ਕਦੇ ਮਾਡਲਿੰਗ ਲਈ ਪੈਰਿਸ ਜਾਣ ਦੀ ਸੀ ਤਿਆਰੀ, ਫਿਰ ਇੱਕ ਫਿਲਮ ਨੇ ਰਾਤੋ-ਰਾਤ ਬਣਾ ਦਿੱਤਾ ਸਟਾਰ !

Tuesday, Apr 14, 2026 - 03:35 PM (IST)

ਕਦੇ ਮਾਡਲਿੰਗ ਲਈ ਪੈਰਿਸ ਜਾਣ ਦੀ ਸੀ ਤਿਆਰੀ, ਫਿਰ ਇੱਕ ਫਿਲਮ ਨੇ ਰਾਤੋ-ਰਾਤ ਬਣਾ ਦਿੱਤਾ ਸਟਾਰ !

ਮੁੰਬਈ (ਏਜੰਸੀ) : 1990 ਵਿੱਚ ਆਈ ਬਲਾਕਬਸਟਰ ਫਿਲਮ 'ਆਸ਼ਿਕੀ' ਨਾਲ ਰਾਤੋ-ਰਾਤ ਸੁਪਰਸਟਾਰ ਬਣੀ ਅਦਾਕਾਰਾ ਅਨੂ ਅਗਰਵਾਲ ਨੇ ਖੁਲਾਸਾ ਕੀਤਾ ਹੈ ਕਿ ਉਸ ਲਈ ਫਿਲਮਾਂ ਵਿੱਚ ਆਉਣਾ ਕਦੇ ਵੀ ਇੱਕ ਯੋਜਨਾਬੱਧ ਫੈਸਲਾ ਨਹੀਂ ਸੀ।

ਇਹ ਵੀ ਪੜ੍ਹੋ: ਵਿਆਹ ਦੇ ਕਈ ਸਾਲਾਂ ਬਾਅਦ ਹੋਈ ਧੀ, ਪਰ ਹਾਦਸੇ 'ਚ ਚਲੀ ਗਈ ਜਾਨ ! ਧੀ ਨੂੰ ਯਾਦ ਕਰ ਭਾਵੁਕ ਹੋਈ ਮਸ਼ਹੂਰ ਗਾਇਕਾ

PunjabKesari

ਪੈਰਿਸ ਜਾਣ ਦੀ ਕਰ ਰਹੀ ਸੀ ਤਿਆਰੀ 

ਅਨੂ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਅਤੇ ਸਹਿ-ਕਲਾਕਾਰ ਰਾਹੁਲ ਰਾਏ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਜਦੋਂ ਉਸ ਨੂੰ 'ਆਸ਼ਿਕੀ' ਦੀ ਪੇਸ਼ਕਸ਼ ਮਿਲੀ, ਤਾਂ ਉਹ ਭਾਰਤ ਵਿੱਚ ਆਪਣਾ ਕੰਮ ਸਮੇਟ ਕੇ ਮਾਡਲਿੰਗ ਲਈ ਵਾਪਸ ਪੈਰਿਸ ਜਾਣ ਦੀ ਤਿਆਰੀ ਕਰ ਰਹੀ ਸੀ। ਉਸਨੇ ਦੱਸਿਆ ਕਿ ਉਸਨੇ ਸਿਰਫ 3 ਮਹੀਨਿਆਂ ਦੇ ਸ਼ਡਿਊਲ ਲਈ ਹਾਂ ਕੀਤੀ ਸੀ, ਪਰ ਇਸ ਇੱਕ ਫਿਲਮ ਨੇ ਉਸਦੀ ਕਿਸਮਤ ਬਦਲ ਦਿੱਤੀ। ਮੀਡੀਆ ਨੇ ਉਸਨੂੰ ਇੱਕ 'ਅਣਚਾਹੀ ਅਦਾਕਾਰਾ' (Reluctant Actor) ਕਹਿਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਮੈਂ ਨਹੀਂ, ਸਗੋਂ ਉਹ (ਫਿਲਮ ਨਿਰਮਾਤਾ) ਖੁਦ ਮੇਰੇ ਕੋਲ ਆਏ ਸਨ।"

