ਰਿਲੀਜ਼ ਹੁੰਦੇ ਹੀ ਪ੍ਰਸਿੱਧ ਹੋਈ ''ਸਤ੍ਰੀ 2'', ਅਕਸ਼ੈ ਕੁਮਾਰ ਦਾ ਦਮਦਾਰ ਕੈਮਿਓ ਦੇਖ ਕੇ ਪ੍ਰਸ਼ੰਸਕ ਹੋਏ ਦੀਵਾਨੇ
Friday, Aug 16, 2024 - 12:41 PM (IST)
ਮੁੰਬਈ (ਬਿਊਰੋ) : ਸੁਤੰਤਰਤਾ ਦਿਵਸ ਦੇ ਮੌਕੇ 'ਤੇ ਅੱਜ ਭਾਰਤੀ ਸਿਨੇਮਾ 'ਚ 9 ਫ਼ਿਲਮਾਂ ਰਿਲੀਜ਼ ਹੋਈਆਂ ਹਨ। ਇਨ੍ਹਾਂ 'ਚ 'ਸਤ੍ਰੀ 2', 'ਵੇਦਾ', 'ਖੇਲ-ਖੇਲ ਮੇਂ' ਵਰਗੀਆਂ ਵੱਡੀਆਂ ਫ਼ਿਲਮਾਂ ਸ਼ਾਮਲ ਹਨ। ਇਸ ਦੇ ਨਾਲ ਹੀ 'ਸਤ੍ਰੀ 2' ਦਾ ਪ੍ਰੀਵਿਊ ਸ਼ੋਅ ਬੀਤੀ ਰਾਤ 14 ਅਗਸਤ ਨੂੰ ਚੱਲਿਆ।
ਇਸ 'ਚ 'ਸਤ੍ਰੀ 2' ਨੇ ਕਾਫ਼ੀ ਕਮਾਈ ਕੀਤੀ। 'ਸਤ੍ਰੀ 2' ਨੇ ਐਡਵਾਂਸ ਬੁਕਿੰਗ 'ਚ 5 ਲੱਖ ਰੁਪਏ ਤੋਂ ਜ਼ਿਆਦਾ ਦੀਆਂ ਰਿਕਾਰਡ ਤੋੜ ਟਿਕਟਾਂ ਵੇਚੀਆਂ ਹਨ। ਅਜਿਹਾ ਕਰਕੇ 'ਸਤ੍ਰੀ 2' ਨੇ 'ਪਠਾਨ', 'ਐਨੀਮਲ', 'ਵਾਰ' ਅਤੇ 'ਗਦਰ 2' ਸਮੇਤ ਕਈ ਫ਼ਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ।
ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਸਟਾਰਰ ਫਿਲਮ 'ਸਤ੍ਰੀ 2' ਬਾਕਸ ਆਫਿਸ 'ਤੇ 40 ਕਰੋੜ ਰੁਪਏ ਤੋਂ ਵੱਧ ਦਾ ਖਾਤਾ ਖੋਲ੍ਹ ਸਕਦੀ ਹੈ। ਇਹ ਫ਼ਿਲਮ ਹਿੰਦੀ ਬੈਲਟ 'ਚ ਸਾਲ 2024 ਦੀ ਸਭ ਤੋਂ ਵੱਡੀ ਓਪਨਿੰਗ ਕਰਨ ਵਾਲੀ ਫ਼ਿਲਮ ਸਾਬਤ ਹੋ ਸਕਦੀ ਹੈ।
