'ਥਲਪਤੀ ਇਜ਼ ਦਿ ਗ੍ਰੇਟੈਸਟ ਆਫ ਆਲ ਟਾਈਮ' ਬਣੇਗੀ ਸਭ ਤੋਂ ਸ਼ਾਨਦਾਰ ਫਿਲਮ

Sunday, Aug 25, 2024 - 09:29 AM (IST)

'ਥਲਪਤੀ ਇਜ਼ ਦਿ ਗ੍ਰੇਟੈਸਟ ਆਫ ਆਲ ਟਾਈਮ' ਬਣੇਗੀ ਸਭ ਤੋਂ ਸ਼ਾਨਦਾਰ ਫਿਲਮ

ਮੁੰਬਈ- ਮਸ਼ਹੂਰ ਨਿਰਦੇਸ਼ਕ ਵੈਂਕਟ ਪ੍ਰਭੂ ਦੁਆਰਾ ਨਿਰਦੇਸ਼ਤ ਮਚ ਅਵੇਟਿਡ ਫਿਲਮ 'ਥਲਪਥੀ ਇਜ਼ ਦਿ ਗ੍ਰੇਟੈਸਟ ਆਫ ਆਲ ਟਾਈਮ' ਇਕ ਸ਼ਾਨਦਾਰ ਸਿਨੇਮੈਟਿਕ ਅਨੁਭਵ ਦੇਣ ਦਾ ਵਾਅਦਾ ਕਰਦੀ ਹੈ। ਕ੍ਰਿਸ਼ਮਾਈ ਥਲਪਤੀ ਵਿਜੇ ਫਿਲਮ ’ਚ ਡਬਲ ਰੋਲ ’ਚ ਨਜ਼ਰ ਆਉਣਗੇ। ਇਹ ਫਿਲਮ ਏ. ਜੀ. ਐੱਸ. ਐਂਟਰਟੇਨਮੈਂਟ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ, ਕਿਉਂਕਿ ਇਹ ਫਿਲਮ ਉਦਯੋਗ ’ਚ ਉਸਦੀ 25ਵੀਂ ਪੇਸ਼ਕਸ਼ ਹੈ। ਇਹ ਫ਼ਿਲਮ ਨਾ ਸਿਰਫ਼ ਹੁਣ ਤੱਕ ਬਣੀਆਂ ਸਭ ਤੋਂ ਮਹਿੰਗੀਆਂ ਤਾਮਿਲ ਫ਼ਿਲਮਾਂ ਵਿਚੋਂ ਇਕ ਹੈ, ਸਗੋਂ ਇਹ ਸਾਲ ਦੀਆਂ ਸਭ ਤੋਂ ਵੱਧ ਅਨੁਮਾਨਿਤ ਰਿਲੀਜ਼ਾਂ ਵਿਚੋਂ ਇਕ ਹੈ।

ਇਹ ਖ਼ਬਰ ਵੀ ਪੜ੍ਹੋ -ਕਨਵੈਨਸ਼ਨ ਸੈਂਟਰ ਢਾਹੇ ਜਾਣ 'ਤੇ ਨਾਗਾਰਜੁਨ ਨੇ ਬਿਆਨ ਕੀਤਾ ਜਾਰੀ

ਫਿਲਮ ਦੀ ਸ਼ੂਟਿੰਗ ਥਾਈਲੈਂਡ, ਅਮਰੀਕਾ, ਸ਼੍ਰੀਲੰਕਾ, ਰੂਸ ਅਤੇ ਭਾਰਤ ਸਣੇ ਦੁਨੀਆ ਭਰ ਦੀਆਂ ਕਈ ਖੂਬਸੂਰਤ ਥਾਵਾਂ 'ਤੇ ਕੀਤੀ ਗਈ ਹੈ। ਫਿਲਮ 'ਚ ਪ੍ਰਭੂਦੇਵਾ, ਪ੍ਰਸ਼ਾਂਤ ਅਤੇ ਯੋਗੀ ਬਾਬੂ ਵਰਗੇ ਮਹਾਨ ਸਿਤਾਰੇ ਵੀ ਹਨ। ਜ਼ੀ ਸਟੂਡੀਓ ਉੱਤਰੀ ਭਾਰਤ ਵਿਚ ਫਿਲਮ ਦੀ ਵੰਡ ਦਾ ਕੰਮ ਸੰਭਾਲੇਗਾ। ਇਹ ਫਿਲਮ 5 ਸਤੰਬਰ, 2024 ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਵਾਲੀ ਹੈ, ਜਿਸ ਨਾਲ ਇਹ ਫਿਲਮ ਸਾਲ ਦੇ ਪ੍ਰਮੁੱਖ ਸਿਨੇਮਾ ਈਵੈਂਟਸ 'ਚੋਂ ਇਕ ਬਣ ਜਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News