KRK ਦਾ ‘ਹਸੀਨ ਦਿਲਰੁਬਾ’ ਫ਼ਿਲਮ ਦਾ ਰੀਵਿਊ ਕਰਨ ਤੋਂ ਇਨਕਾਰ, ਤਾਪਸੀ-ਵਿਕ੍ਰਾਂਤ ਨੂੰ ਦੱਸਿਆ ਸੀ-ਗ੍ਰੇਡ ਕਲਾਕਾਰ

Saturday, Jul 03, 2021 - 02:08 PM (IST)

ਮੁੰਬਈ (ਬਿਊਰੋ)– 2 ਜੁਲਾਈ ਨੂੰ ਤਾਪਸੀ ਪਨੂੰ, ਵਿਕ੍ਰਾਂਤ ਮੈਸੀ ਤੇ ਹਰਸ਼ਵਰਧਨ ਰਾਣੇ ਦੀ ਫ਼ਿਲਮ ‘ਹਸੀਨ ਦਿਲਰੁਬਾ’ ਨੈੱਟਫਲਿਕਸ ’ਤੇ ਰਿਲੀਜ਼ ਹੋਈ ਹੈ। ਫ਼ਿਲਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ਪਰ ਕਮਾਲ ਰਾਸ਼ਿਦ ਖ਼ਾਨ, ਜੋ ਕਿ ਆਪਣੇ ਰੀਵਿਊਜ਼ ਲਈ ਜਾਣੇ ਜਾਂਦੇ ਹਨ, ਨੇ ਇਸ ਫ਼ਿਲਮ ਦਾ ਰੀਵਿਊ ਨਹੀਂ ਕੀਤਾ ਹੈ। ਕੇ. ਆਰ. ਕੇ. ਨੇ ਇਸ ਦੀ ਵਜ੍ਹਾ ਦੱਸਦਿਆਂ ਫ਼ਿਲਮ ਤੇ ਉਸ ਦੇ ਕਲਾਕਾਰਾਂ ਨੂੰ ਸੀ-ਗ੍ਰੇਡ ਦੱਸਿਆ ਹੈ।

ਕੇ. ਆਰ. ਕੇ. ਨੂੰ ਪ੍ਰਸ਼ੰਸਕਾਂ ਵਲੋਂ ‘ਹਸੀਨ ਦਿਲਰੁਬਾ’ ਦਾ ਰੀਵਿਊ ਕਰਨ ਦੀਆਂ ਬੇਨਤੀਆਂ ਆ ਰਹੀਆਂ ਸਨ ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਉਹ ਸੀ-ਗ੍ਰੇਡ ਕਲਾਕਾਰਾਂ ਨੂੰ ਰੀਵਿਊ ਨਹੀਂ ਕਰਦਾ।

ਕੇ. ਆਰ. ਕੇ. ਨੇ ਟਵੀਟ ਕਰਕੇ ਲਿਖਿਆ, ‘ਕਈ ਲੋਕਾਂ ਨੇ ਮੈਨੂੰ ‘ਹਸੀਨ ਦਿਲਰੁਬਾ’ ਦਾ ਰੀਵਿਊ ਕਰਨ ਨੂੰ ਕਿਹਾ। ਪਹਿਲੀ ਗੱਲ ਤਾਂ ਇਹ ਕਿ ਮੈਨੂੰ ਨਹੀਂ ਪਤਾ ਕਿ ਇਹ ਫ਼ਿਲਮ ਕਦੋਂ ਰਿਲੀਜ਼ ਹੋਈ ਤੇ ਕਿਥੇ। ਦੂਜੀ ਗੱਲ ਇਹ ਕਿ ਮੈਂ ਸੀ-ਗ੍ਰੇਡ ਫ਼ਿਲਮਾਂ ਦੇ ਸੀ-ਗ੍ਰੇਡ ਅਦਾਕਾਰਾਂ ਨੂੰ ਰੀਵਿਊ ਨਹੀਂ ਕਰਦਾ ਕਿਉਂਕਿ ਮੈਂ ਮੈਂ ਮੈਂ ਡਾਕਟਰ ਕੇ. ਆਰ. ਕੇ. ਦੁਨੀਆ ਦਾ ਨੰਬਰ 1 ਕ੍ਰਿਟਿਕ ਹਾਂ।’

ਇਸ ਤੋਂ ਪਹਿਲਾਂ ਕੇ. ਆਰ. ਕੇ. ਨੇ ਵਿਦਿਆ ਬਾਲਨ ਦੀ ਫ਼ਿਲਮ ‘ਸ਼ੇਰਨੀ’ ਦਾ ਰੀਵਿਊ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਦੀ ਵਜ੍ਹਾ ਦੱਸਦਿਆਂ ਕੇ. ਆਰ. ਕੇ. ਨੇ ਕਿਹਾ ਸੀ, ‘ਮੈਂ ਅਜਿਹੀ ਛੋਟੀ ਫ਼ਿਲਮ ਨਾ ਦੇਖਦਾ ਹਾਂ ਤੇ ਨਾ ਹੀ ਇਸ ਦੇ ਰੀਵਿਊ ਕਰਦਾ ਹਾਂ। ਇਸ ਬਾਰੇ ਗੱਲ ਵੀ ਨਹੀਂ ਕਰਦਾ ਕਿਉਂਕਿ ਮੈਂ ਦਿ ਬ੍ਰਾਂਡ ਕੇ. ਆਰ. ਕੇ. ਹਾਂ, ਜੋ ਕਿ ਦੁਨੀਆ ਦਾ ਨੰਬਰ ਵਨ ਕ੍ਰਿਟਿਕ ਹਾਂ।’

ਖ਼ੁਦ ਨੂੰ ਨੰਬਰ 1 ਕ੍ਰਿਟਿਕ ਦਾ ਤਮਗਾ ਦੇਣ ਵਾਲੇ ਕੇ. ਆਰ. ਕੇ. ਅੱਜਕਲ ਜ਼ਿਆਦਾ ਹੀ ਸੁਰਖ਼ੀਆਂ ’ਚ ਛਾਏ ਹੋਏ ਹਨ। ਸਲਮਾਨ ਖ਼ਾਨ, ਮੀਕਾ ਸਿੰਘ ਤੇ ਵਿੰਦੂ ਦਾਰਾ ਸਿੰਘ ਨਾਲ ਪੰਗਾ ਲੈਣ ਤੋਂ ਬਾਅਦ ਵੀ ਕੇ. ਆਰ. ਕੇ. ਚੁੱਪ ਬੈਠਣ ਦਾ ਨਾਂ ਨਹੀਂ ਲੈ ਰਹੇ ਹਨ। ਉਹ ਆਏ ਦਿਨ ਕਿਸੇ ਨਾ ਕਿਸੇ ਸਿਤਾਰੇ ਨਾਲ ਉਲਝ ਰਹੇ ਹਨ। ਦੇਖਦੇ ਹਾਂ ਕੇ. ਆਰ. ਕੇ. ਦੇ ਇਨ੍ਹਾਂ ਕੁਮੈਂਟਸ ’ਤੇ ‘ਹਸੀਨ ਦਿਲਰੁਬਾ’ ਦੀ ਟੀਮ ਦੀ ਕੀ ਪ੍ਰਤੀਕਿਰਿਆ ਆਉਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News