''ਕਬੂਲ ਹੈ'' ਦੀ ਇਸ ਅਦਾਕਾਰਾ ਨੇ ਕੀਤਾ ਪ੍ਰੇਮੀ ਨਾਲ ਵਿਆਹ Watch Pics

Thursday, Mar 31, 2016 - 02:27 PM (IST)

 ''ਕਬੂਲ ਹੈ'' ਦੀ ਇਸ ਅਦਾਕਾਰਾ ਨੇ ਕੀਤਾ ਪ੍ਰੇਮੀ ਨਾਲ ਵਿਆਹ Watch Pics

ਮੁੰਬਈ : ਜਿੱਥੇ ਇਸ ਸਾਲ ਕਈ ਜੋੜੀਆਂ ਵਿਆਹ ਦੇ ਬੰਧਨ ''ਚ ਬਝੀਆਂ ਹਨ, ਉਥੇ ਦੂਜੇ ਪਾਸੇ ਟੀ.ਵੀ. ਅਦਾਕਾਰਾ ਸੁਨੈਨਾ ਫੋਜ਼ਦਾਰ ਨੇ ਵੀ ਆਪਣੇ ਪ੍ਰੇਮੀ ਕੁਣਾਲ ਭੰਬਾਨੀ ਨਾਲ ਵਿਆਹ ਦੇ ਬੰਧਨ ''ਚ ਬੱਝ ਗਈ ਹੈ। ਸੁਨੈਨਾ ਅਤੇ ਭੰਬਾਨੀ 4 ਸਾਲ ਤੱਕ ਸੰਬੰਧ ''ਚ ਰਹੇ ਹਨ। ਜਾਣਕਾਰੀ ਅਨੁਸਾਰ ਸੁਨੈਨਾ ਦੇ ਪਤੀ ਕੁਣਾਲ ਇਕ ਬਿਜਨੈੱਸਮੈਨ ਹਨ।
ਖ਼ਬਰਾਂ ਅਨੁਸਾਰ ਇਸ ਵਿਆਹ ''ਚ ਉਨ੍ਹਾਂ ਨੇ ਦਲਬੀਰ ਕੌਰ, ਰਸ਼ਮੀ ਸਿੰਘ ਕਰੀਬੀ ਦੋਸਤਾਂ ਨੂੰ ਹੀ ਸੱਦਿਆ ਸੀ। ਮਹਿੰਦੀ ਦੀ ਰਸਮ 10 ਮਾਰਚ ਅਤੇ ਸੰਗੀਤ ਦੀ ਰਸਮ 11 ਮਾਰਚ ਨੂੰ ਹੋਈ ਸੀ। ਹੁਣੇ ਜਿਹੇ ਇਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਇਨ੍ਹਾਂ ਤਸਵੀਰਾਂ ''ਚ ਸੁਨੈਨਾ ਆਪਣੀ ਮਾਂ ਅਤੇ ਪਤੀ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ।
ਜ਼ਿਕਰਯੋਗ ਹੈ ਕਿ ਸੁਨੈਨਾ ਜ਼ੀ-ਟੀ.ਵੀ. ਚੈਨਲ ਦੇ ਇਕ ਸੀਰੀਅਲ ''ਕਬੂਲ ਹੈ'' ''ਚ ''ਸਮੀਰਾ'' ਦਾ ਕਿਰਦਾਰ ਨਿਭਾਅ ਚੁੱਕੀ ਹੈ। ਇਸ ਤੋਂ ਇਲਾਵਾ ਉਹ ਕਈ ਸੀਰੀਅਲ ''ਚ ਕੰਮ ਕਰ ਚੁੱਕੀ ਹੈ।


Related News