ਸੁਨੰਦਾ ਸ਼ਰਮਾ ਅਤੇ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ਦਾ ਗੀਤ ਰਿਲੀਜ਼

Friday, Oct 04, 2024 - 02:33 PM (IST)

ਸੁਨੰਦਾ ਸ਼ਰਮਾ ਅਤੇ ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ਦਾ ਗੀਤ ਰਿਲੀਜ਼

ਜਲੰਧਰ- ਸੁਨੰਦਾ ਸ਼ਰਮਾ ਅਤੇ ਅਮਰਿੰਦਰ ਗਿੱਲ ਦੀ ਫ਼ਿਲਮ ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’ ਫ਼ਿਲਮ ਨੁੰ ਲੈ ਕੇ ਫੈਨਜ਼ ਵੀ ਐਕਸਾਈਟਡ ਹਨ । ਦੋਵਾਂ ਦੀ ਇਹ ਫ਼ਿਲਮ 11ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਅਮਰਿੰਦਰ ਗਿੱਲ ਅਤੇ ਸੁਨੰਦਾ ਸ਼ਰਮਾ ਨਜ਼ਰ ਆਉਣਗੇ । ਇਸ ਫ਼ਿਲਮ ਦਾ ਗੀਤ ‘ਪਾਰਲਰ ‘ਤੇ’ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਸੁਨੰਦਾ ਸ਼ਰਮਾ ਤੇ ਅਮਰਿੰਦਰ ਗਿੱਲ ‘ਤੇ ਫ਼ਿਲਮਾਇਆ ਗਿਆ ਹੈ ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰ ਨਾਗਾਰਜੁਨ ਨੇ ਮੰਤਰੀ ਖਿਲਾਫ਼ ਕਰਵਾਇਆ ਮਾਣਹਾਨੀ ਦਾ ਕੇਸ, ਜਾਣੋ ਮਾਮਲਾ

ਇਸ ਗੀਤ ‘ਚ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਬਿਆਨ ਕੀਤੇ ਹਨ ਕਿ ਉਸ ਦਾ ਦਿਲ ਵੀ ਕਰਦਾ ਹੈ ਕਿ ਸ਼ਹਿਰ ਜਾ ਕੇ ਉਹ ਬਰਗਰ ਖਾਵੇ ਅਤੇ ਹੋਰ ਨਵੀਆਂ ਨਵੀਆਂ ਚੀਜ਼ਾਂ ਦਾ ਅਨੰਦ ਮਾਣੇ ।ਜਿਸ ‘ਤੇ ਅਮਰਿੰਦਰ ਗਿੱਲ ਆਪਣੇ ਹੀ ਅੰਦਾਜ਼ ‘ਚ ਜਵਾਬ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਅਮਰਿੰਦਰ ਗਿੱਲ ਤੇ ਸੁਨੰਦਾ ਸ਼ਰਮਾ ਦੀ ਇਸ ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ । ਜਿਸ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰ ਗੋਵਿੰਦਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਸਾਹਮਣੇ ਆਈ ਪਹਿਲੀ ਝਲਕ

ਕੰਮ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਚ ਵੀ ਕੰਮ ਕੀਤਾ ਹੈ।ਅਮਰਿੰਦਰ ਗਿੱਲ ਦੇ ਨਾਲ ਉਹ ਪਹਿਲੀ ਵਾਰ ਸਕਰੀਨ ਸਾਂਝਾ ਕਰਦੇ ਹੋਏ ਨਜ਼ਰ ਆਉਣਗੇ।   

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News