਾ ਖਾਨ ਨੇ ਆਸ਼ਾ ਜੀ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ 'ਕੈਬਰੇ' ਤੋਂ ਲੈ ਕੇ 'ਗ਼ਜ਼ਲਾਂ' ਤੱਕ ਹਰ ਗੀਤ ਨੂੰ ਬਹੁਤ ਖੂਬਸੂਰਤੀ ਨਾਲ ਗਾਉਂਦੇ ਸਨ। ਉਨ੍ਹਾਂ ਨੇ ਇਸ ਨੂੰ ਸੰਗੀਤ ਦੇ ਇੱਕ ਯੁੱਗ ਦਾ ਅੰਤ ਦੱਸਿਆ।

ਪਾਕਿ ਅਦਾਕਾਰ ਅਦਨਾਨ ਸਿੱਦਕੀ ਨੇ ਕਿਹਾ ਕਿ ਆਸ਼ਾ ਜੀ ਦੀ ਆਵਾਜ਼ ਸ਼ਾਂਤ ਪਲਾਂ ਨੂੰ ਵੀ ਜਜ਼ਬਾਤਾਂ ਨਾਲ ਭਰ ਦਿੰਦੀ ਸੀ। ਅੱਜ ਉਨ੍ਹਾਂ ਦੇ ਜਾਣ ਨਾਲ ਖ਼ਾਮੋਸ਼ੀ ਹੋਰ ਵੀ ਭਾਰੀ ਮਹਿਸੂਸ ਹੋ ਰਹੀ ਹੈ। ਇਸ ਤੋਂ ਇਲਾਵਾ ਪਾਕਿ ਆਰ.ਜੇ. ਆਨੁਸ਼ੇ ਅਸ਼ਰਫ ਨੇ ਸਾਂਝੇ ਸੱਭਿਆਚਾਰ ਨੂੰ ਯਾਦ ਕਰਦਿਆਂ ਕਿਹਾ, "ਮਿਊਜ਼ਿਕ ਨੂੰ ਵੀਜ਼ੇ, ਇਜਾਜ਼ਤਾਂ ਜਾਂ ਸਿਆਸੀ ਰਾਹਾਂ 'ਚੋਂ ਲੰਘਣ ਦੀ ਲੋੜ ਨਹੀਂ ਹੁੰਦੀ। ਆਸ਼ਾ ਜੀ ਦੀ ਆਵਾਜ਼ ਸਰਹੱਦ ਦੇ ਦੋਵੇਂ ਪਾਸੇ ਸਾਡੇ ਘਰਾਂ ਵਿੱਚ ਗੂੰਜਦੀ ਸੀ।"

ਜ਼ਿਕਰਯੋਗ ਹੈ ਕਿ ਆਸ਼ਾ ਭੋਸਲੇ ਨੇ 80 ਸਾਲਾਂ ਤੋਂ ਵੱਧ ਸਮੇਂ ਤੱਕ ਬਾਲੀਵੁੱਡ ਸੰਗੀਤ 'ਤੇ ਰਾਜ ਕੀਤਾ। ਉਨ੍ਹਾਂ ਨੇ 20 ਵੱਖ-ਵੱਖ ਭਾਸ਼ਾਵਾਂ ਵਿੱਚ 12,000 ਤੋਂ ਵੱਧ ਗੀਤ ਰਿਕਾਰਡ ਕੀਤੇ। ਉਨ੍ਹਾਂ ਨੂੰ ਸਾਲ 2000 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਅਤੇ 2008 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਆਸ਼ਾ ਭੌਂਸਲੇ ਜੀ ਦਾ ਅੰਤਿਮ ਸੰਸਕਾਰ ਮੁੰਬਈ ਵਿੱਚ ਕੀਤਾ ਜਾਵੇਗਾ, ਪਰ ਉਨ੍ਹਾਂ ਦੀ ਆਵਾਜ਼ ਸਰਹੱਦਾਂ ਦੇ ਪਾਰ ਹਮੇਸ਼ਾ ਗੂੰਜਦੀ ਰਹੇਗੀ।

ਇਹ ਵੀ ਪੜ੍ਹੋ- ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News