11 ਸਾਲ ਦੇ ਬੱਚੇ ਦੀ ਆਵਾਜ਼ ਸੁਣ ਕੇ ਨੇਹਾ ਕੱਕੜ ਦੀਆਂ ਅੱਖਾਂ ’ਚ ਆ ਗਏ ਹੰਝੂ, ਕਿਹਾ- ਮੈਂ ਇਸ ਤਰ੍ਹਾਂ ਕਦੇ ਨਹੀਂ ਗਾ ਸਕਦੀ

08/18/2022 6:08:37 PM

ਬਾਲੀਵੁੱਡ ਡੈਸਕ- ਨੇਹਾ ਕੱਕੜ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਗਾਇਕਾਂ 'ਚੋਂ ਇਕ ਹੈ, ਜੋ ਆਪਣੀ ਸੁਰੀਲੀ ਆਵਾਜ਼ ਨਾਲ ਹਰ ਇਕ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ ’ਚ ਨੇਹਾ ਨੇ ਸਿੰਗਿੰਗ ਰਿਐਲਿਟੀ ਸ਼ੋਅ ‘ਸੁਪਰਸਟਾਰ ਸਿੰਗਰ 2’ ’ਚ ਇਕ ਬੱਚੇ ਨੂੰ ਗਾਉਂਦੇ ਦੇਖ ਕੇ ਰੋ ਪਈ ਅਤੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਕਦੇ ਨਹੀਂ ਗਾ ਸਕੀ। ਗਾਇਕਾ ਮੁਕਾਬਲੇਬਾਜ਼ ਦੀ ਗਾਇਕੀ ਦੀ ਖੁਦ ਹੀ ਫ਼ੈਨ ਹੋ ਗਈ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਇਹ ਵੀ ਪੜ੍ਹੋ : ਦੂਜੀ ਪ੍ਰੈਗਨੈਂਸੀ ’ਤੇ ਲੋਕਾਂ ਨੇ ਉਠਾਏ ਸਵਾਲ,ਦੇਬੀਨਾ ਨੇ ਗੁੱਸੇ ’ਚ ਕਿਹਾ -‘ਕੀ ਮੈਨੂੰ ਗਰਭਪਾਤ ਕਰਾਉਣਾ ਚਾਹੀਦਾ ਹੈ’

ਦਰਅਸਲ ’ਚ ਨੇਹਾ ਕੱਕੜ ਸਿੰਗਿੰਗ ਰਿਐਲਿਟੀ ਸ਼ੋਅ ਸੁਪਰਸਟਾਰ ਸਿੰਗਰ 2 ਦੇ ਆਉਣ ਵਾਲੇ ਐਪੀਸੋਡ ’ਚ ਮਹਿਮਾਨ ਦੇ ਤੌਰ ’ਤੇ ਪਹੁੰਚੇਗੀ। ਇਸ ਦੌਰਾਨ ਸ਼ੋਅ ਦੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ ਜਿਸ ’ਚ ਦੇਖਿਆ ਜਾ ਸਕਦਾ ਹਾ ਕਿ 11 ਸਾਲਾ ਮੁਕਾਬਲੇਬਾਜ਼ ਮਨੀ ਨੇ ਨੇਹਾ ਕੱਕੜ ਦੇ ਸਾਹਮਣੇ ਆਪਣਾ ਹਿੱਟ ਗੀਤ ‘ਮਾਹੀ ਵੇ’ ਗਾਇਆ ਅਤੇ ਉਸ ਦੀ ਸੁਰੀਲੀ ਆਵਾਜ਼ ਸੁਣ ਕੇ ਨੇਹਾ ਰੋਣ ਲੱਗ ਪਈ।

 

ਗਾਇਕਾ ਆਪਣੀ ਸੀਟ ’ਤੇ ਬੈਠ ਕੇ ਫੁੱਟ-ਫੁੱਟ ਕੇ ਰੋਣ ਲੱਗੀ ਅਤੇ ਕਿਹਾ ਕਿ ‘ਮੈਂ ਇਸ ਗੀਤ ਨੂੰ ਹਜ਼ਾਰਾਂ ਸਮਾਰੋਹਾਂ ’ਚ ਪੇਸ਼ ਕੀਤਾ ਹੈ, ਮੈਂ ਤੁਹਾਡੇ ਵਾਂਗ ਇਸ ਤਰ੍ਹਾਂ ਕਦੇ ਨਹੀਂ ਗਾ ਸਕੀ, ਜਿਸ ਤਰ੍ਹਾਂ ਤੁਸੀਂ ਅੱਜ ਗਾਇਆ।’

ਇਹ ਵੀ ਪੜ੍ਹੋ : ਸ਼ਹਿਨਾਜ਼ ਅਤੇ ਸ਼ਾਹਬਾਜ਼ ਦਾ ਪਿਆਰ, ਮਿਸ ਗਿੱਲ ਨੇ ਭਰਾ ਨਾਲ ਦਿੱਤੇ ਖੂਬਸੂਰਤ ਪੋਜ਼

ਇਸ ਤੋਂ ਬਾਅਦ ਨੇਹਾ ਨੇ ਮਨੀ ਨੂੰ ਗਲੇ ਲਗਾ ਲਿਆ। ਤੁਹਾਨੂੰ ਦੱਸ ਦੇਈਏ ਕਿ ਸੁਪਰਸਟਾਰ ਸਿੰਗਰ 2 ਸ਼ੋਅ ਦਾ ਇਹ ਖ਼ਾਸ ਐਪੀਸੋਡ ਸ਼ਨੀਵਾਰ ਐਤਵਾਰ ਰਾਤ 8 ਵਜੇ ਸੋਨੀ ਟੀ.ਵੀ ’ਤੇ ਪ੍ਰਸਾਰਿਤ ਹੋਵੇਗਾ।


Shivani Bassan

Content Editor

Related News