ਸੰਨੀ ਲਿਓਨ ਦੇ ਪਤੀ ਡੇਨੀਅਲ ਨੇ ਇਸ ਖ਼ਾਸ ਅੰਦਾਜ਼ ’ਚ ਦਿੱਤੀ ਜਨਮਦਿਨ ਦੀ ਵਧਾਈ

Friday, May 14, 2021 - 02:10 PM (IST)

ਸੰਨੀ ਲਿਓਨ ਦੇ ਪਤੀ ਡੇਨੀਅਲ ਨੇ ਇਸ ਖ਼ਾਸ ਅੰਦਾਜ਼ ’ਚ ਦਿੱਤੀ ਜਨਮਦਿਨ ਦੀ ਵਧਾਈ

ਮੁੰਬਈ: ਅਦਾਕਾਰਾ ਸੰਨੀ ਲਿਓਨ ਨੇ ਆਪਣੇ ਬਿਹਤਰੀਨ ਡਾਂਸ ਅਤੇ ਖ਼ੂਬਸੂਰਤੀ ਨਾਲ ਨਾ ਸਿਰਫ਼ ’ਚ ਬਾਲੀਵੁੱਡ ’ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ਸਗੋਂ ਅੱਜ ਕਰੋੜਾਂ ਲੋਕ ਉਨ੍ਹਾਂ ਦੇ ਦੀਵਾਨੇ ਹਨ। ਸੰਨੀ 13 ਮਈ ਨੂੰ 40 ਸਾਲ ਹੋ ਗਈ ਸੀ। ਇਸ ਦੌਰਾਨ ਸੰਨੀ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਪਤੀ ਡੇਨੀਅਲ ਵੇਬਰ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਬਚਪਨ ਦੀ ਇਕ ਬਹੁਤ ਖ਼ੂਬਸੂਰਤ ਤਸਵੀਰ ਸਾਂਝੀ ਕੀਤੀ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ। 

PunjabKesari
ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਡੇਨੀਅਲ ਨੇ ਸੰਨੀ ਲਿਓਨੀ ਦੀਆਂ ਦੋ ਤਸਵੀਰਾਂ ਦਾ ਇਕ ਕਲਾਜ ਸਾਂਝਾ ਕੀਤਾ ਹੈ। ਜਿਸ ’ਚ ਇਕ ਪਾਸੇ ਸੰਨੀ ਦੀ ਬਚਪਨ ਦੀ ਤਸਵੀਰ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੀ ਹਾਲ ਹੀ ਦੀ ਇਕ ਤਸਵੀਰ ਲੱਗੀ ਹੈ। ਬਚਪਨ ਦੀ ਤਸਵੀਰ ’ਚ ਸੰਨੀ ਗਰਮ ਕੱਪੜੇ ਪਹਿਣ ਬਰਫ ਦੇ ਵਿਚਕਾਰ ਖੜ੍ਹੀ ਹੋਈ ਬਹੁਤ ਕਿਊਟ ਨਜ਼ਰ ਆ ਰਹੀ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਡੇਨੀਅਲ ਨੇ ਲਿਖਿਆ ਕਿ ‘ਹੈਪੀ ਬਰਥਡੇਅ ਬੇਬੀ, ਤੁਸੀਂ ਜ਼ਿੰਦਗੀ ’ਚ ਸਭ ਕੁਝ ਡਿਜ਼ਰਵ ਕਰਦੀ ਹੋ, ਤੁਸੀਂ ਇਕ ਪ੍ਰੇਰਣਾ ਹੋ, ਆਈ ਲਵ ਯੂ’। 


ਡੇਨੀਅਲ ਦੀ ਪੋਸਟ ’ਤੇ ਪ੍ਰਸ਼ੰਸਕ ਦੇ ਰਹੇ ਹਨ ਪ੍ਰਤੀਕਿਰਿਆ
ਉੱਧਰ ਡੇਨੀਅਲ ਦੀ ਇਸ ਪੋਸਟ ’ਤੇ ਸੰਨੀ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਢੇਰ ਸਾਰੀਆਂ ਵਧਾਈਆਂ ਦੇ ਰਹੇ ਹਨ। ਸੰਨੀ ਦੀ ਇਸ ਤਸਵੀਰ ’ਤੇ ਹੁਣ ਤੱਕ ਲੱਖਾਂ ਲਾਈਕਸ ਅਤੇ ਕੁਮੈਂਟ ਆ ਚੁੱਕੇ ਹਨ। ਤਸਵੀਰ ’ਤੇ ਕੁਮੈਂਟ ਕਰਦੇ ਹੋਏ ਇਕ ਪ੍ਰਸ਼ੰਸਕ ਨੇ ਲਿਖਿਆ ਕਿ ਸੰਨੀ ਬਹੁਤ ਖੁਸ਼ਕਿਸਮਤ ਹੈ ਕਿ ਉਨ੍ਹਾਂ ਨੂੰ ਡੇਨੀਅਲ ਵਰਗਾ ਪਤੀ ਮਿਲਿਆ ਹੈ। ਉੱਧਰ ਦੂਜੇ ਨੇ ਲਿਖਿਆ ਕਿ ਤੁਸੀਂ ਦੋਵੇਂ ਹੀ ਬੈਸਟ ਹੋ, ਜਨਮਦਿਨ ਦੀ ਵਧਾਈ ਹੋਵੇ। ਇਸ ਤੋਂ ਇਲਾਵਾ ਇਕ ਪ੍ਰਸ਼ੰਸਕ ਨੇ ਲਿਖਿਆ ਕਿ ‘ਹੈਪੀ ਬਰਥਡੇਅ ਮੈਮ’।

 
 
 
 
 
 
 
 
 
 
 
 
 
 
 

A post shared by Sunny Leone (@sunnyleone)


ਸੰਨੀ ਨੇ ਕੀਤਾ ਪ੍ਰਸ਼ੰਸਕਾਂ ਦਾ ਸ਼ੁੱਕਰੀਆ
ਉੱਧਰ ਇਸ ਤੋਂ ਪਹਿਲੇ ਸੰਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰਕੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਨੂੰ ਵਧਾਈ ਦੇਣ ਲਈ ਧੰਨਵਾਦ ਕਿਹਾ ਸੀ। ਸੰਨੀ ਨੇ ਲਿਖਿਆ ਕਿ ਤੁਹਾਡੇ ਸਾਰਿਆਂ ਦੀ ਵਧਾਈਆਂ ਲਈ ਧੰਨਵਾਦ, ਮੇਰੀ ਤੁਹਾਡੀ ਸਾਰਿਆਂ ਲਈ ਇਹ ਦੁਆ ਹੈ ਕਿ ਤੁਸੀਂ ਸਭ ਠੀਕ ਰਹੋ, ਕ੍ਰਿਪਾ ਕਰਕੇ ਘਰ ’ਚ ਰਹੋ, ਮਾਸਕ ਪਹਿਣੋ ਅਤੇ ਨਫ਼ਰਤ ਨਹੀਂ ਪਿਆਰ ਫੈਲਾਓ।


author

Aarti dhillon

Content Editor

Related News