ਫਿਲਮ ‘ਅਵਾਰਾਪਨ-2’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ
Thursday, Apr 23, 2026 - 10:20 AM (IST)
ਮੁੰਬਈ- ਬਾਲੀਵੁੱਡ ’ਚ ਮਚ-ਅਵੇਟਿਡ ਫ਼ਿਲਮਾਂ ਦੀ ਸੂਚੀ ’ਚ ਹੁਣ ਇਕ ਹੋਰ ਵੱਡਾ ਨਾਂ ਜੁੜ ਗਿਆ ਹੈ ‘ਅਵਾਰਾਪਨ 2’। ਹੁਣੇ ਜਿਹੇ ਫ਼ਿਲਮ ਦੀ ਨਿਰਮਾਤਾ-ਨਿਰਦੇਸ਼ਕ ਟੀਮ ਨੇ ਅਧਿਕਾਰਤ ਤੌਰ ’ਤੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ਿਲਮ 14 ਅਗਸਤ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਇਹ ਫ਼ਿਲਮ 2007 ’ਚ ਆਈ ਕਲਟ ਕਲਾਸਿਕ ‘ਅਵਾਰਾਪਨ’ ਦਾ ਸੀਕਵਲ ਹੈ। ‘ਅਵਾਰਾਪਨ’ ਆਪਣੇ ਸਮੇਂ ਦੀ ਇਕ ਅਜਿਹੀ ਫ਼ਿਲਮ ਸੀ, ਜਿਸ ਨੇ ਬਾਕਸ ਆਫ਼ਿਸ ’ਤੇ ਭਾਵੇਂ ਹੀ ਔਸਤ ਪ੍ਰਦਰਸ਼ਨ ਕੀਤਾ ਹੋਵੇ ਪਰ ਸਮੇਂ ਨਾਲ ਇਹ ਦਰਸ਼ਕਾਂ ਦੇ ਦਿਲਾਂ ’ਚ ਖ਼ਾਸ ਜਗ੍ਹਾ ਬਣਾਉਣ ’ਚ ਸਫ਼ਲ ਰਹੀ। ਹੁਣ ਲਗਭਗ ਦੋ ਦਹਾਕਿਆਂ ਬਾਅਦ ਇਸ ਦਾ ਸੀਕਵਲ ਆਉਣਾ ਆਪਣੇ ਆਪ ’ਚ ਇਕ ਵੱਡੀ ਗੱਲ ਹੈ। “ਅਵਾਰਾਪਨ 2” ’ਚ ਇਕ ਵਾਰ ਫਿਰ ਇਮਰਾਨ ਹਾਸ਼ਮੀ ਮੁੱਖ ਭੂਮਿਕਾ ’ਚ ਨਜ਼ਰ ਆਉਣਗੇ। ਫ਼ਿਲਮ ਦੀ ਇਕ ਹੋਰ ਖ਼ਾਸ ਗੱਲ ਹੈ ਦਿਸ਼ਾ ਪਾਟਨੀ ਦੀ ਐਂਟਰੀ। ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਇਸ ਫ੍ਰੈਂਚਾਇਜ਼ੀ ਦਾ ਹਿੱਸਾ ਬਣੇਗੀ।