ਸੈਕਨਿਲਕ ਅਨੁਸਾਰ ਫ਼ਿਲਮ ਨੇ ਐਡਵਾਂਸ ਬਾਕਸ ਆਫਿਸ 'ਤੇ 23 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫ਼ਿਲਮ 'ਸਤ੍ਰੀ 2' ਆਪਣੇ ਚਾਰ ਦਿਨਾਂ ਛੁੱਟੀਆਂ ਵਾਲੇ ਵੀਕੈਂਡ 'ਚ ਆਸਾਨੀ ਨਾਲ 150 ਕਰੋੜ ਰੁਪਏ ਦਾ ਅੰਕੜਾ ਪਾਰ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਐਡਵਾਂਸ ਬੁਕਿੰਗ 'ਚ ਅਕਸ਼ੈ ਕੁਮਾਰ ਦੀ 'ਖੇਲ-ਖੇਲ ਮੇਂ' ਨੇ 1.98 ਕਰੋੜ ਰੁਪਏ ਅਤੇ ਵੇਦਾ ਨੇ 1.48 ਕਰੋੜ ਰੁਪਏ ਦੀ ਵਿਕਰੀ ਕੀਤੀ ਹੈ।
ਦੱਸਣਯੋਗ ਹੈ ਕਿ 'ਸਤ੍ਰੀ 2' ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੇ ਰਿਵਿਊ ਵੀ ਆਉਣੇ ਸ਼ੁਰੂ ਹੋ ਗਏ ਹਨ। ਫ਼ਿਲਮ 'ਚ ਜ਼ਬਰਦਸਤ ਸਟਾਰ ਕਾਸਟ ਦੇ ਬਾਵਜੂਦ ਸ਼ਰਧਾ ਕਪੂਰ ਨੇ ਸ਼ਾਨਦਾਰ ਕੰਮ ਕੀਤਾ ਹੈ। ਇੱਕ ਯੂਜ਼ਰ ਨੇ ਫ਼ਿਲਮ 'ਸਤ੍ਰੀ 2' ਨੂੰ ਸਾਲ ਦੀ ਸਰਵੋਤਮ ਫ਼ਿਲਮ ਦੱਸਿਆ ਹੈ।
ਇੱਕ ਯੂਜ਼ਰ ਨੇ ਲਿਖਿਆ, 'ਮਾਈਂਡ ਬਲੋਇੰਗ ਐਕਸਪੀਰੀਅਸ਼, ਸ਼ੁੱਧ ਸਿਨੇਮਾ, ਅੱਕੀ ਸਰ ਦਾ ਕੈਮਿਓ ਸ਼ਾਨਦਾਰ ਹੈ।' ਇੱਕ ਦਰਸ਼ਕ ਨੇ ਲਿਖਿਆ, ''ਪੂਰੀ ਫ਼ਿਲਮ ਮਜ਼ੇਦਾਰ ਹੈ, ਫ਼ਿਲਮ ਦੀ ਕਾਮਿਕ ਟਾਈਮਿੰਗ ਜ਼ਬਰਦਸਤ ਹੈ, ਇਸ 'ਚ ਕਈ ਸਰਪ੍ਰਾਈਜ਼ ਵੀ ਹਨ। ਫ਼ਿਲਮ ਪੂਰੀ ਤਰ੍ਹਾਂ ਹਿੱਟ ਰਹੇਗੀ।'' ਇੱਕ ਹੋਰ ਦਰਸ਼ਕ ਲਿਖਦਾ ਹੈ, ''ਭਾਰਤੀ ਸਿਨੇਮਾ 'ਚ ਅਕਸ਼ੈ ਕੁਮਾਰ ਦੇ ਸਭ ਤੋਂ ਸ਼ਕਤੀਸ਼ਾਲੀ ਕੈਮਿਓ ਨੇ ਪੂਰੇ ਥੀਏਟਰ ਨੂੰ ਹਿਲਾ ਕੇ ਰੱਖ ਦਿੱਤਾ, ਕਾਮੇਡੀ ਬ੍ਰਹਿਮੰਡ 'ਚ ਸਭ ਤੋਂ ਵੱਡੇ ਕਾਮੇਡੀ ਲੈਜੇਂਡ ਅਕਸ਼ੈ ਕੁਮਾਰ ਦੀ ਵਾਪਸੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।