ਵਿਆਹ ਲਈ ਕੀਤਾ ਇਨਕਾਰ ਤਾਂ ਇਸ ਅਦਾਕਾਰਾ ਨੂੰ ਮਾਰਿਆ ਚਾਕੂ, ਖੁਦ ਕੀਤਾ ਖੁਲਾਸਾ
Tuesday, Oct 08, 2024 - 10:18 AM (IST)
            
            ਮੁੰਬਈ- ਟੀ.ਵੀ. ਅਦਾਕਾਰਾ ਮਾਲਵੀ ਮਲਹੋਤਰਾ ਨੇ ਦੱਸਿਆ ਕਿ ਸਾਲ 2020 'ਚ ਇੱਕ ਨੌਜਵਾਨ ਨੇ ਟੀਵੀ ਅਦਾਕਾਰਾ ਮਾਲਵੀ ਮਲਹੋਤਰਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ, ਮਾਲਵੀ ਨੇ ਇਸ ਰਿਸ਼ਤੇ ਨੂੰ ਠੁਕਰਾ ਦਿੱਤਾ ਸੀ। ਜਦੋਂ ਉਨ੍ਹਾਂ ਨੇ ਇਨਕਾਰ ਕੀਤਾ ਤਾਂ ਨੌਜਵਾਨ ਨੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਮਾਲਵੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਦਿਨ ਮਾਲਵੀ ਦੇ ਪੇਟ 'ਚ ਚਾਕੂ ਮਾਰ ਦਿੱਤਾ। ਉਨ੍ਹਾਂ ਆਪਣੇ ਨਾਲ ਵਾਪਰੀ ਇਸ ਦਰਦਨਾਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੈਸ਼ਨ ਅਦਾਲਤ ਨੇ ਦੋਸ਼ੀ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਘਟਨਾ ਨੂੰ ਯਾਦ ਕਰਦਿਆਂ ਮਾਲਵੀ ਆਪਣੇ ਦਰਦ 'ਤੇ ਕਾਬੂ ਨਾ ਰੱਖ ਸਕੀ ਅਤੇ ਭਾਵੁਕ ਹੋ ਗਈ।
ਮੁੰਬਈ ਦੇ ਅੰਧੇਰੀ ਇਲਾਕੇ ਦੀ ਇਹ ਘਟਨਾ 
ਅਦਾਕਾਰਾ ਮਾਲਵੀ ਨੇ ਦੱਸਿਆ ਕਿ 26 ਅਕਤੂਬਰ 2020 ਨੂੰ ਮੁੰਬਈ ਦੇ ਅੰਧੇਰੀ-ਵਰਸੋਵਾ ਇਲਾਕੇ 'ਚ ਮਾਲਵੀ 'ਤੇ ਯੋਗੇਸ਼ ਮਹੀਪਾਲ ਸਿੰਘ ਨਾਂ ਦੇ ਵਿਅਕਤੀ ਨੇ ਹਮਲਾ ਕੀਤਾ ਸੀ। ਉਸ ਨੇ ਮਾਲਵੀ ਦੇ ਹੇਠਲੇ ਪੇਟ ਅਤੇ ਹੱਥ 'ਤੇ ਚਾਕੂ ਮਾਰਿਆ ਸੀ। ਇਸ ਹਮਲੇ ਤੋਂ ਬਾਅਦ ਉਹ ਇਲਾਕੇ ਤੋਂ ਫਰਾਰ ਹੋ ਗਿਆ। ਉਥੇ ਮੌਜੂਦ ਲੋਕਾਂ ਨੇ ਮਾਲਵੀ ਨੂੰ ਹਸਪਤਾਲ ਪਹੁੰਚਾਇਆ। ਮਾਲਵੀ ਕਈ ਦਿਨ ਹਸਪਤਾਲ 'ਚ ਰਹੀ। ਪੁਲਸ ਨੇ ਉਕਤ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਹੁਣ ਅਦਾਲਤ ਨੇ ਇਸ ਘਟਨਾ ਲਈ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਪਰਿਵਾਰ ਨੇ ਕੀਤੀ ਸੀ ਮਾਲਵੀ ਦੀ ਮਦਦ 
ਮਾਲਵੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਮੇਰੇ ਪਰਿਵਾਰ ਖਾਸਕਰ ਮੇਰੇ ਪਿਤਾ ਨੇ ਮੇਰੀ ਬਹੁਤ ਮਦਦ ਕੀਤੀ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਸਰੀਰਕ ਸੱਟਾਂ ਠੀਕ ਹੋ ਜਾਣਗੀਆਂ ਪਰ ਮੈਨੂੰ ਡਰ ਕੇ ਆਪਣੀ ਜ਼ਿੰਦਗੀ ਨਹੀਂ ਜੀਣੀ ਚਾਹੀਦੀ। ਉਨ੍ਹਾਂ ਨੇ ਮੈਨੂੰ ਸਿਖਾਇਆ ਕਿ ਕਿਵੇਂ ਆਪਣੀ ਰੱਖਿਆ ਕਰਕੇ ਜਿਊਣਾ ਹੈ। ਮੈਨੂੰ ਘਰੋਂ ਬਾਹਰ ਨਿਕਲਣ ਅਤੇ ਖਰੀਦਦਾਰੀ ਕਰਨ ਜਾਂ ਕੋਈ ਹੋਰ ਕੰਮ ਕਰਨ ਲਈ ਮਜਬੂਰ ਕੀਤਾ ਜਿਸ ਨਾਲ ਮੈਨੂੰ ਖੁਸ਼ੀ ਮਿਲੇ।
ਪੁਲਸ ਨੂੰ ਦਿੱਤੇ ਬਿਆਨ 'ਚ ਕਹੀ ਇਹ ਗੱਲ 
ਉਸ ਸਮੇਂ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਮਾਲਵੀ ਮਲਹੋਤਰਾ ਨੇ ਕਿਹਾ ਕਿ 2019 'ਚ ਉਸ ਨੂੰ ਫੇਸਬੁੱਕ 'ਤੇ ਯੋਗੇਸ਼ ਦੀ ਫਰੈਂਡ ਰਿਕਵੈਸਟ ਆਈ ਸੀ। ਯੋਗੇਸ਼ ਮਹੀਪਾਲ ਸਿੰਘ ਨੇ ਖੁਦ ਨੂੰ ਨਿਰਮਾਤਾ ਦੱਸਿਆ ਸੀ। ਇਸ ਤੋਂ ਬਾਅਦ ਦੋਵੇਂ ਕਈ ਵਾਰ ਮਿਲੇ। ਕੁਝ ਸਮੇਂ ਬਾਅਦ ਯੋਗੇਸ਼ ਨੇ ਉਸ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਜਦੋਂ ਅਦਾਕਾਰਾ ਨੇ ਇਨਕਾਰ ਕੀਤਾ ਤਾਂ ਯੋਗੇਸ਼ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
