ਸੁਨੰਦਾ ਸ਼ਰਮਾ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀ ਮਨਮੋਹਕ ਤਸਵੀਰਾਂ
Thursday, Apr 17, 2025 - 05:43 PM (IST)

ਐਂਟਰਟੇਨਮੈਂਟ ਡੈਸਕ- ਮਸ਼ਹੂਰ ਗੀਤ 'ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ' ਨਾਲ ਇੰਡਸਟਰੀ 'ਚ ਧਮਾਲ ਮਚਾਉਣ ਵਾਲੀ ਸੁਨੰਦਾ ਸ਼ਰਮਾ ਨੂੰ ਕੌਣ ਨਹੀਂ ਜਾਣਦਾ। ਕਿਊਟ ਅੰਦਾਜ਼ ਨਾਲ ਪਛਾਣੀ ਜਾਣ ਵਾਲੀ ਸੁਨੰਦਾ ਨੇ ਦਰਸ਼ਕਾਂ ਦੀ ਝੋਲੀ 'ਚ ਬਹੁਤ ਹੀ ਸੁਪਰਹਿੱਟ ਗੀਤ ਪਾਏ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਭਰਵਾ ਹੁੰਗਾਰਾ ਮਿਲਦਾ ਹੈ।
ਗਾਇਕਾ ਆਏ ਦਿਨ ਆਪਣੇ ਚਾਹੁਣ ਵਾਲਿਆਂ ਨੂੰ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓਜ਼ ਦਾ ਤੋਹਫਾ ਦਿੰਦੀ ਰਹਿੰਦੀ ਹੈ। ਹਾਲ ਹੀ 'ਚ ਸੁਨੰਦਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਗਾਇਕਾ ਦੀ ਲੁੱਕ ਦੀ ਗੱਲ ਕਰੀਏ ਤਾਂ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਉਸ ਨੇ ਵ੍ਹਾਈਟ ਰੰਗ ਦੀ ਡਰੈੱਸ ਪਾਈ ਹੈ ਜਿਸ 'ਚ ਉਹ ਬਹੁਤ ਸੁੰਦਰ ਲੱਗ ਰਹੀ ਹੈ। ਸੁਨੰਦਾ ਨੇ ਵ੍ਹਾਈਟ ਕੁੜਤੀ ਨਾਲ ਸਕਰਟ ਨੂੰ ਕੈਰੀ ਕੀਤਾ ਹੈ।
ਉਹ ਆਪਣੇ ਹੱਥਾਂ 'ਚ ਪਿਆਰਾ ਜਿਹਾ ਪੈੱਟ ਚੁੱਕ ਕੇ ਵੱਖ-ਵੱਖ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਸੁਨੰਦਾ ਸ਼ਰਮਾ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰਦੇ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।