ਖੇਤਾਂ ’ਚੋਂ ਵੀਡੀਓ ਸਾਂਝੀ ਕਰ ਸੰਨੀ ਦਿਓਲ ਨੇ ਕਿਹਾ, ‘‘ਵਰਕ ਮੋਡ ਆਨ’’
Wednesday, Jan 10, 2024 - 12:38 PM (IST)
 
            
            ਮੁੰਬਈ (ਬਿਊਰੋ)– ਸਾਲ 2023 ਸੰਨੀ ਦਿਓਲ ਲਈ ਵੱਡੀ ਜਿੱਤ ਲੈ ਕੇ ਆਇਆ। ਉਨ੍ਹਾਂ ਨੇ ਅਨਿਲ ਸ਼ਰਮਾ ਦੀ ਨਿਰਦੇਸ਼ਿਤ ਫ਼ਿਲਮ ‘ਗਦਰ 2’ ਨਾਲ ਵੱਡੇ ਪਰਦੇ ’ਤੇ ਵਾਪਸੀ ਕੀਤੀ। ਬਲਾਕਬਸਟਰ ਫ਼ਿਲਮ ਦੇਣ ਤੋਂ ਬਾਅਦ ਸੰਨੀ ਨੂੰ ਕਈ ਫ਼ਿਲਮਾਂ ਦੇ ਆਫਰ ਮਿਲੇ ਹਨ, ਜਿਨ੍ਹਾਂ ’ਚੋਂ ਕੁਝ ਪਹਿਲਾਂ ਹੀ ਪਾਈਪਲਾਈਨ ’ਚ ਹਨ। ਇਸ ਦੌਰਾਨ ਸੰਨੀ ਦਿਓਲ, ਜੋ ਕਿ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਹਨ, ਨੇ ਹਾਲ ਹੀ ’ਚ ਆਪਣੀ ਨੇਚਰ ਸ਼ੂਟਿੰਗ ਡਾਇਰੀ ਦੀ ਇਕ ਝਲਕ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ : 3000 ਕਰੋੜ ਦੇ ਮਾਲਕ ਰਿਤਿਕ ਰੌਸ਼ਨ ਕੋਲ ਹੈ 100 ਕਰੋੜ ਦਾ ਘਰ, ਇਕ ਫ਼ਿਲਮ ਲਈ ਵਸੂਲਦੇ ਨੇ ਇੰਨੀ ਮੋਟੀ ਰਕਮ
9 ਜਨਵਰੀ ਨੂੰ ਸੰਨੀ ਦਿਓਲ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ ਹੈ, ‘‘ਵਰਕ ਮੋਡ ਆਨ। 2024 ਸ਼ੂਟ ’ਤੇ।’’ ਵੀਡੀਓ ਦੀ ਸ਼ੁਰੂਆਤ ਪੰਜਾਬ ਦੇ ਹਰੇ-ਭਰੇ ਸਰ੍ਹੋਂ ਦੇ ਖੇਤਾਂ ’ਚ ਅਦਾਕਾਰ ਵਲੋਂ ਆਪਣੀ ਕਾਰ ਨੂੰ ਰੋਕਣ ਨਾਲ ਹੁੰਦੀ ਹੈ। ਇਹ ਸੁੰਦਰ ਕੁਦਰਤ ਦਾ ਸੁੰਦਰ ਨਜ਼ਾਰਾ ਵੀ ਪੇਸ਼ ਕਰਦਾ ਹੈ।
ਸੰਨੀ ਨੂੰ ਖੇਤਾਂ ਦੇ ਆਲੇ-ਦੁਆਲੇ ਕੈਮਰੇ ’ਤੇ ਖ਼ੁਸ਼ੀ ਨਾਲ ਰਿਕਾਰਡ ਕਰਦੇ ਦੇਖਿਆ ਜਾ ਸਕਦਾ ਹੈ। ਸੰਨੀ ਦਿਓਲ ਦੀ ਕਾਰ ਉਸ ਦੇ ਪਿੱਛੇ ਖੜ੍ਹੀ ਹੈ।
ਫਿਲਹਾਲ ਸੰਨੀ ਦਿਓਲ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ’ਚ ਰੁੱਝੇ ਹੋਏ ਹਨ, ਜਿਸ ਦਾ ਨਾਂ ‘ਸਫਰ’ ਹੈ। ਇਹ ਫ਼ਿਲਮ ਵਿਸ਼ਾਲ ਰਾਣਾ ਦੇ ਅਨਚੇਲਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ। ਫ਼ਿਲਮ ਦੇ ਇਸ ਸਾਲ ਸਿਨੇਮਾਘਰਾਂ ’ਚ ਰਿਲੀਜ਼ ਹੋਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            