ਤਾਲਾਬੰਦੀ ਦੇ ਚਲਦਿਆਂ 2 ਸਾਲਾਂ ਬਾਅਦ ਮਾਪਿਆਂ ਨੂੰ ਮਿਲੇਗਾ ਤਾਹਿਰ ਰਾਜ ਭਸੀਨ

10/04/2021 4:59:25 PM

ਮੁੰਬਈ (ਬਿਊਰੋ)– ਅਦਾਕਾਰ ਤਾਹਿਰ ਰਾਜ ਭਸੀਨ ਲਈ ਇਹ ਬਹੁਤ ਹੀ ਭਾਵਨਾਤਮਕ ਸਮਾਂ ਹੈ ਕਿਉਂਕਿ ਉਸ ਦੇ ਮਾਪੇ ਮਹਾਮਾਰੀ ਕਾਰਨ ਦੋ ਸਾਲਾਂ ਬਾਅਦ ਆਪਣੇ ਮੁੰਬਈ ਵਾਲੇ ਘਰ ਪਰਤ ਰਹੇ ਹਨ। ਹਾਲਾਂਕਿ ਇਹ ਭਸੀਨ ਪਰਿਵਾਰ ਲਈ ਵੀ ਇਕ ਜਸ਼ਨ ਦਾ ਮੌਕਾ ਹੈ ਕਿਉਂਕਿ ਤਾਹਿਰ ਆਪਣੀ ਮਾਂ ਦਾ 60ਵਾਂ ਜਨਮਦਿਨ ਮਨਾਉਣ ਵਾਲੇ ਹਨ।

ਉਨ੍ਹਾਂ ਨੇ ਆਪਣੀ ਮਾਂ ਲਈ ਇਕ ਖ਼ਾਸ ਸਰਪ੍ਰਾਈਜ਼ ਦੀ ਯੋਜਨਾ ਵੀ ਬਣਾਈ ਹੈ। ਤਾਹਿਰ ਦਾ ਕਹਿਣਾ ਹੈ ਕਿ ਉਸ ਨੇ ਪਿਛਲੇ ਸਾਲ ਦੇ ਸਾਰੇ ਸਮਾਰੋਹਾਂ ’ਚ ਵੀਡੀਓ ਕਾਲ ਦੇ ਜ਼ਰੀਏ ਸ਼ਿਰਕਤ ਕੀਤੀ ਸੀ ਤੇ ਇਥੇ ਮੈਂ ਉਨ੍ਹਾਂ ਨੂੰ ਦੀਵਾਲੀ, ਗਣਪਤੀ ਤੇ ਆਪਣੇ ਜਨਮਦਿਨ (21 ਅਪ੍ਰੈਲ) ’ਤੇ ਬਹੁਤ ਯਾਦ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਅਫਸਾਨਾ ਖ਼ਾਨ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕੀਤਾ ਖ਼ੁਲਾਸਾ, ਆਈਆਂ ਸਨ ਇਹ ਰੁਕਾਵਟਾਂ

ਇਹ ਉਹ ਦਿਨ ਹਨ, ਜਦੋਂ ਤੁਸੀਂ ਆਪਣੇ ਪਰਿਵਾਰ ਦੇ ਨਾਲ ਸਭ ਤੋਂ ਵੱਧ ਹੋਣਾ ਚਾਹੁੰਦੇ ਹੋ। ਉਹ ਕਹਿੰਦਾ ਹੈ ਕਿ ਇਸ ਵਾਰ ਉਸ ਦੀ ਯਾਤਰਾ ਬਹੁਤ ਖ਼ਾਸ ਹੈ ਕਿਉਂਕਿ ਮੇਰੀ ਮਾਂ ਦਾ 60ਵਾਂ ਜਨਮਦਿਨ ਆ ਰਿਹਾ ਹੈ।

ਉਹ ਆਪਣਾ ਜਨਮਦਿਨ ਮਨਾਉਣਾ ਪਸੰਦ ਕਰਦੇ ਹਨ ਕਿਉਂਕਿ ਉਹ ਇਕ ਕੁਦਰਤ ਪ੍ਰੇਮੀ ਵੀ ਹੈ, ਮੈਂ ਉਨ੍ਹਾਂ ਨੂੰ ਆਪਣੀ ਕਾਰ ’ਚ ਲੋਨਾਵਲਾ ਦੇ ਨੇੜੇ ਇਕ ਵਾਤਾਵਰਣ ਪੱਖੀ ਜੰਗਲਾਤ ਰਿਜ਼ੋਰਟ ’ਚ ਲੈ ਜਾਵਾਂਗਾ ਤੇ ਉਨ੍ਹਾਂ ਨੂੰ ਸਰਪ੍ਰਾਈਜ਼ ਕਰਾਂਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News