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਤੇ ਸਾਬਕਾ ਰੈਸਲਰ ਜੌਨ ਸੀਨਾ ਨੇ ਆਸ਼ਾ ਭੋਸਲੇ ਨੂੰ ਦਿੱਤੀ ਸ਼ਰਧਾਂਜਲੀ

PunjabKesari

ਹਾਦਸੇ ਨੇ ਬਦਲ ਦਿੱਤੀ ਜ਼ਿੰਦਗੀ 

ਅਨੂ ਦਾ ਫਿਲਮੀ ਸਫਰ ਬਹੁਤ ਲੰਬਾ ਨਹੀਂ ਰਿਹਾ। 1990 ਵਿੱਚ ਆਪਣੇ ਡੈਬਿਊ ਤੋਂ ਬਾਅਦ ਅਨੂ ਨੇ 'ਗਜ਼ਬ ਤਮਾਸ਼ਾ', 'ਕਿੰਗ ਅੰਕਲ', 'ਖਲਨਾਇਕਾ' ਅਤੇ 'ਰਾਮ ਸ਼ਾਸਤਰ' ਵਰਗੀਆਂ ਕਈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ। ਉਸ ਦੀ ਆਖਰੀ ਫਿਲਮ 'ਰਿਟਰਨ ਆਫ ਜਵੇਲ ਥੀਫ' (1996) ਸੀ। ਸਾਲ 1999 ਵਿੱਚ ਉਸ ਨਾਲ ਇੱਕ ਭਿਆਨਕ ਕਾਰ ਹਾਦਸਾ ਵਾਪਰਿਆ, ਜਿਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਇਸ ਹਾਦਸੇ ਤੋਂ ਬਾਅਦ ਅਨੂ ਲਗਭਗ 29 ਦਿਨਾਂ ਤੱਕ ਕੋਮਾ ਵਿੱਚ ਰਹੀ। ਜਦੋਂ ਉਹ ਹੋਸ਼ ਵਿੱਚ ਆਈ, ਤਾਂ ਉਹ ਆਪਣੀ ਪਿਛਲੀ ਜ਼ਿੰਦਗੀ ਦੀ ਹਰ ਯਾਦ ਗੁਆ ਚੁੱਕੀ ਸੀ। ਮਹੇਸ਼ ਭੱਟ ਦੇ ਨਿਰਦੇਸ਼ਨ ਹੇਠ ਬਣੀ 'ਆਸ਼ਿਕੀ' ਆਪਣੀ ਸੰਗੀਤਕ ਕਾਮਯਾਬੀ ਲਈ ਅੱਜ ਵੀ ਯਾਦ ਕੀਤੀ ਜਾਂਦੀ ਹੈ। ਇੱਥੇ ਦੱਸ ਦੇਈਏ ਕਿ 2013 ਵਿੱਚ ਇਸ ਦਾ ਸੀਕਵਲ ‘ਆਸ਼ਿਕੀ 2’ ਵੀ ਬਣਾਇਆ ਗਿਆ ਸੀ, ਜਿਸ ਵਿੱਚ ਸ਼ਰਧਾ ਕਪੂਰ ਅਤੇ ਆਦਿਤਿਆ ਰਾਏ ਕਪੂਰ ਨਜ਼ਰ ਆਏ ਸਨ। ਇਸ ਫਿਲਮ ਦੇ ਨਿਰਦੇਸ਼ਨ ਮੋਹਿਤ ਸੂਰੀ ਨੇ ਕੀਤਾ ਸੀ ਅਤੇ ਇਹ ਫਿਲਮ ਵੀ ਹਿੱਟ ਸਾਬਿਤ ਹੋਈ ਸੀ।

ਇਹ ਵੀ ਪੜ੍ਹੋ: "ਨਹੀਂ ਬਣਨਾ ਚਾਹੁੰਦੀ ਮਾਂ": 40 ਸਾਲ ਦੀ ਉਮਰ 'ਚ ਵੀ ਸਿੰਗਲ ਹੈ ਬਾਲੀਵੁੱਡ ਦੀ ਖ਼ੂਬਸੂਰਤ ਕੋਰੀਓਗ੍ਰਾਫਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News