ਧਰਮਿੰਦਰ ਨੇ ਸਾਂਝੀ ਕੀਤੀ ਖ਼ਾਸ ਵੀਡੀਓ, ਧੀ ਈਸ਼ਾ ਦਿਓਲ ਨੇ ਪਿਤਾ ਦੀ ਤਾਰੀਫ਼ ਕਰਦੇ ਹੋਏ ਆਖੀ ਇਹ ਗੱਲ

6/10/2021 5:44:27 PM

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਧਰਮਿੰਦਰ 85 ਸਾਲਾਂ ਦੀ ਉਮਰ 'ਚ ਵੀ ਕਾਫ਼ੀ ਸਰਗਰਮ ਅਤੇ ਫਿੱਟ ਹਨ। ਉਹ ਭਾਵੇਂ ਲੰਬੇ ਸਮੇਂ ਤੋਂ ਵੱਡੇ ਪਰਦੇ 'ਤੇ ਨਜ਼ਰ ਨਹੀਂ ਆਏ ਪਰ ਉਹ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਧਰਮਿੰਦਰ 85 ਸਾਲ ਦੀ ਉਮਰ 'ਚ ਵੀ ਫਿੱਟ ਦਿਖਾਈ ਦੇ ਰਹੇ ਹਨ। ਇਹ ਵੀਡੀਓ ਧਰਮਿੰਦਰ ਦੇ ਪ੍ਰਸ਼ੰਸਕ ਨੂੰ ਕਾਫ਼ੀ ਪਸੰਦ ਆ ਰਿਹਾ ਹੈ ਅਤੇ ਉਹ ਕਮੈਂਟ ਕਰਕੇ ਵੀ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਹੇ ਹਨ। ਜਿਸ ਦੇ ਚੱਲਦੇ ਧਰਮਿੰਦਰ ਦੀ ਵੱਡੀ ਧੀ ਈਸ਼ਾ ਦਿਓਲ ਵੀ ਇਹ ਵੀਡੀਓ ਦੇਖ ਕੇ ਆਪਣੇ ਆਪ ਨੂੰ ਰੋਕ ਨਹੀਂ ਪਾਈ ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

https://www.instagram.com/p/CP7CRC1nTA_/?utm_source=ig_web_copy_link
ਇਸ ਵੀਡੀਓ ਵਿਚ ਉਹ ਵਾਟਰ ਏਰੋਬਿਕਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਧੀ ਈਸ਼ਾ ਦਿਓਲ ਨੇ ਕਮੈਂਟ ‘ਚ ਲਿਖਿਆ ਹੈ- ‘ਟਚ ਵੁੱਡ ਪਾਪਾ' ਲਵ ਯੂ ਪਾਪਾ.. ! ਤੁਸੀਂ ਸੱਚਮੁੱਚ ਸਾਡੇ ਸਾਰਿਆਂ ਲਈ “ਹੀ ਮੈਨ” ਅਤੇ ਪ੍ਰੇਰਣਾ ਦੇਣ ਵਾਲੇ ਹੋ... ਫਿੱਟ ਰਹੋ ਅਤੇ ਅਸੀਸਾਂ ਤੁਹਾਡੇ ‘ਤੇ ਬਣੀਆਂ ਰਹਿਣ..’। ਇਸ ਵੀਡੀਓ 'ਤੇ ਅਦਾਕਾਰ ਵਿੰਦੂ ਦਾਰਾ ਸਿੰਘ ਅਤੇ ਜੂਹੀ, ਬੱਬਰ ਨੇ ਵੀ ਕਮੈਂਟ ਕਰਕੇ ਅੰਕਲ ਧਰਮ ਦੀ ਤਾਰੀਫ਼ ਕੀਤੀ ਹੈ।

PunjabKesari
ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਧਰਮਿੰਦਰ ਨੇ ਕੈਪਸ਼ਨ ‘ਚ ਲਿਖਿਆ, "ਦੋਸਤੋ, ਰੱਬ ਦੀਆਂ ਅਸੀਸਾਂ ਅਤੇ ਤੁਹਾਡੀਆਂ ਸ਼ੁਭਕਾਮਨਾਵਾਂ ਸਦਕਾ, ਮੈਂ ਯੋਗਾ ਅਤੇ ਹਲਕੇ ਅਭਿਆਸਾਂ ਨਾਲ ਵਾਟਰ ਏਰੋਬਿਕਸ ਦੀ ਸ਼ੁਰੂਆਤ ਕੀਤੀ ਹੈ। ਸਿਹਤ ਰੱਬ ਦਾ ਇੱਕ ਖ਼ਾਸ ਆਸ਼ੀਰਵਾਦ ਹੈ ਅਤੇ ਇਸ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ। ਤੁਸੀਂ ਵੀ ਸਿਹਤਮੰਦ ਅਤੇ ਖ਼ੁਸ਼ ਰਹੋ।" ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਵੱਡੀ ਗਿਣਤੀ ‘ਚ ਕਮੈਂਟ ਕਰ ਚੁੱਕੇ ਹਨ।


Aarti dhillon

Content Editor Aarti dhillon