ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ ''ਚੋਂ ਮਿਲੀ 45 ਕਰੋੜ ਰੁਪਏ ਦੀ ਹੈਰੋਇਨ

Monday, Aug 03, 2026 - 08:37 PM (IST)

ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ ''ਚੋਂ ਮਿਲੀ 45 ਕਰੋੜ ਰੁਪਏ ਦੀ ਹੈਰੋਇਨ

ਅੰਮ੍ਰਿਤਸਰ (ਨੀਰਜ): ਐੱਨ. ਸੀ. ਬੀ. ਤੇ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਵੱਲੋਂ ਇਕ ਸੰਯੁਕਤ ਆਪ੍ਰੇਸ਼ਨ ਦੌਰਾਨ ਸਰਹੱਦੀ ਪਿੰਡ ਪੰਜੂ ਰਾਏ ਦੇ ਇਲਾਕੇ ਵਿਚ ਡਰੋਨ ਨਾਲ ਸੁੱਟੀ ਗਈ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ 45 ਕਰੋੜ ਰੁਪਏ ਦੱਸੀ ਜਾ ਰਹੀ ਹੈ। 

ਖ਼ਾਸ ਗੱਲ ਇਹ ਹੈ ਕਿ ਜਿਸ ਜਗ੍ਹਾ 'ਤੇ ਡਰੋਨ ਨਾਲ ਹੈਰੋਇਨ ਦੀ ਖੇਪ ਸੁੱਟੀ ਗਈ, ਉਸ ਤੋਂ 2 ਮਿੰਟ ਦੀ ਦੂਰੀ 'ਤੇ ਬੀ. ਐੱਸ. ਐੱਫ. ਦੀ ਆਪਣੀ ਚੌਕੀ ਹੈ, ਜਿੱਥੇ 24 ਘੰਟੇ ਬੀ. ਐੱਸ. ਐੱਫ. ਦੇ ਜਵਾਨ ਤਾਇਨਾਤ ਰਹਿੰਦੇ ਹਨ। ਇਹ ਲਗਾਤਾਰ 8ਵਾਂ ਮਾਮਲਾ ਹੈ ਜਦੋਂ ਬੀ. ਐੱਸ. ਐੱਫ. ਦੀ ਚੌਕੀ ਨੇੜਿਓਂ ਹੈਰੋਇਨ ਦੀ ਇੰਨੀ ਵੱਡੀ ਖੇਪ ਫੜੀ ਜਾ ਰਹੀ ਹੈ। ਫ਼ਿਲਹਾਲ ਸੁਰੱਖਿਆ ਏਜੰਸੀਆਂ ਚਿੰਤਨ ਕਰ  ਰਹੀਆਂ ਹਨ ਕਿ ਕਿੱਧਰੇ ਦਾਲ ਵਿਚ ਕੁਝ ਕਾਲਾ ਤਾਂ ਨਹੀਂ ਹੈ। 


author

Anmol Tagra

Content Editor

Related News