ਤਾਪਸੀ ਨੇ ਕੀਤਾ ਖੁਲਾਸਾ, ਨਹੀਂ ਹੋਈ ਇਸ ਫਿਲਮ ਦੀ ਪੇਸ਼ਕਸ਼

Wednesday, Feb 10, 2016 - 03:20 PM (IST)

ਤਾਪਸੀ ਨੇ ਕੀਤਾ ਖੁਲਾਸਾ, ਨਹੀਂ ਹੋਈ ਇਸ ਫਿਲਮ ਦੀ ਪੇਸ਼ਕਸ਼

ਮੁੰਬਈ : ਬਾਲੀਵੁੱਡ ਦੀ ਉਭਰਦੀ ਅਦਾਕਾਰਾ ਤਾਪਸੀ ਪਨੂੰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਸ਼ਰਾਜ ਬੈਨਰ ਦੀ ਕਿਸੇ ਵੀ ਫਿਲਮ ''ਚ ਕੰਮ ਕਰਨ ਦੀ ਪੇਸ਼ਕਸ਼ ਨਹੀਂ ਹੋਈ ਹੈ। ਤਾਪਸੀ ਪਨੂੰ ਨੇ ਬਾਲੀਵੁੱਡ ''ਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2013 ''ਚ ਪ੍ਰਦਰਸ਼ਿਤ ਫਿਲਮ ''ਚਸ਼ਮੇਬਦੂਰ'' ਨਾਲ ਕੀਤੀ ਸੀ। ਚਰਚਾ ਸੀ ਕਿ ਤਾਪਸੀ ਯਸ਼ਰਾਜ ਬੈਨਰ ਹੇਠ ਬਣਨ ਜਾ ਰਹੀ ਇਕ ਫਿਲਮ ''ਚ ਕੰਮ ਕਰਨ ਜਾ ਰਹੀ ਹੈ ਪਰ ਤਾਪਸੀ ਨੇ ਇਸ ਗੱਲ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਹੁਣੇ ਦੋ ਫਿਲਮਾਂ ''ਚ ਕੰਮ ਕਰ ਰਹੀ ਹੈ।
ਤਾਪਸੀ ਨੇ ਅੱਗੇ ਕਿਹਾ, ''''ਯਸ਼ਰਾਜ ਬੈਨਰ ਹੇਠ ਬਣਨ ਵਾਲੀ ਕਿਸੇ ਫਿਲਮ ''ਚ ਮੈਂ ਕੰਮ ਨਹੀਂ ਕਰ ਰਹੀ।'''' ਤਾਪਸੀ ਨੇ ਟਵੀਟਰ ''ਤੇ ਲਿਖਿਆ, ''''ਹੁਣੇ ਮੈਂ ਫਿਲਮ ''ਗਾਜੀ'' ਅਤੇ ''ਰਾਈਸਿੰਗ ਸਨ ਫਿਲਮਜ਼'' ਦੇ ਬੈਨਰ ਹੇਠ ਇਕ ਫਿਲਮ ''ਚ ਕੰਮ ਕਰ ਰਹੀ ਹਾਂ, ਜਿਸ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ।''''
ਜ਼ਿਕਰਯੋਗ ਹੈ ਕਿ ਫਿਲਮ ''ਗਾਜੀ'' ''ਚ ਤਾਪਸੀ ਨੇ ਉਲਟ ਰਾਣਾ ਡੱਗੁਬਾਤੀ ਕੰਮ ਕਰ ਰਹੇ ਹਨ, ਜੋ ਇਕ ਜਲ ਸੈਨਾ ਅਧਿਕਾਰੀ  ਦਾ ਕਿਰਦਾਰ ''ਚ ਨਜ਼ਰ ਆਉਣਗੇ।


Related News