ਬਜ਼ੁਰਗ ਮਹਿਲਾ ਲਈ ਤਾਪਸੀ ਨੇ ਕੀਤਾ ਕੁਝ ਅਜਿਹਾ ਕਿ ਸਾਰੇ ਪਾਸੇ ਹੋਈ ਤਾਰੀਫ਼

Saturday, Mar 27, 2021 - 11:48 AM (IST)

ਬਜ਼ੁਰਗ ਮਹਿਲਾ ਲਈ ਤਾਪਸੀ ਨੇ ਕੀਤਾ ਕੁਝ ਅਜਿਹਾ ਕਿ ਸਾਰੇ ਪਾਸੇ ਹੋਈ ਤਾਰੀਫ਼

ਮੁੰਬਈ (ਬਿਊਰੋ)– ਅਦਾਕਾਰਾ ਤਾਪਸੀ ਪਨੂੰ ਨੇ ਇਕ ਬਜ਼ੁਰਗ ਮਹਿਲਾ ਨੂੰ ਪਲੇਟਲੈਟਸ ਦਾਨ ਕੀਤੇ ਤੇ ਤਿਲੋਤਮਾ ਸ਼ੋਮ ਨੇ ਸ਼ੁੱਕਰਵਾਰ ਨੂੰ ਇਸ ਕੰਮ ਲਈ ਉਸ ਦੀ ਤਾਰੀਫ਼ ਕੀਤੀ। ਜਵਾਬ ’ਚ ਤਾਪਸੀ ਨੇ ਵੀ ਉਸ ਨੂੰ ਟਵੀਟ ਕਰਕੇ ‘ਬਿੱਗ ਹੱਗ’ ਦਿੱਤੀ। ਤਾਪਸੀ ਨੇ ਲਿਖਿਆ, ‘ਘੱਟ ਤੋਂ ਘੱਟ ਜੋ ਮੈਂ ਕਰ ਸਕਦੀ ਸੀ। ਹਰ ਕਿਸੇ ਨੂੰ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਮੌਕਾ ਨਹੀਂ ਮਿਲਦਾ। ਮੇਰੇ ਲਈ ਕਿਸੇ ਵੀ ਹੋਰ ਉਪਲੱਬਧੀ ਤੋਂ ਵੱਡੀ ਉਪਲੱਬਧੀ ਹੈ। ਬਿੱਗ ਹੱਗ, ਹਮੇਸ਼ਾ ਵਾਂਗ ਪਿਆਰ ਫੈਲਾਉਂਦੀ ਰਹੋ।’

ਤਿਲੋਤਮਾ ਨੇ ਪਹਿਲਾਂ ਟਵੀਟ ਕੀਤਾ ਸੀ ਕਿ ਕਿਵੇਂ ਉਸ ਦੇ ਦੋਸਤ ਦੀ ਦਾਦੀ ਨੂੰ ਪਲੇਟਲੈਟਸ ਦੀ ਜ਼ਰੂਰਤ ਸੀ ਤੇ ਤਾਪਸੀ ਮਦਦ ਕਰਨ ਲਈ ਪਹੁੰਚੀ।

ਤਿਲੋਤਮਾ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ਮੈਂ ਕਦੇ ਵੀ ਤਾਪਸੀ ਨਾਲ ਕੰਮ ਨਹੀਂ ਕੀਤਾ ਹੈ ਪਰ ਮੈਨੂੰ ਇਸ ਗੱਲ ਦੀ ਜਾਣਕਾਰੀ ਸੀ ਕਿ ਉਹ ਕਿੰਨੀ ਮਿਹਨਤੀ ਹੈ। ਹਾਲਾਂਕਿ ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਉਹ ਕਿੰਨੀ ਮਦਦਗਾਰ ਹੈ। ਮੈਂ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦੀ ਹਾਂ ਤੇ ਤੁਹਾਡੀ ਤਾਕਤ ਦੀ ਤਾਰੀਫ਼ ਕਰਦੀ ਹਾਂ।’

ਉਸ ਨੇ ਆਪਣੇ ਇਕ ਟਵੀਟ ’ਚ ਜ਼ਿਕਰ ਕੀਤਾ ਸੀ, ‘ਮੇਰੇ ਦੋਸਤ ਦੀ ਦਾਦੀ ਨੂੰ ਪਲੇਟਲੈਟਸ ਦੀ ਜ਼ਰੂਰਤ ਸੀ ਤੇ ਉਸ ਨੇ ਮੈਨੂੰ ਦਾਨ ਕਰਨ ਦੀ ਪੇਸ਼ਕਸ਼ ਕੀਤੀ। ਭਾਵੇਂ ਹੀ ਉਹ ਮੈਨੂੰ ਜਾਂ ਮੇਰੇ ਦੋਸਤ ਨੂੰ ਨਹੀਂ ਜਾਣਦੀ ਹੋਵੇ, ਕੀ ਇਹ ਮਨੁੱਖਤਾ ਨਹੀਂ ਹੈ? ਉਂਝ ਵੀ ਤੁਹਾਡੀ ਚੰਗੀ ਸਿਹਤ ਦੀ ਕਾਮਨਾ, ਇਸ ਤੋਂ ਜ਼ਿਆਦਾ ਕੁਝ ਵੀ ਕੀਮਤੀ ਨਹੀਂ ਹੈ।’

ਦੱਸਣਯੋਗ ਹੈ ਕਿ ਤਾਪਸੀ ਨੇ ਸ਼ੁੱਕਰਵਾਰ ਨੂੰ ਆਪਣੀ ਆਗਾਮੀ ਫ਼ਿਲਮ ‘ਸ਼ਾਬਾਸ਼ ਮਿੱਠੂ’ ਦੇ ਸੈੱਟ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ। ਇਹ ਫ਼ਿਲਮ ਭਾਰਤੀ ਮਹਿਲਾ ਵਨਡੇ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਦੇਰਾਈ ਰਾਜ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਤਸਵੀਰ ’ਚ ਤਾਪਸੀ ਗਲੱਬਸ ਤੇ ਹੈਲਮੇਟ ਪਹਿਨ ਕੇ ਕ੍ਰਿਕਟ ਮੈਦਾਨ ’ਤੇ ਖੜ੍ਹੀ ਨਜ਼ਰ ਆ ਰਹੀ ਹੈ।

ਨੋਟ– ਤਾਪਸੀ ਪਨੂੰ ਨਾਲ ਜੁੜੀ ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News