ਨੈੱਟਫਲਿਕਸ ਨੇ ਕੀਤਾ ਐਲਾਨ, ‘ਸਕਿਡ ਗੇਮ’ ਵਰਗਾ ਬਣੇਗਾ ਰਿਐਲਿਟੀ ਸ਼ੋਅ, ਜਿੱਤਣ ਵਾਲੇ ਨੂੰ ਮਿਲਣਗੇ 35 ਕਰੋੜ

Wednesday, Jun 15, 2022 - 02:01 PM (IST)

ਨੈੱਟਫਲਿਕਸ ਨੇ ਕੀਤਾ ਐਲਾਨ, ‘ਸਕਿਡ ਗੇਮ’ ਵਰਗਾ ਬਣੇਗਾ ਰਿਐਲਿਟੀ ਸ਼ੋਅ, ਜਿੱਤਣ ਵਾਲੇ ਨੂੰ ਮਿਲਣਗੇ 35 ਕਰੋੜ

ਮੁੰਬਈ (ਬਿਊਰੋ)– ਨੈੱਟਫਲਿਕਸ ਦੀ ਸੁਪਰਹਿੱਟ ਵੈੱਬ ਸੀਰੀਜ਼ ‘ਸਕਿਡ ਗੇਮ’ ਨੂੰ ਦੁਨੀਆ ਭਰ ਤੋਂ ਪਿਆਰ ਮਿਲਿਆ ਹੈ। ਇਸ ਕੋਰੀਆਈ ਸੀਰੀਜ਼ ’ਚ ਬਚਪਨ ਦੀ ਖੇਡ ’ਚ ਵੱਡਾ ਇਨਾਮ ਜਿੱਤਣ ਦੇ ਮੌਕੇ ਲਈ ਮੁਕਾਬਲੇ ’ਚ ਹਿੱਸਾ ਲੈਂਦੇ ਹਨ ਪਰ ਇਸ ’ਚ ਹਾਰਨ ਵਾਲੇ ਨੂੰ ਸਿਰਫ ਮੌਤ ਦਾ ਆਪਸ਼ਨ ਮਿਲਦਾ ਹੈ।

ਇਸ ’ਚ ਹਿੱਸਾ ਲੈਣ ਵਾਲੇ ਲੋਕ ਸਟ੍ਰੈਟਜੀ ਤੇ ਧੋਖੇ ਨਾਲ ਖੇਡ ਜਿੱਤਣ ਦੀ ਕੋਸ਼ਿਸ਼ ਕਰਦੇ ਹਨ ਪਰ ਹੁਣ ਨੈੱਟਫਲਿਕਸ ਨੇ ਇਸ ਸੀਰੀਜ਼ ਨੂੰ ਰਿਐਲਿਟੀ ’ਚ ਬਦਲਣ ਦਾ ਫ਼ੈਸਲਾ ਕੀਤਾ ਹੈ। ਨੈੱਟਫਲਿਕਸ ਨੇ ਐਲਾਨ ਕੀਤਾ ਹੈ ਕਿ ‘ਸਕਿਡ ਗੇਮ : ਦਿ ਚੈਲੰਜ’ ਨਾਂ ਦਾ ਰਿਐਲਿਟੀ ਸ਼ੋਅ ਲਿਆਇਆ ਜਾਵੇਗਾ, ਜਿਸ ’ਚ ਕੋਈ ਵੀ ਹਿੱਸਾ ਲੈ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦਾ ਜ਼ਿਕਰ ਕਰਦਿਆਂ ਗੈਰੀ ਸੰਧੂ ਨੇ ਮੰਗੀ ਮੁਆਫ਼ੀ, ਆਖੀਆਂ ਇਹ ਗੱਲਾਂ

ਰਿਪੋਰਟ ਮੁਤਾਬਕ ‘ਸਕਿਡ ਗੇਮ’ ਵਾਂਗ ਹੀ ਇਸ ਰਿਐਲਿਟੀ ਸ਼ੋਅ ’ਚ ਵੀ 456 ਲੋਕ ਹੀ ਰਹਿਣਗੇ ਤੇ ਸੀਰੀਜ਼ ’ਚ ਜਿਥੇ ਹਾਰਨ ਵਾਲੇ ਨੂੰ ਮੌਤ ਮਿਲਦੀ ਸੀ, ਉਥੇ ਰਿਐਲਿਟੀ ਸ਼ੋਅ ’ਚ ਹਾਰਨ ਵਾਲੇ ਨਾਲ ਬੁਰੀ ਤੋਂ ਬੁਰੀ ਚੀਜ਼ ਹੋਵੇਗੀ।

ਇਹ 10 ਐਪੀਸੋਡਸ ਦਾ ਰਿਐਲਿਟੀ ਸ਼ੋਅ ਹੋਵੇਗਾ। ਇਸ ’ਚ ਜਿੱਤਣ ਵਾਲੇ ਨੂੰ 4.56 ਮਿਲੀਅਨ ਡਾਲਰ ਯਾਨੀ 35.56 ਕਰੋੜ ਰੁਪਏ ਦੀ ਮੋਟੀ ਰਕਮ ਇਨਾਮ ਵਜੋਂ ਦਿੱਤੀ ਜਾਵੇਗੀ, ਜੋ ਟੀ. ਵੀ. ਦੇ ਇਤਿਹਾਸ ’ਚ ਬਹੁਤ ਜ਼ਿਆਦਾ ਹੋਵੇਗੀ।

‘ਸਕਿਡ ਗੇਮ : ਦਿ ਚੈਲੰਜ’ ’ਚ ਹਿੱਸਾ ਲੈਣ ਵਾਲੇ ਨੂੰ ਅੰਗਰੇਜ਼ੀ ਬੋਲਣੀ ਆਉਣੀ ਚਾਹੀਦੀ ਹੈ ਤੇ ਸਾਲ 2023 ਦੇ ਸ਼ੁਰੂਆਤੀ 4 ਹਫ਼ਤਿਆਂ ’ਚ ਉਪਲੱਬਧ ਰਹਿਣਾ ਹੋਵੇਗਾ। ਇਸ ’ਚ ਸੀਰੀਜ਼ ਵਾਂਗ ਹੀ 456 ਖਿਡਾਰੀ ਹੋਣਗੇ ਤੇ ਇਸ ਦੇ ਮੁੱਖ ਅਦਾਕਾਰ ਸੇਓਂਗ ਗਿ-ਹੁਨ ਵਾਂਗ ਆਖਰੀ ਨੰਬਰ ਯਾਨੀ ਖਿਡਾਰੀ 456 ਵੀ ਕਿਹਾ ਜਾਵੇਗਾ। ਨੈੱਟਫਲਿਕਸ ਨੇ ਇਸ ਲਈ ਕਾਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News