ਲਗਜ਼ਰੀ ਕਾਰ ਖਰੀਦ ਬੁਰਾ ਫਸਿਆ ਮਸ਼ਹੂਰ ਅਦਾਕਾਰ, ਕੋਰਟ ਨੇ ਲਾਇਆ 1 ਲੱਖ ਰੁਪਏ ਦਾ ਜੁਰਮਾਨਾ

Wednesday, Jul 14, 2021 - 08:20 AM (IST)

ਲਗਜ਼ਰੀ ਕਾਰ ਖਰੀਦ ਬੁਰਾ ਫਸਿਆ ਮਸ਼ਹੂਰ ਅਦਾਕਾਰ, ਕੋਰਟ ਨੇ ਲਾਇਆ 1 ਲੱਖ ਰੁਪਏ ਦਾ ਜੁਰਮਾਨਾ


ਨਵੀਂ ਦਿੱਲੀ (ਬਿਊਰੋ) : ਸਾਊਥ ਸਿਨੇਮਾ ਦੇ ਮਸ਼ਹੂਰ ਅਦਾਕਾਰ ਥਲਾਪਤੀ ਵਿਜੇ ਇੰਨੀਂ ਦਿਨੀਂ ਨੌ ਸਾਲ ਪੁਰਾਣੇ ਆਪਣੇ ਇਕ ਮਾਮਲੇ ਨੂੰ ਲੈ ਕੇ ਮੁਸ਼ਕਿਲ 'ਚ ਆ ਗਏ ਹਨ। ਉਨ੍ਹਾਂ 'ਤੇ ਮਰਦਾਸ ਹਾਈਕੋਰਟ ਨੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਵਿਜੇ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਸਾਲ 2012 'ਚ ਆਪਣੀ ਇਕ ਲਗਜ਼ਰੀ ਕਾਰ ਨੂੰ ਲੰਡਨ ਤੋਂ ਮੰਗਵਾਇਆ ਸੀ। ਉਸ ਕਾਰ ਦਾ ਉਨ੍ਹਾਂ ਨੇ ਟੈਕਸ ਅਦਾ ਨਹੀਂ ਕੀਤਾ ਸੀ, ਜਿਸ ਦੇ ਚੱਲਦਿਆਂ ਹਾਈਕੋਰਟ ਨੇ ਉਨ੍ਹਾਂ 'ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।

ਨਿਊਜ਼ ਏਜੰਸੀ ਏ. ਐੱਨ. ਆਈ. ਦੀ ਖ਼ਬਰ ਮੁਤਾਬਕ ਥਲਾਪਤੀ ਵਿਜੇ ਨੇ ਸਾਲ 2012 'ਚ ਇੰਗਲੈਂਡ ਤੋਂ ਆਪਣੇ ਲਈ 'Rolls Royce Car ਘੋਸਟ' ਕਾਰ ਇਮਪੋਰਟ ਕਰਵਾਈ ਸੀ। ਉਸ ਸਮੇਂ ਵਿਜੇ ਨੇ ਮਦਰਾਸ ਹਾਈਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਉਸ 'ਤੇ ਲਗਣ ਵਾਲੇ ਐਂਟੀ ਟੈਕਸ 'ਚ ਰਾਹਤ ਦੀ ਅਪੀਲ ਕੀਤੀ ਸੀ। ਹੁਣ 9 ਸਾਲ ਬਾਅਦ ਹਾਈਕੋਰਟ ਨੇ ਦਿੱਗਜ ਅਦਾਕਾਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਤੇ ਕਿਹਾ ਕਿ ਉਹ ਟੈਕਸ ਦੇਣ ਤੋਂ ਬਚ ਰਹੇ ਹਨ। ਜਸਟਿਸ ਐੱਸ. ਐੱਮ. ਸੁਬਰਾਮਨੀਅਮ ਨੇ ਅਦਾਕਾਰ ਵਿਜੇ ਵੱਲੋਂ ਟੈਕਸ ਦਾ ਭੁਗਤਾਨ ਨਾ ਕਰਨ ਨੂੰ ਗੈਰ-ਕਾਨੂੰਨੀ ਦੱਸਿਆ ਹੈ।

ਦੱਸਣਯੋਗ ਹੈ ਕਿ ਥਲਪਤੀ ਵਿਜੇ ਦੀ 'Rolls Royce Car' ਨੂੰ ਅਕਸਰ ਉਨ੍ਹਾਂ ਦੀ ਸਭ ਤੋਂ ਬੇਸ਼ਕੀਮਤੀ ਜਾਇਦਾਦ 'ਚ ਗਿਣਿਆ ਜਾਂਦਾ ਹੈ। ਕਾਰ ਦੀ ਅੰਦਾਜ਼ਨ ਕੀਮਤ ਲਗਪਗ 6.95 ਤੋਂ 7.95 ਕਰੋੜ ਰੁਪਏ ਹੈ। Rolls Royce Car ਤੋਂ ਇਲਾਵਾ ਥਲਾਪਤੀ ਵਿਜੇ ਕੋਲ ਹੋਰ ਵੀ ਕਈ ਮਹਿੰਗੀਆਂ ਕਾਰਾਂ ਹਨ।

ਨੋਟ - ਥਲਪਤੀ ਵਿਜੇ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News