ਟੀ. ਵੀ. ਦੀ ਇਸ ਨਾਗਿਨ ਨੇ ਕੀਤਾ ਬੇਹੱਦ ਰੋਮਾਂਟਿਕ ਡਾਂਸ, ਦੇਖੋ ਸਿਜ਼ਲਿੰਗ ਵੀਡੀਓ

Friday, Feb 25, 2022 - 03:14 PM (IST)

ਟੀ. ਵੀ. ਦੀ ਇਸ ਨਾਗਿਨ ਨੇ ਕੀਤਾ ਬੇਹੱਦ ਰੋਮਾਂਟਿਕ ਡਾਂਸ, ਦੇਖੋ ਸਿਜ਼ਲਿੰਗ ਵੀਡੀਓ

ਮੁੰਬਈ (ਬਿਊਰੋ)– ਏਕਤਾ ਕਪੂਰ ਦੇ ਸ਼ੋਅ ‘ਨਾਗਿਨ 6’ ਦਾ ਪ੍ਰੀਮੀਅਰ ਹੋ ਚੁੱਕਾ ਹੈ। ਪ੍ਰਸ਼ੰਸਕ ਇਸ ਨੂੰ ਖ਼ੂਬ ਪਸੰਦ ਕਰ ਰਹੇ ਹਨ। ਜਦੋਂ ਗੱਲ ਨਾਗਿਨ ਸੀਰੀਜ਼ ਦੀ ਆਉਂਦੀ ਹੈ ਤਾਂ ਇਸ ਦੇ ਹਰ ਭਾਗ ਨੂੰ ਦਰਸ਼ਕਾਂ ਨੇ ਬਾਖੂਬੀ ਸਰਾਹਿਆ ਹੈ। ਨਾਲ ਹੀ ਜਿੰਨੀਆਂ ਵੀ ਨਾਗਿਨ ਹੁਣ ਤਕ ਸ਼ੋਅ ’ਚ ਨਜ਼ਰ ਆਈਆਂ ਹਨ, ਦਰਸ਼ਕਾਂ ’ਚ ਉਨ੍ਹਾਂ ਦਾ ਕਾਫੀ ਕ੍ਰੇਜ਼ ਦੇਖਣ ਨੂੰ ਮਿਲਦਾ ਹੈ।

ਇਹ ਖ਼ਬਰ ਵੀ ਪੜ੍ਹੋ : ਦੀਪ ਸਿੱਧੂ ਦੇ ਅੰਤਿਮ ਸੰਸਕਾਰ ਮੌਕੇ ਖਾਲਿਸਤਾਨੀ ਨਾਅਰੇ ਲਾਉਣ ਵਾਲਿਆਂ ਨੂੰ ਸਿਰਸਾ ਨੇ ਦੱਸਿਆ ਸ਼ਰਾਰਤੀ ਅਨਸਰ

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸੁਰਭੀ ਚੰਦਨਾ ਨੂੰ ਦਰਸ਼ਕਾਂ ਨੇ ਨਾਗਿਨ ਦੀ ਭੂਮਿਕਾ ’ਚ ਖ਼ੂਬ ਪਸੰਦ ਕੀਤਾ। ਨਾਗਿਨ ਤੋਂ ਬਾਅਦ ਸੁਰਭੀ ਚੰਦਨਾ ਦੀ ਫੈਨ ਫਾਲੋਇੰਗ ’ਚ ਕਾਫੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸ਼ੋਅ ’ਚ ਸਭ ਤੋਂ ਜ਼ਿਆਦਾ ਦਰਸ਼ਕਾਂ ਨੂੰ ਸੁਰਭੀ ਚੰਦਨਾ ਤੇ ਸ਼ਰਦ ਮਲਹੋਤਰਾ ਦੀ ਕੈਮਿਸਟਰੀ ਪਸੰਦ ਆਈ।

ਇਹ ਕਹਿਣਾ ਬਿਲਕੁਲ ਵੀ ਗਲਤ ਨਹੀਂ ਹੋਵੇਗਾ ਕਿ ਇਨ੍ਹਾਂ ਦੋਵਾਂ ਦੀ ਸ਼ਾਨਦਾਰ ਕੈਮਿਸਟਰੀ ਕਿਸੇ ਵੀ ਸੀਜ਼ਨ ’ਚ ਦੇਖਣ ਨੂੰ ਨਹੀਂ ਮਿਲੀ। ‘ਨਾਗਿਨ 5’ ਦਰਸ਼ਕਾਂ ਨੂੰ ਇੰਨਾ ਪਸੰਦ ਆਇਆ ਕਿ ਪ੍ਰਸ਼ੰਸਕ ਮੁੜ ਤੋਂ ਸੁਰਭੀ ਤੇ ਸ਼ਰਦ ਨੂੰ ਇਕੱਠੇ ਦੇਖਣ ਲਈ ਬੇਕਰਾਰ ਰਹਿੰਦੇ ਹਨ।

ਇਸ ਵਿਚਾਲੇ ਸੋਸ਼ਲ ਮੀਡੀਆ ’ਤੇ ਸੁਰਭੀ ਚੰਦਨਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਸੁਰਭੀ ਆਪਣੇ ਕੋ-ਸਟਾਰ ਸ਼ਰਦ ਮਲਹੋਤਰਾ ਨਾਲ ਰੋਮਾਂਟਿਕ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਵੀਡੀਓ ’ਚ ਦੋਵਾਂ ਦੀ ਕੈਮਿਸਟਰੀ ਦੇਖਣ ਵਾਲੀ ਹੈ। ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਕਿਤੇ ਦੋਵਾਂ ਦੀ ਕੋਈ ਨਵੀਂ ਐਲਬਮ ਤਾਂ ਨਹੀਂ ਆਉਣ ਵਾਲੀ ਤਾਂ ਤੁਹਾਨੂੰ ਦੱਸ ਦੇਈਏ ਕਿ ਅਜਿਹਾ ਕੁਝ ਨਹੀਂ ਹੈ। ਇਹ ਵੀਡੀਓ ਪੁਰਾਣੀ ਹੈ। ਇਥੋਂ ਤਕ ਕਿ ਇਹ ਸੀਨ ਤੇ ਡਾਂਸ ‘ਨਾਗਿਨ 5’ ’ਚ ਦਰਸ਼ਕਾਂ ਨੂੰ ਦੇਖਣ ਨੂੰ ਮਿਲਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News