ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ ''ਚੋਂ ਮਿਲੀ 28,00,00,000 ਰੁਪਏ ਦੀ ਹੈਰੋਇਨ

Wednesday, Aug 05, 2026 - 07:59 PM (IST)

ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ ''ਚੋਂ ਮਿਲੀ 28,00,00,000 ਰੁਪਏ ਦੀ ਹੈਰੋਇਨ

ਅੰਮ੍ਰਿਤਸਰ (ਨੀਰਜ): ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਅਟਾਰੀ ਬਾਰਡਰ ਨਾਲ ਲੱਗਦੇ ਸਰਹੱਦੀ ਪਿੰਡ ਮੁਹਾਵਾ ਦੇ ਇਲਾਕੇ ਵਿਚੋਂ ਦਿਨ-ਦਿਹਾੜੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ 28 ਕਰੋੜ ਰੁਪਏ ਦੱਸੀ ਜਾ ਰਹੀ ਹੈ। 

ਜਾਣਕਾਰੀ ਮੁਤਾਬਕ ਬਾਰਡਰ ਫੈਂਸਿੰਗ ਤੋਂ 10 ਮੀਟਰ ਅੱਗੇ ਹੈਰੋਇਨ ਦਾ ਇਕ ਵੱਡਾ ਪੈਕੇਟ ਡਿੱਗਿਆ ਹੋਇਆ ਸੀ, ਜਿਸ ਵਿਚ 10 ਛੋਟੇ-ਛੋਟੇ ਪੈਕੇਟ ਸਨ। ਇਹ ਪੈਕਟ ਕਿਸੇ ਵੱਡੇ ਡਰੋਨ ਜ਼ਰੀਏ ਸੁੱਟੇ ਗਏ ਸਨ। ਬੀਤੇ ਦਿਨੀਂ ਵੀ ਅਜਨਾਲਾ ਦੇ ਇਲਾਕੇ ਵਿਚ ਇਕ ਵੱਡਾ ਡਰੋਨ, 7 ਕਿੱਲੋ ਹੈਰੋਇਨ ਤੇ ਇਕ ਪਿਸਟਲ ਜ਼ਬਤ ਕੀਤੀ ਗਈ ਸੀ। ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Anmol Tagra

Content Editor

Related News