ਸੂਰਜ ਪੰਚੋਲੀ ਨੇ ਇੰਸਟਾਗ੍ਰਾਮ ਨੂੰ ਅਲਵਿਦਾ ਕਹਿੰਦੇ ਹੋਏ ਆਖੀ ਵੱਡੀ ਗੱਲ, ਡਿਲੀਟ ਕੀਤੀਆਂ ਸਭ ਪੋਸਟਾਂ

Monday, Aug 24, 2020 - 09:43 AM (IST)

ਸੂਰਜ ਪੰਚੋਲੀ ਨੇ ਇੰਸਟਾਗ੍ਰਾਮ ਨੂੰ ਅਲਵਿਦਾ ਕਹਿੰਦੇ ਹੋਏ ਆਖੀ ਵੱਡੀ ਗੱਲ, ਡਿਲੀਟ ਕੀਤੀਆਂ ਸਭ ਪੋਸਟਾਂ

ਨਵੀਂ ਦਿੱਲੀ (ਬਿਊਰੋ) : ਅਦਾਕਾਰ ਸੂਰਜ ਪੰਚੋਲੀ ਪਹਿਲਾਂ ਜ਼ਿਆ ਖ਼ਾਨ ਦੀ ਮੌਤ ਨੂੰ ਲੈ ਕੇ ਵਿਵਾਦਾਂ ‘ਚ ਰਹੇ ਸਨ ਅਤੇ ਹੁਣ ਉਨ੍ਹਾਂ ਦਾ ਨਾਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਕਾਰਨ ਚਰਚਾ ‘ਚ ਹਨ। ਇਸੇ ਦੌਰਾਨ ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਘੱਟ ਸਰਗਰਮ ਰਹਿਣ ਦਾ ਮਨ ਬਣਾ ਲਿਆ ਹੈ । ਜੀ ਹਾਂ ਸੂਰਜ ਪੰਚੋਲੀ ਨੇ ਇੰਸਟਾਗ੍ਰਾਮ ਨੂੰ ਅਲਵਿਦਾ ਆਖ ਦਿੱਤਾ ਹੈ ਅਤੇ ਸਿਵਾਏ ਇੱਕ ਪੋਸਟ ਦੇ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ।ਇਸ ਦੇ ਨਾਲ ਹੀ ਆਪਣੇ ਪ੍ਰੋਫਾਈਲ ਫੋਟੋ ਨੂੰ ਵੀ ਬਲੈਕ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਕਈ ਕਿਆਸ ਲਗਾਏ ਜਾ ਰਹੇ ਹਨ।
PunjabKesari
ਅਦਾਕਾਰ ਨੇ ਹਾਲੇ ਆਪਣੇ ਇੰਸਟਾਗ੍ਰਾਮ ਨੂੰ ਡੀ ਐਕਟੀਵੇਟ ਨਹੀਂ ਕੀਤਾ ਹੈ, ਪਰ ਇੰਸਟਾਗ੍ਰਾਮ ‘ਤੇ ਇਕ ਸਟੋਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਸੂਰਜ ਪੰਚੋਲੀ ਨੇ ਆਪਣੀ ਸਟੋਰੀ ਵਿਚ ਲਿਖਿਆ ਹੈ- ‘ਫਿਰ ਮਿਲਾਂਗੇ ਇੰਸਟਾਗ੍ਰਾਮ, ਉਮੀਦ ਕਰਦਾ ਹਾਂ ਕਿ ਉਸ ਦਿਨ ਮਿਲਾਂਗਾ, ਜਦੋਂ ਇਹ ਦੁਨੀਆ ਬਿਹਤਰ ਹੋਵੇਗੀ।’ ਨਾਲ ਹੀ, ਉਸ ਨੇ ਆਪਣੇ ਅਕਾਊਂਟ ਵਿਚਲੀਆਂ ਸਾਰੀਆਂ ਪੋਸਟਾਂ ਮਿਟਾ ਦਿੱਤੀਆਂ ਹਨ ਅਤੇ ਸਾਲ 2018 ਦੀ ਇੱਕ ਪੋਸਟ ਨੂੰ ਛੱਡ ਦਿੱਤਾ ਹੈ।

ਦੱਸਣਯੋਗ ਹੈ ਕਿ ਸੂਰਜ ਪੰਚੋਲੀ ਨੇ 9 ਨਵੰਬਰ, 2018 ਦੀ ਇੱਕ ਪੋਸਟ ਛੱਡੀ ਹੈ, ਜੋ ਕਿ ਸੂਰਜ ਨੇ ਆਪਣੇ 28ਵੇਂ ਜਨਮਦਿਨ ‘ਤੇ ਪਾਈ ਸੀ। ਇਸ ਪੋਸਟ ਵਿਚ ਦੋ ਮੋਮਬੱਤੀਆਂ ਦੀ ਤਸਵੀਰ ਹੈ ਅਤੇ ਇੱਕ ਵੱਡਾ ਨੋਟ ਲਿਖਿਆ ਹੋਇਆ ਹੈ।


author

sunita

Content Editor

Related News