ਸੁਸ਼ਾਂਤ ਦੀ ਪ੍ਰੇਮਿਕਾ ਰਿਆ ਨੂੰ ਮਿਲ ਰਹੀਆਂ ਨੇ ਜਬਰ-ਜ਼ਿਨਾਹ ਤੇ ਜਾਨੋਂ ਮਾਰਨ ਦੀਆਂ ਧਮਕੀਆਂ
Thursday, Jul 16, 2020 - 05:12 PM (IST)
ਜਲੰਧਰ (ਵੈੱਬ ਡੈਸਕ) — ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਨੂੰ ਸੋਸ਼ਲ ਮੀਡੀਆ 'ਤੇ ਰੇਪ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਰਿਆ ਚੱਕਰਵਰਤੀ ਨੇ ਇੱਕ ਸਕਰੀਨਸ਼ਾਟ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ, ਜਿਸ 'ਚ ਉਸ ਨੂੰ ਰੇਪ ਅਤੇ ਮਰਡਰ ਕਰਨ ਦੀ ਧਮਕੀ ਦਿੱਤੀ ਗਈ ਹੈ। ਰਿਆ ਨੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਇੱਕ ਮਹੀਨੇ ਤੱਕ ਕੋਈ ਵੀ ਪੋਸਟ ਸੋਸ਼ਲ ਮੀਡੀਆ 'ਤੇ ਨਹੀਂ ਪਾਈ ਸੀ।
ਬੀਤੇ 2 ਦਿਨ ਪਹਿਲਾਂ ਹੀ ਉਨ੍ਹਾਂ ਨੇ ਸੁਸ਼ਾਂਤ ਦੀ ਯਾਦ 'ਚ ਆਪਣੇ ਜਜ਼ਬਾਤ ਸਾਂਝੇ ਕੀਤੇ ਸਨ। ਹਾਲਾਂਕਿ ਰਿਆ ਸੁਸ਼ਾਂਤ ਦੀ ਮੌਤ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੀ ਹੈ, ਜਿਸ ਦਾ ਉਸ ਨੇ ਅਜੇ ਤੱਕ ਕੋਈ ਵੀ ਪ੍ਰਤੀਕਿਰਿਆ ਸੋਸ਼ਲ ਮੀਡੀਆ 'ਤੇ ਨਹੀਂ ਦਿੱਤਾ ਸੀ ਪਰ ਅਖ਼ੀਰ ਹੁਣ ਰੇਪ ਅਤੇ ਧਮਕੀਆਂ ਵਾਲੇ ਮੈਸੇਜ ਸਾਂਝਾ ਕਰਕੇ ਰਿਆ ਨੇ ਆਪਣਾ ਗੁੱਸਾ ਜਾਹਰ ਕੀਤਾ ਹੈ।
ਰਿਆ ਚੱਕਰਵਰਤੀ ਨੇ ਲਿਖਿਆ, 'ਮੈਂ ਕਾਫ਼ੀ ਸਮੇਂ ਤੋਂ ਚੁੱਪ ਰਹੀ ਪਰ ਮੈਨੂੰ ਕਿਹਾ ਜਾ ਰਿਹਾ ਹੈ ਕਿ ਜੇ ਮੈਂ ਖ਼ੁਦਕੁਸ਼ੀ ਨਹੀਂ ਕਰਦੀ ਤਾਂ ਮੇਰੇ ਨਾਲ ਬਲਾਤਕਾਰ ਕੀਤਾ ਜਾਵੇਗਾ ਅਤੇ ਮੇਰਾ ਕਤਲ ਕਰ ਦਿੱਤਾ ਜਾਵੇਗਾ ਪਰ ਮਨੂੰ ਰਾਊਤ, ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਕਿੰਨੀ ਗੰਭੀਰ ਗੱਲ ਕਹੀ ਹੈ? ਇਹ ਵੀ ਇੱਕ ਜੁਰਮ ਹੈ। ਕਾਨੂੰਨ ਅਨੁਸਾਰ, ਕਿਸੇ ਨੂੰ ਵੀ ਅਜਿਹਾ ਕਰਨ ਦਾ ਅਧਿਕਾਰ ਨਹੀਂ ਹੈ। ਇਸ ਕਿਸਮ ਦਾ ਸ਼ੋਸ਼ਣ ਹੁਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਸ ਬਹੁਤ ਹੋ ਗਿਆ।'