ਸਵੀਤਾਜ ਬਰਾੜ ਨੇ ਪੂਰਾ ਕੀਤਾ ਸਵਰਗਵਾਸੀ ਪਿਤਾ ਰਾਜ ਬਰਾੜ ਦਾ ਇਹ ਸੁਫ਼ਨਾ ਪੂਰਾ, ਵੇਖੋ ਵੀਡੀਓ

01/21/2022 6:23:33 PM

ਜਲੰਧਰ (ਬਿਊਰੋ) - ਪੰਜਾਬੀ ਮਰਹੂਮ ਗਾਇਕ ਰਾਜ ਬਰਾੜ ਦੀ ਧੀ ਗਾਇਕਾ ਸਵੀਤਾਜ ਬਰਾੜ ਆਪਣੇ ਪਿਤਾ ਦੇ ਅਧੂਰੇ ਪ੍ਰਾਜੈਕਟਸ ਨੂੰ ਪੂਰਾ ਕਰਨ 'ਚ ਜੁਟੀ ਹੋਈ ਹੈ। ਸਵੀਤਾਜ ਬਰਾੜ ਨੇ ਆਪਣੇ ਪਿਤਾ ਦੇ ਇੱਕ ਅਜਿਹੇ ਹੀ ਅਧੂਰੇ ਗੀਤ ਨੂੰ ਪੂਰਾ ਕਰਵਾਇਆ ਹੈ, ਜਿਸ 'ਚ ਮਰਹੂਮ ਰਾਜ ਬਰਾੜ ਦੀ ਪਤਨੀ ਬਿੰਦੂ ਬਰਾੜ ਯਾਨੀਕਿ ਸਵੀਤਾਜ ਦੀ ਮਾਂ ਨਜ਼ਰ ਆ ਰਹੀ ਹੈ। ਇਸ ਗੀਤ 'ਚ ਰਾਜ ਬਰਾੜ ਦੀ ਆਵਾਜ਼ ਹੈ, ਜਿਸ ਦੇ ਬੋਲ ਖ਼ੁਦ ਰਾਜ ਬਰਾੜ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਸਨ। ਇਸ ਗੀਤ ਨੂੰ 'ਜਿੰਦ' ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ। 
ਇਥੇ ਵੇਖੋ ਗੀਤ ਦਾ ਵੀਡੀਓ- 

ਦੱਸ ਦਈਏ ਕਿ ਇਸ ਗੀਤ 'ਚ ਸਵੀਤਾਜ ਦੀ ਮਾਂ ਬਿੰਦੂ ਬਰਾੜ ਆਪਣੇ ਪਤੀ ਰਾਜ ਬਰਾੜ ਦੇ ਸੁਫ਼ਨਿਆਂ 'ਚ ਡੁੱਬੀ ਹੋਈ ਨਜ਼ਰ ਆ ਰਹੀ ਹੈ। ਇਸ ਗੀਤ 'ਚ ਬਿੰਦੂ ਅਤੇ ਰਾਜ ਬਰਾੜ ਦੇ ਵਿਆਹ ਵਾਲੇ ਵੀਡੀਓ ਨੂੰ ਵੀ ਵਿਖਾਇਆ ਗਿਆ ਹੈ। ਇਸ ਗੀਤ ਨੂੰ ਚੇਤ ਸਿੰਘ ਨੇ ਮਿਊਜ਼ਿਕ ਦਿੱਤਾ ਹੈ। ਇਸ ਗੀਤ ਨੂੰ ਟੀਮ ਮਿਊਜ਼ਿਕ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ। 

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸਵੀਤਾਜ ਨੇ ਆਪਣੇ ਪਿਤਾ ਦੇ ਇਸ ਗੀਤ ਦਾ ਪੋਸਟਰ ਜਾਰੀ ਕੀਤਾ ਸੀ। ਇਸ ਪੋਸਟਰ 'ਚ ਰਾਜ ਬਰਾੜ ਅਤੇ ਉਨ੍ਹਾਂ ਦੀ ਪਤਨੀ ਬਿੰਦੂ ਬਰਾੜ ਨੱਚਦੇ ਹੋਏ ਨਜ਼ਰ ਆ ਰਹੇ ਸਨ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਵੀਤਾਜ ਬਰਾੜ ਆਪਣੀ ਆਵਾਜ਼ 'ਚ ਆਪਣੇ ਪਿਤਾ ਦਾ ਗੀਤ ਰਿਲੀਜ਼ ਕਰ ਚੁੱਕੀ ਹੈ।

ਨੋਟ -ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News