ਸੁਧਾ ਚੰਦਰਨ ਏਅਰਪੋਰਟ ਸਕਿਓਰਿਟੀ ਤੋਂ ਹੋਈ ਪ੍ਰੇਸ਼ਾਨ, ਨਕਲੀ ਪੈਰ ਕਢਵਾਉਣ ’ਤੇ ਹੋਈ ਦੁਖੀ

Friday, Oct 22, 2021 - 05:57 PM (IST)

ਸੁਧਾ ਚੰਦਰਨ ਏਅਰਪੋਰਟ ਸਕਿਓਰਿਟੀ ਤੋਂ ਹੋਈ ਪ੍ਰੇਸ਼ਾਨ, ਨਕਲੀ ਪੈਰ ਕਢਵਾਉਣ ’ਤੇ ਹੋਈ ਦੁਖੀ

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰਾ ਸੁਧਾ ਚੰਦਰਨ ਨੇ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਪੀ. ਐੱਮ. ਨਰਿੰਦਰ ਮੋਦੀ ਨੂੰ ਟੈਗ ਕਰਦਿਆਂ ਖ਼ਾਸ ਅਪੀਲ ਕੀਤੀ ਹੈ। ਸੁਧਾ ਚੰਦਰਨ ਨੇ ਸੀਨੀਅਰ ਸਿਟੀਜ਼ਨ ਲਈ ਇਕ ਕਾਰਡ ਜਾਰੀ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਅਜਿਹਾ ਇਸ ਲਈ ਕਿਹਾ ਕਿ ਤਾਂ ਜੋ ਫਲਾਈਟ ਜ਼ਰੀਏ ਸਫ਼ਰ ਕਰਦੇ ਸਮੇਂ ਏਅਰਪੋਰਟ ’ਤੇ ਸੀਨੀਅਰ ਸਿਟੀਜ਼ਨ ਨੂੰ ਚੈਕਿੰਗ ਦੌਰਾਨ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਸੁਧਾ ਚੰਦਰਨ ਚਾਹੁੰਦੀ ਹੈ ਕਿ ਫਲਾਈਟ ਜ਼ਰੀਏ ਸਫਰ ਕਰਦੇ ਸਮੇਂ ਸੁਰੱਖਿਆ ਕਰਮੀ ਵਾਰ-ਵਾਰ ਉਨ੍ਹਾਂ ਨੂੰ ਨਾ ਰੋਕਣ।

 
 
 
 
 
 
 
 
 
 
 
 
 
 
 
 

A post shared by Sudhaa Chandran (@sudhaachandran)

ਦਰਅਸਲ, ਮਾਮਲਾ ਇਹ ਹੈ ਕਿ ਜਦੋਂ ਵੀ ਸੁਧਾ ਚੰਦਰਨ ਏਅਰਪੋਰਟ ਜਾਂਦੀ ਹੈ, ਉਸ ਨੂੰ ਵਾਰ-ਵਾਰ ਰੋਕਿਆ ਜਾਂਦਾ ਹੈ ਤੇ ਸੁਰੱਖਿਆ ਕਰਮਚਾਰੀ ਉਸ ਦੇ ਨਕਲੀ ਅੰਗਾਂ ਨੂੰ ਉਤਾਰ ਕੇ ਚੈੱਕ ਕਰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸੁਧਾ ਚੰਦਰਨ ਨੇ ਇਕ ਸੜਕ ਹਾਦਸੇ ’ਚ ਆਪਣੀਆਂ ਲੱਤਾਂ ਗੁਆ ਦਿੱਤੀਆਂ ਸਨ। ਉਦੋਂ ਤੋਂ ਉਹ ਨਕਲੀ ਅੰਗਾਂ ਦੀ ਸਹਾਇਤਾ ਨਾਲ ਚੱਲਦੀ ਹੈ।

ਸੁਧਾ ਚੰਦਰਨ ਨੇ ਕਿਹਾ ਕਿ ਨਕਲੀ ਅੰਗ ਖੋਲ੍ਹਣ ਦੀ ਪ੍ਰਕਿਰਿਆ ਬਹੁਤ ਦੁਖਦਾਈ ਹੈ ਤੇ ਉਹ ਏਅਰਪੋਰਟ ਅਧਿਕਾਰੀਆਂ ਨੂੰ ਹਰ ਵਾਰ ਈ. ਟੀ. ਡੀ. (ਐਕਸਪਲੋਸਿਵ ਟਰੇਸ ਡਿਟੈਕਟਰ) ਦੀ ਵਰਤੋਂ ਕਰਨ ਦੀ ਬੇਨਤੀ ਕਰਦੀ ਹੈ ਪਰ ਕੋਈ ਲਾਭ ਨਹੀਂ ਹੋਇਆ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News