ਸੈਕਸ ਕਾਮੇਡੀ ਫਿਲਮਾਂ ਵਿਚ ਅਦਾਕਾਰੀ ਨਹੀਂ ਕਰਨਾ ਚਾਹੁੰਦੀ ਸੰਨੀ ਲਿਓਨ

05/03/2016 7:13:28 AM

ਮੁੰਬਈ : ਅਦਾਕਾਰਾ ਸੰਨੀ ਲਿਓਨ ਦਾ ਕਹਿਣਾ ਹੈ ਕਿ ਇਸ ਸਮੇਂ ਮੁੜ ਕਿਸੇ ਬਾਲਗ ਹਾਸ ਫਿਲਮ ਦਾ ਹਿੱਸਾ ਬਣਨ ਵਿਚ ਉਨ੍ਹਾਂ ਦੀ ਕੋਈ ਰੁਚੀ ਨਹੀਂ ਹੈ। ਉਨ੍ਹਾਂ ਦੀ ਪਿਛਲੀ ਫਿਲਮ ''ਮਸਤੀਜ਼ਾਦੇ'' ਇਕ ਸੈਕਸ ਕਾਮੇਡੀ ਫਿਲਮ ਸੀ, ਜਿਸਨੇ ਬਾਕਸ ਆਫਿਸ ''ਤੇ ਖਾਸ ਪ੍ਰਦਰਸ਼ਨ ਨਹੀਂ ਕੀਤਾ। 34 ਸਾਲਾ ਸੰਨੀ ਨੇ ਕਿਹਾ ਕਿ ਉਹ ਫਿਲਹਾਲ ਸੈਕਸ ਕਾਮੇਡੀ ਫਿਲਮ ਵਿਚ ਕੰਮ ਨਹੀਂ ਕਰਨਾ ਚਾਹੁੰਦੀ। ਜੇ ਉਨ੍ਹਾਂ ਕੋਲ ਕੋਈ ਸਹੀ ਪ੍ਰਾਜੈਕਟ ਆਉਂਦਾ ਹੈ ਤਾਂ ਉਹ ਇਸ ਬਾਰੇ ਸੋਚੇਗੀ। ਇਹ ਇਸ ''ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਸਾਹਮਣੇ ਕਿਸ ਤਰ੍ਹਾਂ ਦੀ ਫਿਲਮ ਦਾ ਪ੍ਰਸਤਾਵ ਰੱਖਿਆ ਜਾਂਦਾ ਹੈ। 
ਜਾਣਕਾਰੀ ਅਨੁਸਾਰ ਸੰਨੀ ਲਿਓਨ ਦੀ ਫਿਲਮ ''ਵਨ ਨਾਈਟ ਸਟੈਂਡ'' 6 ਮਈ ਨੂੰ ਰਿਲੀਜ਼ ਹੋਵੇਗੀ, ਜਿਸ ''ਚ ਉਨ੍ਹਾਂ ਨਾਲ ਤਨੁਜ ਵੀਰਵਾਨੀ ਮੁਖ ਭੂਮਿਕਾ ''ਚ ਹਨ। ਇਸ ਫਿਲਮ ਦੇ ਨਿਰਦੇਸ਼ਕ ਜੈਸਮੀਨ ਡਿਸੂਜ਼ਾ ਹੈ।


Related News